ਵਿਸ਼ਵ ਦੀ ਸਭ ਤੋਂ ਸਥਿਰ (ਏਕਾਗਰ) ਮਨ ਦੀ ਮਹਿਲਾ ਦਾਦੀ ਜਾਨਕੀ ਨੂੰ ਸ਼ਰਧਾਂਜਲੀ

ਨਬਜ਼-ਏ-ਪੰਜਾਬ, ਮੁਹਾਲੀ, 28 ਮਾਰਚ:
ਬ੍ਰਹਮਾਕੁਮਾਰੀਜ ਦੀ ਸਾਬਕਾ ਅੰਤਰਕੌਮੀ ਮੁਖੀ ਦਾਦੀ ਜਾਨਕੀ ਨੂੰ ਉਨ੍ਹਾਂ ਦੇ ਚੌਥੇ ਯਾਦਗਾਰੀ ਦਿਵਸ ’ਤੇ ਅੱਜ ਇੱਥੇ ਸੱੁਖ-ਸ਼ਾਂਤੀ ਭਵਨ ਫੇਜ਼-7 ਵਿਖੇ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਾਕੁਮਾਰੀ ਪ੍ਰੇਮਲਤਾ ਅਤੇ ਸਹਿ ਇੰਚਾਰਜ ਬੀਕੇ ਰਮਾ ਸਮੇਤ ਸੈਂਕੜੇ ਸ਼ਰਧਾਲੂਆਂ ਨੇ ਸ਼ਰਧਾ ਦੇ ਫੁਲ ਭੇਟ ਕੀਤੇ। ਇਸ ਤੋਂ ਪਹਿਲਾਂ ਬ੍ਰਹਮਾਕੁਮਾਰੀ ਰਮਾ ਭੈਣ ਨੇ ਦਾਦੀ ਜਾਨਕੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਬਾਰੇ ਵਿਸਥਾਰ ’ਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦਾਦੀ ਜਾਨਕੀ ਦਾ ਜਨਮ 1 ਜਨਵਰੀ 1916 ਵਿੱਚ ਸਿੰਧ ਹੈਦਰਾਬਾਦ ਵਿੱਚ ਜਨਮ ਹੋਇਆ ਅਤੇ 104 ਸਾਲ ਦੀ ਉਮਰ ਵਿੱਚ ਵਿਸ਼ਵ ਦੇ 140 ਦੇਸ਼ਾਂ ਵਿੱਚ ਪਰਮਾਤਮ ਸੰਦੇਸ਼ ਦੇਣ ਉਪਰੰਤ 27 ਮਾਰਚ 2020 ਨੂੰ ਦੇਹ ਤਿਆਗੀ ਸੀ। ਉਨ੍ਹਾਂ ਨੇ 84 ਸਾਲ ਤਿਆਗ, ਤਪਸਿਆ ਅਤੇ ਸੇਵਾ ਕਰਕੇ ਆਮ ਨਾਗਰਿਕ ਤੋਂ ਲੈ ਕੇ ਅਨੇਕਾਂ ਪ੍ਰਧਾਨ ਮੰਤਰੀਆਂ ਅਤੇ ਰਾਸਟਰਪਤੀਆਂ ਤੱਕ ਨੂੰ ਈਸਵਰੀ ਸੰਦੇਸ਼ ਦੇ ਕੇ ਉਨ੍ਹਾਂ ਨੂੰ ਸਦਾਚਾਰੀ, ਨਿਰਵਿਕਾਰੀ ਅਤੇ ਸ੍ਰੇਸਟਾਚਾਰੀ ਬਣਨ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਦਾਦੀ ਜਾਨਕੀ ਨੇ 1974 ਤੱਕ ਭਾਰਤ ਅਤੇ ਉਪਰੰਤ ਵਿਦੇਸ਼ ਦੀ ਸੇਵਾਵਾਂ ਦਿੱਤੀਆਂ। ਜਿਸ ਦੀ ਬਦੌਲਤ ਉਨ੍ਹਾਂ ਨੂੰ ਵਿਸ਼ਵ ਦੇ ਮਸਹੂਰ ਵਿਗਿਆਨੀਆਂ ਵੱਲੋਂ ਜਟਿਲ ਪਰੀਖਣ ਉਪਰੰਤ ਵਿਸ਼ਵ ਦੀ ਸਭ ਤੋਂ ਸਥਿਰ (ਏਕਾਗਰ) ਮਨ ਦੀ ਮਹਿਲਾ ਦਾ ਖਿਤਾਬ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਉਦਮ ਸਦਕਾ ਬ੍ਰਹਮਾਕੁਮਾਰੀਜ ਸੰਸਥਾ ਨੂੰ ਸੰਯੁਕਤ ਰਾਸਟਰ ਸੰਘ ਵੱਲੋਂ ਮਾਨਤਾ ਦਿੱਤੀ ਗਈ ਸੀ। ਇਸ ਮੌਕੇ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਦਾਦੀ ਜਾਨਕੀ ਦੀ ਅਨਮੋਲ ਸਿੱਖਿਆਵਾਂ ਅਤੇ ਮਾਨਵ ਕਲਿਆਣ ਦੀ ਜੁਗਤਾਂ ਦਾ ਵਰਨਣ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਧਨਾ ਨੂੰ ਮਹੱਤਵ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਮੁਹਾਲੀ-ਚੰਡੀਗ…