Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ ਹਸਪਤਾਲ ਦੀ ਟੀਮ ਵੱਲੋਂ ਸੇਵਾ ਮੁਕਤ ਮੁਲਾਜ਼ਮਾਂ ਦੇ ਮੁਫ਼ਤ ਮੈਡੀਕਲ ਚੈੱਕਅਪ ਤੇ ਟੈੱਸਟ ਕੀਤੇ ਨਬਜ਼-ਏ-ਪੰਜਾਬ, ਮੁਹਾਲੀ, 6 ਮਈ: ਪੰਜਾਬ ਪੁਲੀਸ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਇੰਸਪੈਕਟਰ (ਸੇਵਾਮੁਕਤ) ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਦਫ਼ਤਰ ਥਾਣਾ ਕੰਪਲੈਕਸ ਫੇਜ਼-11 ਵਿਖੇ ਹੋਈ। ਜਿਸ ਵਿੱਚ 80 ਤੋਂ ਵੱਧ ਮੈਂਬਰਾਂ ਨੇ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਜ਼ਿਲ੍ਹਾ ਜਰਨਲ ਸਕੱਤਰ ਇੰਸਪੈਕਟਰ (ਸੇਵਾਮੁਕਤ) ਦਲਜੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਉਪਰਾਲੇ ਤਹਿਤ ਅੱਜ ਵਿਸ਼ਵ ਅਸਥਮਾ ਡੇਅ ’ਤੇ ਸੈਮੀਨਾਰ ਕਰਵਾਇਆ ਗਿਆ। ਬੁਲਾਰਿਆਂ ਨੇ ਸੇਵਾਮੁਕਤ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਉਨ੍ਹਾਂ ਦੇ ਹੱਲ ਲਈ ਯਤਨ ਕਰਨ ’ਤੇ ਜ਼ੋਰ ਦਿੱਤਾ। ਕਲੀਅਰ ਮੈਡੀ ਹੈਲਥ ਕੇਅਰ ਹਸਪਤਾਲ ਦੇ ਡਾ. ਰੂਪਾਲੀ ਲਹੌਰੀਆ, ਡਾ. ਹੇਮੰਤ ਜਨਰਲ ਸਰਜਨ ਅਤੇ ਹਰੀਸ਼ ਸ਼ਰਮਾ ਮਾਰਕੀਟਿੰਗ ਹੈੱਡ ਨੇ ਮੈਡੀਕਲ ਫ਼ੀਲਡ ਨਾਲ ਸਬੰਧਤ ਸਮੱਸਿਆਵਾਂ, ਬਿਮਾਰੀ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਮੈਨੇਜਮੈਂਟ ਵੱਲੋਂ ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੂੰ ਪੰਜਾਬ ਪੁਲੀਸ ਨਾਲ ਐਮਓਯੂ ਰਾਹੀਂ ਤਿਆਰ ਸਮਝੌਤੇ ਤਹਿਤ ਸਤਿਕਾਰ ਕਾਰਡ ਵੀ ਦਿੱਤਾ ਗਿਆ। ਜਿਸ ਨਾਲ ਪੈਨਸ਼ਨਰਜ਼ ਉਕਤ ਹਸਪਤਾਲ ਵਿੱਚ ਰਿਆਇਤੀ ਦਰਾਂ ’ਤੇ ਆਪਣਾ ਇਲਾਜ ਕਰਵਾ ਸਕਣਗੇ। ਮਾਰਕੀਟਿੰਗ ਹੈੱਡ ਹਰੀਸ਼ ਸ਼ਰਮਾ ਨੇ ਕਿਹਾ ਕਿ ਉਹ ਸਾਰੇ ਸੇਵਾਮੁਕਤ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਖ-ਵੱਖ ਤਰ੍ਹਾਂ ਦੇ ਮੁਫ਼ਤ ਮੈਡੀਕਲ ਟੈੱਸਟ ਹਸਪਤਾਲ ਵਿੱਚ ਹੀ ਕੀਤੇ ਜਾਣਗੇ ਅਤੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਾਹਰ ਡਾਕਟਰਾਂ ਤੋਂ ਮੁਫ਼ਤ ਚੈੱਕਅਪ ਕਰਵਾਉਣਗੇ। ਇਸ ਮੌਕੇ ਸਾਹ ਨਾਲ ਸਬੰਧਤ ਅਤੇ ਹੋਰ ਵੱਖ-ਵੱਖ ਮੈਡੀਕਲ ਟੈੱਸਟ ਮੁਫ਼ਤ ਕੀਤੇ ਗਏ। ਇਸ ਮੌਕੇ ਐਸਪੀ (ਸੇਵਾਮੁਕਤ) ਸਵਰਨ ਸਿੰਘ, ਡੀਐਸਪੀ (ਸੇਵਾਮੁਕਤ) ਸਤਨਾਮ ਸਿੰਘ ਤੇ ਧਰਮ ਸਿੰਘ, ਰਤਨ ਸਿੰਘ, ਚੈਨ ਸਿੰਘ, ਮਨਮੋਹਨ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਦੇਸੂਮਾਜਰਾ, ਜਸਮੇਰ ਸਿੰਘ ਮੌਜਪੁਰ (ਸਾਰੇ ਸੇਵਾਮੁਕਤ ਇੰਸਪੈਕਟਰ) ਅਤੇ ਰਘਬੀਰ ਸਿੰਘ, ਹਰਪਿੰਦਰ ਕੁਮਾਰ, ਪ੍ਰਕਾਸ਼ ਚੰਦ, ਪਰਮਜੀਤ ਸਿੰਘ ਸੀਲ, ਪਾਲ ਸਿੰਘ, ਅਮਰ ਸਿੰਘ ਪਰਾਗਪੁਰ, ਗੁਰਨਾਮ ਸਿੰਘ (ਸਾਰੇ ਸੇਵਾਮੁਕਤ ਥਾਣੇਦਾਰ) ਹਾਜ਼ਰ ਸਨ। ਅਖੀਰ ਵਿੱਚ ਇੰਸਪੈਕਟਰ (ਸੇਵਾਮੁਕਤ) ਪਰਮਜੀਤ ਸਿੰਘ ਨੇ ਮੈਡੀਕਲ ਟੀਮ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ