ਰਾਮੂਵਾਲੀਆ ਦੇ ਜਵਾਈ ਦਾ ਅੰਤਿਮ ਸਸਕਾਰ, 4 ਮਈ ਨੂੰ ਮੁਹਾਲੀ ਵਿੱਚ ਹੋਵੇਗਾ ਸ਼ਰਧਾਂਜਲੀ ਸਮਾਰੋਹ

ਨਬਜ਼-ਏ-ਪੰਜਾਬ, ਮੁਹਾਲੀ, 27 ਅਪਰੈਲ:
ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਦੇ ਜਵਾਈ ਅਤੇ ਸੀਨੀਅਰ ਭਾਜਪਾ ਆਗੂ ਅਮਨਜੋਤ ਕੌਰ ਰਾਮੂਵਾਲੀਆ ਦੇ ਪਤੀ ਅਰਵਿੰਦਰ ਸਿੰਘ ਭੁੱਲਰ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਸੈਕਟਰ-25, ਚੰਡੀਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਉੱਘੇ ਕਾਰੋਬਾਰੀ ਸਵਰਗੀ ਭੁੱਲਰ ਨੂੰ ਉਨ੍ਹਾਂ ਦੇ ਭਰਾ ਪਰਮਿੰਦਰ ਸਿੰਘ ਭੁੱਲਰ, ਬੇਟੀ ਡਾ. ਸਮੀਰ ਕੌਰ ਚੱਕਲ ਅਤੇ ਜਵਾਈ ਡਾ. ਹਮਜੋਲ ਸਿੰਘ ਚੱਕਲ ਨੇ ਅਗਨੀ ਦਿੱਤੀ।
ਰਾਮੂਵਾਲੀਆ ਦੇ ਪਰਿਵਾਰਕ ਮੈਂਬਰ ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰ ਨੇ ਦੱਸਿਆ ਕਿ ਮਰਹੂਮ ਅਰਵਿੰਦਰ ਸਿੰਘ ਭੁੱਲਰ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਇੱਥੋਂ ਦੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਫੇਜ਼-8 (ਲੰਬਿਆਂ) ਵਿਖੇ ਚਾਰ ਮਈ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਵੇਗੀ।
ਅੰਤਿਮ ਸਸਕਾਰ ਮੌਕੇ ਏਡੀਜੀਪੀ ਹਰਦਿਆਲ ਸਿੰਘ ਮਾਨ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਐਸਪੀ ਗੁਰਜੀਤ ਸਿੰਘ ਰੁਮਾਣਾ, ਸਾਬਕਾ ਐਸਐਸਪੀ ਰਜਿੰਦਰ ਸਿੰਘ ਸੋਹਲ, ਆਈਏਐਸ ਦਿਲਰਾਜ ਸਿੰਘ ਸੰਧਾਵਾਲੀਆ, ਸੇਵਾਮੁਕਤ ਪੀਸੀਐਸ ਲਖਮੀਰ ਸਿੰਘ, ਬਾਬਾ ਬਲਬੀਰ ਸਿੰਘ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਪੀਏਸੀ ਦੇ ਮੈਂਬਰ ਪਰਦੀਪ ਸਿੰਘ ਭਾਰਜ, ਤਰਲੋਚਨ ਸਿੰਘ ਸਰਪੰਚ, ਪਰਮਜੀਤ ਸਿੰਘ ਬਰਾੜ, ਸਾਬਕਾ ਡੀਜੀਪੀ ਸਰਬਜੀਤ ਸਿੰਘ ਵਿਰਕ, ਸਾਬਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ, ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਸਪੀਕਰ ਰਾਣਾ ਕੇ.ਪੀ, ਰਵਾਬ ਮਿਊਜ਼ਿਕ ਪ੍ਰੋਡਕਸ਼ਨ ਦੇ ਐਮਡੀ ਅਸ਼ਵਨੀ ਸ਼ਰਮਾ, ਗੁਰਮਿੰਦਰ ਸਿੰਘ, ਐਸਡੀਐਮ ਸਤਵੰਤ ਸਿੰਘ, ਭਾਜਪਾ ਆਗੂ ਦਰਸ਼ਨ ਸਿੰਘ ਸ਼ਿਵਜੋਤ, ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਗਾਇਕ ਤੇ ਅਦਾਕਾਰ ਹਰਭਜਨ ਮਾਨ, ਡੀਆਈਜੀ ਸੁਰਜੀਤ ਸਿੰਘ, ਯੂਥ ਕਾਂਗਰਸ ਆਗੂ ਕਰਨਵੀਰ ਸਿੰਘ ਸਿੱਧੂ, ਸਾਬਕਾ ਸਰਪੰਚ ਗੁਰਮੀਤ ਸਿੰਘ ਸ਼ਾਮਪੁਰ, ਇਸ਼ਪ੍ਰੀਤ ਸਿੰਘ ਵਿੱਕੀ, ਗੁਰਮੀਤ ਸਿੰਘ ਵਾਲੀਆ, ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ ਸੋਹਾਣਾ, ਜਸਵੀਰ ਕੌਰ ਅੱਤਲੀ (ਸਾਬਕਾ ਕੌਂਸਲਰ), ਬਿੰਨੀ ਮਨਾਲੀ, ਯੂਥ ਅਕਾਲੀ ਆਗੂ ਜਸਪ੍ਰੀਤ ਸਿੰਘ ਬੜੀ, ਮੰਨਾ ਸੰਧੂ, ਪ੍ਰੈਸ ਕਲੱਬ ਐਸਏਐਸ ਨਗਰ ਦੇ ਪ੍ਰਧਾਨ ਹਿਲੇਰੀ ਵਿਕਟਰ ਸਮੇਤ ਰਾਮੂਵਾਲੀਆ ਪਰਿਵਾਰ ’ਚੋਂ ਬਲਬੀਰ ਕੌਰ ਭੁੱਲਰ, ਪਰਵਿੰਦਰ ਸਿੰਘ ਭੁੱਲਰ, ਸੁਬੇਗ ਸਿੰਘ ਅਜੇ ਜਹਾਂਗੀਰ, ਡਾ. ਸੰਦੀਪ ਕੌਰ, ਡਾ. ਸੁਮੀਰ ਕੌਰ, ਡਾ. ਹਰਜੋਲ ਸਿੰਘ ਚਖਲ, ਗੁਰਪਾਲ ਸਿੰਘ ਗਰੇਵਾਲ ਅਤੇ ਸੁਬੇਗ ਸਿੰਘ ਗਿੱਲ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ ਨਾਜਾਇਜ਼ ਕ…