Share on Facebook Share on Twitter Share on Google+ Share on Pinterest Share on Linkedin ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਵੀਂ ਜਮਾਤ ਦਾ ਗਰੈਜੂਏਸ਼ਨ ਸਮਾਰੋਹ ਕਰਵਾਇਆ ਹੋਣਹਾਰ ਵਿਦਿਆਰਥੀਆਂ ਨੇ ਪ੍ਰਾਇਮਰੀ ਤੋਂ ਮਿਡਲ ਸਕੂਲ ਵਿੱਚ ਰੱਖਿਆ ਕਦਮ ਨਬਜ਼-ਏ-ਪੰਜਾਬ, ਮੁਹਾਲੀ, 21 ਮਾਰਚ: ਇੱਥੋਂ ਦੇ ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-69 ਵਿਖੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਵਿਦਿਆਰਥੀਆਂ ਦੇ ਪ੍ਰਾਇਮਰੀ ਤੋਂ ਮਿਡਲ ਸਕੂਲ ਵਿੱਚ ਜਾਣ ਦੀ ਖੁਸ਼ੀ ਵਿੱਚ ਕਰਵਾਇਆ ਗਿਆ, ਜਿਸ ਵਿੱਚ ਮਾਪਿਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਰਵਾਇਤੀ ਤੌਰ ‘ਤੇ ਵਿਦਿਆਰਥੀਆਂ ਦੇ ਦਾਦਾ-ਦਾਦੀਆਂ ਅਤੇ ਨਾਨਾ-ਨਾਨੀਆਂ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ, ਜੋ ਪੀੜ੍ਹੀਆਂ ਦਰ ਪੀੜ੍ਹੀ ਚੱਲ ਰਹੀ ਗਿਆਨ ਦੀ ਬਖਸ਼ਿਸ਼ ਦਾ ਪ੍ਰਤੀਕ ਸੀ। ਇਸ ਮੌਕੇ ਸਕੂਲ ਦੇ ਕੋਡੀਨੇਟਰ ਨੇ ਇੱਕ ਮਧੁਰ ਗਰੈਜੂਏਸ਼ਨ ਗੀਤ ਪੇਸ਼ ਕਰਕੇ ਪ੍ਰਾਇਮਰੀ ਵਿੰਗ ਦੀਆਂ ਯਾਦਾਂ ਤਾਜ਼ਾ ਕੀਤਾ। ਵਾਈਸ ਹਾਊਸ ਕੈਪਟਨਾਂ ਨੇ ਆਪਣੇ ਭਾਸ਼ਣਾਂ ਰਾਹੀਂ ਸਕੂਲੀ ਸਫ਼ਰ ਦੀਆਂ ਸਾਂਝੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਮੈਂਟਰਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਜਮਾਤ ਇੰਚਾਰਜਾਂ ਨੇ ਸਾਰੇ ਵਿਦਿਆਰਥੀਆਂ ਸਟੇਜ ’ਤੇ ਗਰੈਜੂਏਸ਼ਨ ਸਰਟੀਫਿਕੇਟ ਭੇਟ ਕੀਤੇ। ਸਮਾਰੋਹ ਤੋਂ ਬਾਅਦ ਕੋਆਰਡੀਨੇਟਰ ਨੇ ਮਾਪਿਆਂ ਅਤੇ ਵਿਦਿਆਰਥੀਆਂ ਲਈ ਇੱਕ ਓਰੀਐਂਟੇਸ਼ਨ ਸੈਸ਼ਨ ਲਿਆ, ਜਿਸ ਵਿੱਚ ਮਿਡਲ ਸਕੂਲ ਦੇ ਪਾਠਕ੍ਰਮ ਅਤੇ ਨਵੀਂਆਂ ਉਮੀਦਾਂ ਬਾਰੇ ਜਾਣਕਾਰੀ ਦਿੱਤੀ ਗਈ। ਚੇਅਰਮੈਨ ਏ. ਐਸ. ਬਾਜਵਾ ਨੇ ਕਿਹਾ ਕਿ ਬੱਚਿਆਂ ਪ੍ਰਾਇਮਰੀ ਸਕੂਲ ਦੀ ਦਹਿਲੀਜ਼ ਪਾਰ ਕਰਕੇ ਮਿਡਲ ਸਕੂਲ ਵਿੱਚ ਪ੍ਰਵੇਸ਼ ਕਰਦੇ ਦੇਖਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਸ਼ੈਮਰੌਕ ਸਕੂਲ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਬੱਚਿਆਂ ਅਜਿਹਾ ਮਾਹੌਲ ਦਿੱਤਾ ਜਾਵੇ ਜਿੱਥੇ ਉਹ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਚੰਗੇ ਇਨਸਾਨ ਵਜੋਂ ਵੀ ਉੱਭਰਨ। ਇਹ ਗਰੈਜੂਏਸ਼ਨ ਉਨ੍ਹਾਂ ਦੇ ਸੁਨਹਿਰੀ ਭਵਿੱਖ ਵੱਲ ਪਹਿਲਾ ਵੱਡਾ ਕਦਮ ਹੈ। ਪ੍ਰਿੰਸੀਪਲ ਪਰਨੀਤ ਸੋਹਲ ਨੇ ਕਿਹਾ ਕਿ ਮੈਂ ਆਪਣੇ ਸਾਰੇ ਵਿਦਿਆਰਥੀਆਂ ਉਨ੍ਹਾਂ ਦੇ ਅਕਾਦਮਿਕ ਅਤੇ ਨਿੱਜੀ ਵਿਕਾਸ ਲਈ ਤਹਿ ਦਿਲੋਂ ਵਧਾਈ ਦਿੰਦੀ ਹਾਂ। ਜਿਵੇਂ ਹੀ ਤੁਸੀਂ ਆਪਣੀ ਸਿੱਖਿਆ ਦੇ ਅਗਲੇ ਪੜਾਅ ਵਿੱਚ ਕਦਮ ਰੱਖ ਰਹੇ ਹੋ, ਆਪਣੀ ਜਗਿਆਸਾ ਅਤੇ ਕਿਰਦਾਰ ਦੀ ਮਜ਼ਬੂਤੀ ਹਮੇਸ਼ਾ ਬਰਕਰਾਰ ਰੱਖੋ। ਮਿਡਲ ਸਕੂਲ ਤੁਹਾਡੇ ਲਈ ਨਵੀਆਂ ਚੁਣੌਤੀਆਂ ਅਤੇ ਮੌਕੇ ਲੈ ਕੇ ਆਵੇਗਾ, ਅਤੇ ਮੈ ਵਿਸ਼ਵਾਸ ਹੈ ਕਿ ਤੁਸੀਂ ਹਰ ਖੇਤਰ ਵਿੱਚ ਮੱਲਾਂ ਮਾਰੋਗੇ। ਇਸਖੂਬਸੂਰਤ ਸਮਾਗਮ ਦਾ ਸਮਾਪਨ ਧੰਨਵਾਦੀ ਮਤੇ ਨਾਲ ਹੋਇਆ, ਜਿਸ ਨੇ ਵਿਦਿਆਰਥੀਆਂ ਦੇ ਵਿਦਿਅਕ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ