Share on Facebook Share on Twitter Share on Google+ Share on Pinterest Share on Linkedin ਅਗਨੀਵੀਰ ਦੀ ਭਰਤੀ ਲਈ ਹੁਣ ਜੂਨ ਵਿੱਚ ਲਈ ਜਾਵੇਗੀ ਲਿਖਤੀ ਪ੍ਰੀਖਿਆ ਨਬਜ਼-ਏ-ਪੰਜਾਬ, ਮੁਹਾਲੀ, 7 ਮਈ: ਇੰਡੀਅਨ ਆਰਮੀ ਭਰਤੀ ਰੈਲੀ ਲਈ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ 25 ਅਪਰੈਲ ਨੂੰ ਸਮਾਪਤ ਹੋ ਗਈ ਹੈ, ਜਿਸ ਦੌਰਾਨ ਭਰਤੀ ਲਈ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ 718 ਨੌਜਵਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਦੱਸਿਆ ਕਿ ਹੁਣ ਇਸ ਭਰਤੀ ਦਾ ਲਿਖਤੀ ਪ੍ਰੀਖਿਆ ਜੂਨ 2025 ਦੇ ਦੂਜੇ ਹਫ਼ਤੇ ਵਿੱਚ ਲਈ ਜਾਵੇਗੀ। ਇਸ ਸਬੰਧੀ ਵੱਖ-ਵੱਖ ਪ੍ਰਕਾਸ਼ਕਾਂ ਤੋਂ ਗਾਈਡ ਅਤੇ ਕਿਤਾਬਾਂ, ਪ੍ਰਸ਼ਨ ਬੈਂਕਾਂ ਦੇ ਨਾਲ, ਬਾਜ਼ਾਰ ਵਿੱਚ ਉਪਲਬਧ ਹਨ, ਸਿੱਖ ਰੈਜ਼ੀਮੈਂਟ ਸੈਂਟਰ ਨੇ ਉਮੀਦਵਾਰਾਂ ਨੂੰ ਪੰਜਾਬੀ ਵਿੱਚ ਸਾਫ਼ਟ ਕਾਪੀ ਵਿੱਚ ਪ੍ਰਸ਼ਨ ਬੈਂਕ ਵੰਡੇ ਹਨ। ਇਹ ਸਮੱਗਰੀ ਸਾਰੇ 14 ਸੀ ਪਾਈਟ ਕੇਂਦਰਾਂ ਨਾਲ ਸਾਂਝੀ ਕੀਤੀ ਗਈ ਹੈ ਅਤੇ ਲਿਖਤੀ ਪ੍ਰੀਖਿਆਵਾਂ ਲਈ ਕੋਚਿੰਗ ਦੀ ਵਿਧੀ, ਸੀ ਪਾਈਟ ਕੇਂਦਰਾਂ ਦੇ ਸਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਸਾਲ ਪ੍ਰੀਖਿਆ ਪੰਜਾਬੀ ਵਿੱਚ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੰਡੀਅਨ ਆਰਮੀ ਭਰਤੀ ਰੈਲੀ ਲਈ ਲਿਖਤੀ ਪਾਸ ਪ੍ਰਤੀਸ਼ਤ ਘੱਟੋ-ਘੱਟ 85 ਫੀਸਦੀ ਤੱਕ ਵਧਾਈ ਗਈ ਹੈ, ਜੋ ਕਿ ਪਿਛਲੇ ਸਾਲ 48 ਫੀਸਦੀ ਸੀ। ਇਸ ਇਮਤਿਹਾਨ ਦੀ ਤਿਆਰੀ ਲਈ ਨੌਜਵਾਨ ਆਰ ਗੁਪਤਾ ਅਤੇ ਏਰੀਹਾਂਤ ਪਬਲਿਸ਼ਰ ਦੀਆਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ, ਸਟੋਰ ਕੀਪਰ ਟੈਕਨੀਕਲ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ। ਇਸ ਦੇ ਨਾਲ ਹੀ ਸ਼੍ਰੀ ਕ੍ਰਿਸ਼ਨ (ਰਾਮ ਸਿੰਘ ਯਾਦਵ) ਪ੍ਰਕਾਸ਼ਕ ਦੀਆਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੀਆਂ ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ। ਇਸ ਭਰਤੀ ਲਈ ਆਖ਼ਰੀ ਪੜਾਅ ਰੈਲੀਆਂ (ਸਰੀਰਕ ਟੈੱਸਟ) ਜੋ ਕਿ 01-05 ਅਗਸਤ 2025 ਤੋਂ ਲਿਆ ਜਾਵੇਗਾ। ਰੈਲੀ ਦੀ ਤਿਆਰੀ ਕਰਨ ਲਈ ਨੌਜਵਾਨਾਂ ਨੂੰ ਰਨਿੰਗ ਪ੍ਰੈਕਟਿਸ ਕਰਨੀ ਲਾਜ਼ਮੀ ਹੈ। ਨੌਜਵਾਨਾਂ ਨੂੰ ਤਿਆਰੀ ਕਰਨ ਲਈ 1 ਮਈ 2025 ਤੋਂ ਸਰੀਰਕ ਕੋਚਿੰਗ ਇੰਸਟਰਕਟਰ ਉਪਲਬਧ ਗਏ ਹਨ। ਮੁਹਾਲੀ ਜ਼ਿਲ੍ਹੇ ਦੇ ਨੌਜਵਾਨ ਸਰਕਾਰੀ ਕਾਲਜ ਫੇਜ਼-6 ਵਿੱਚ ਸਰੀਰਕ ਟੈੱਸਟ ਦੀ ਤਿਆਰੀ ਕਰ ਸਕਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ