ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਗਰੂਪ ਸਿੰਘ ਰਿੰਕੂ ਦਾ ਵਿਸ਼ੇਸ਼ ਸਨਮਾਨ
ਨਬਜ਼-ਏ-ਪੰਜਾਬ, ਸਮਰਾਲਾ, 2 ਅਗਸਤ:
ਸਥਾਨਕ ਪੈਲੇਸ ਵਿਖੇ ਘੁੰਮਣ ਬ੍ਰਦਰਜ਼ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਜਗਰੂਪ ਸਿੰਘ ਰਿੰਕੂ ਸੇਹ ਸਰਪੰਚ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਜੀਪੀ ਸੂਬਾ ਪ੍ਰਧਾਨ ਐਸਸੀ ਵਿੰਗ ‘ਆਪ’ ਅਤੇ ਪ੍ਰੋ. ਬੀਰ ਦਵਿੰਦਰ ਸਿੰਘ ਬੱਲਾਂ ਵਾਈਸ ਪ੍ਰਧਾਨ ਯੂਥ ਵਿੰਗ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਜਗਰੂਪ ਸਿੰਘ ਰਿੰਕੂ ਸੇਹ ਨੇ ਆਪਣੀ ਕਾਬਲੀਅਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਇਹ ਸਾਰੇ ਸੰਸਕਾਰ ਇਨ੍ਹਾਂ ਨੂੰ ਆਪਣੇ ਪਰਿਵਾਰ ਵਿੱਚੋਂ ਮਿਲੇ, ਜਿਸ ਪਰਿਵਾਰ ਨੇ ਸ਼ੁਰੂ ਤੋਂ ਹੀ ਸਮਾਜ ਸੇਵਾ ਨੂੰ ਆਪਣਾ ਧਰਮ ਸਮਝਿਆ। ਅੱਜ ਜਗਰੂਪ ਸਿੰਘ ਰਿੰਕੂ ਪਹਿਲਾਂ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਬਣੇ ਅਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਕੇ ਜਿੱਤੇ। ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮਾਂ ਅਤੇ ਦ੍ਰਿੜਾ ਨੂੰ ਦੇਖ ਕੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਾ ਅਹੁਦਾ ਦੇ ਕੇ ਨਿਵਾਜਿਆ ਹੈ, ਉਨ੍ਹਾਂ ਨੂੰ ਇਹ ਅਹੁਦਾ ਉਨ੍ਹਾਂ ਦੀ ਕਾਬਲੀਅਤ ਕਰਕੇ ਪ੍ਰਾਪਤ ਹੋਇਆ ਹੈ, ਉਮੀਦ ਹੈ ਕਿ ਜਗਰੂਪ ਸਿੰਘ ਰਿੰਕੂ ਸੇਹ ਇਸ ਅਹੁਦੇ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਵਿੱਚ ਤੇਜੀ ਲਿਆਉਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ਿੰਗਾਰਾ ਸਿੰਘ ਸਲਾਣਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਤਹਿਗੜ੍ਹ ਸਾਹਿਬ, ਜਸਕਰਨ ਸਿੰਘ ਜੱਸਾ ਪੱਟੀ ਹਲਕਾ ਇੰਚਾਰਜ ਪੱਟੀ, ਹਰਮੀਤ ਸਿੰਘ ਖੁੱਡੀਆਂ ਪੁੱਤਰ ਗੁਰਮੀਤ ਸਿੰਘ ਖੱਡੀਆਂ ਕੈਬਨਿਟ ਮੰਤਰੀ, ਸੁਰਜੀਤ ਸਿੰਘ ਕਾਲੇਵਾਲ ਉੱਘੇ ਸਮਾਜਸੇਵੀ, ਅੰਗਤਵੀਰ ਸਿੰਘ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ, ਸਤਿੰਦਰ ਚਾਹਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਤੋਂ ਇਲਾਵਾ ਹੋਰ ਵੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜਰ ਸਨ।