Share on Facebook Share on Twitter Share on Google+ Share on Pinterest Share on Linkedin ਬਿਲਡਰ ਨਾਲ ਮਿਲ ਕੇ ਪੁੱਡਾ ਅਧਿਕਾਰੀਆਂ ਵੱਲੋਂ ਕੀਤੀਆਂ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਹੋਵੇ ਸੁਸਾਇਟੀ ਮੈਂਬਰਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਨੂੰ ਜਾਂਚ ਸੌਂਪਣ ਦੀ ਮੰਗ ਨਬਜ਼-ਏ-ਪੰਜਾਬ, ਮੁਹਾਲੀ, 13 ਅਗਸਤ: ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਸੈਕਟਰ-110 ਨੇ ਮੁੱਖ ਮੰਤਰੀ ਅਤੇ ਪ੍ਰਮੁੱਖ ਸਕੱਤਰ ਹਾਊਸਿੰਗ ਨੂੰ ਚਿੱਠੀਆਂ ਲਿਖ ਕੇ ਮੰਗ ਕੀਤੀ ਹੈ ਕਿ ਟੀਡੀਆਈ ਬਿਲਡਰ ਨਾਲ ਮਿਲ ਕੇ ਪੁੱਡਾ ਅਧਿਕਾਰੀਆਂ ਵੱਲੋਂ ਕੀਤੀਆਂ ਕਥਿਤ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ, ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ, ਸਾਧੂ ਸਿੰਘ, ਸੁਖਬੀਰ ਸਿੰਘ ਢਿੱਲੋਂ, ਹਰਮਿੰਦਰ ਸਿੰਘ ਸੋਹੀ, ਅਮਰਜੀਤ ਸਿੰਘ ਸੇਖੋਂ, ਅਸ਼ੋਕ ਡੋਗਰਾ, ਐਮਐਲ ਸ਼ਰਮਾ, ਗੁਰਬਚਨ ਸਿੰਘ ਮੰਡੇਰ ਅਤੇ ਮੋਹਿਤ ਮਦਾਨ ਨੇ ਦੱਸਿਆ ਕਿ ਪੁੱਡਾ ਅਧਿਕਾਰੀ ਅਤੇ ਕਰਮਚਾਰੀ, ਟੀਡੀਆਈ ਬਿਲਡਰ ਨਾਲ ਮਿਲ ਕੇ ਪਿਛਲੇ ਲੰਮੇ ਸਮੇਂ ਤੋਂ ਬੇਨਿਯਮੀਆਂ ਕਰਨ ਦੇ ਨਾਲ-ਨਾਲ ਜਾਅਲਸ਼ਾਜੀ ਕਰਦੇ ਆ ਰਹੇ ਹਨ। ਇਸ ਸਬੰਧੀ ਸੁਸਾਇਟੀ ਵੱਲੋਂ ਸਮੇਂ ਸਮੇਂ ਸਿਰ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਪਰ ਮਿਲੀਭੁਗਤ ਹੋਣ ਕਰਕੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਬਿਲਡਰ ਵੱਲੋਂ ਪੁੱਡਾ ਅਧਿਕਾਰੀਆਂ ਨਾਲ ਮਿਲ ਕੇ ਕੀਤੀਆਂ ਬੇਨਿਯਮੀਆਂ ਹੋਣ ਦੇ ਬਾਵਜੂਦ ਦੀ ਬਿਲਡਰ ਦੀ ਇਹਨਾਂ ਸੈਕਟਰਾਂ ਵਿੱਚ ਰਹਿੰਦੀ ਇੱਕੋ ਸਾਈਟ ਦਾ ਨਕਸ਼ਾ ਪਾਸ ਕਰਨ ਲਈ ਉੱਚ ਅਧਿਕਾਰੀ ਅਤੇ ਕਰਮਚਾਰੀ ਬਜ਼ਿੱਦ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਪਿਛਲੇ ਸਮੇਂ ਵਿੱਚ ਪੁੱਡਾ ਦੇ ਅਫਸਰਾਂ ਨੇ ਬਿਲਡਰ ਨਾਲ ਮਿਲ ਕੇ ਬਹੁਤ ਸਾਰੀਆਂ ਬੇਨਿਯਮੀਆਂ ਕੀਤੀਆਂ ਹੋਈਆਂ ਹਨ। ਜਿੰਨ੍ਹਾਂ ਵਿੱਚ ਹਾਈ ਸਕੂਲ ਦੀ ਸਾਈਟ 66ਕੇਵੀ ਲਾਈਨ ਦੇ ਥੱਲੇ ਪਾਸ ਕਰ ਦਿੱਤੀ ਗਈ ਹੈ। ਸਾਲ 2014 ਵਿੱਚ ਸਬੰਧਤ ਅਫਸਰਾਂ ਵੱਲੋਂ ਟੈਂਪਰਿੰਗ ਕਰਕੇ ਕਮਿਊਨਿਟੀ ਸੈਂਟਰ/ਕਲੱਬ ਲਿਖ ਕੇ ਬਿਲਡਰ ਨੂੰ ਲਾਭ ਪਹੁੰਚਾਇਆ ਗਿਆ ਹੈ। ਕਮਿਊਨਿਟੀ ਸੈਂਟਰ ਲਈ ਰਾਖਵੀ ਜਗ੍ਹਾ ਤੇ ਕਲੱਬ ਦਾ ਨਕਸ਼ਾ ਸਾਲ 2015 ਵਿੱਚ ਪਾਸ ਹੋਇਆ ਹੈ ਪਰ ਬਿਲਡਰ ਵੱਲੋਂ ਕਲੱਬ ਦੇ ਨਾਮ ਤੇ ਸਾਲ 2010-11 ਵਿੱਚ 50,000 ਰੁਪਏ ਪ੍ਰਤੀ ਯੂਨਿਟ ਧੱਕੇ ਨਾਲ ਲੈਣੇ ਸ਼ੁਰੂ ਕਰ ਦਿੱਤੇ ਗਏ ਸਨ ਜੋ ਕਿ ਬਿਲਡਰ ਦੀ ਲੋਕਾਂ ਨਾਲ ਸ਼ਰੇ੍ਹਆਮ ਧੋਖਾਧੜੀ ਹੈ ਅਤੇ ਇਨ੍ਹਾਂ ਸੈਕਟਰਾਂ ਵਿੱਚ ਬਿਲਡਰ ਵੱਲੋਂ ਕਮਿਊਨਿਟੀ ਸੈਂਟਰ ਲਈ ਕੋਈ ਵੀ ਜਗ੍ਹਾ ਰਾਖਵੀ ਨਹੀ ਰੱਖੀ ਗਈ ਹੈ। ਸੈਕਟਰ-111 ਵਿੱਚ ਦੀ ਲੰਘਦੇ ਲਖਨੌਰ ਚੋਅ ਦੇ ਆਲੇ-ਦੁਆਲੇ 50 ਮੀਟਰ ਬਫਰ ਜੋਨ ਨਹੀ ਛੱਡਿਆ ਗਿਆ ਜੋ ਕਿ ਡਰੇਨੇਜ਼ ਅਤੇ ਸਿੰਚਾਈ ਵਿਭਾਗ ਦੀਆਂ ਹਦਾਇਤਾਂ ਦੇ ਵਿਰੁੱਧ ਹੈ। ਇੱਥੇ ਹੀ ਬੱਸ ਨਹੀ ਪੁੱਡਾ ਦੇ ਅਧਿਕਾਰੀਆਂ ਵੱਲੋਂ ਚੋਅ ਤੋਂ ਪਾਰ ਦੇ ਇਲਾਕੇ ਦਾ ਲੇਅ ਆਊਟ ਪਲਾਨ ਵੀ ਗਲਤ ਪਾਸ ਕੀਤਾ ਗਿਆ ਹੈ ਕਿਉਂਕਿ ਬਿਲਡਰ ਵੱਲੋਂ ਡਰੇਨੇਜ਼ ਵਿਭਾਗ ਦੀ ਹਦਾਇਤਾਂ ਅਨੁਸਾਰ ਪੁੱਲ ਦੀ ਉਸਾਰੀ ਨਹੀ ਕੀਤੀ ਗਈ। ਸਗੋਂ ਡਰੇਨੇਜ਼ ਵਿਭਾਗ ਦੀਆਂ ਹਦਾਇਤਾਂ ਦੇ ਉਲਟ ਪੁਲੀਆਂ ਲਾ ਕੇ ਆਰਜ਼ੀ ਰਸਤਾ ਬਣਾਇਆ ਗਿਆ ਹੈ। ਡਰੇਨੇਜ਼ ਵਿਭਾਗ ਨੇ ਐਸਐਚਓ ਸੋਹਾਣਾ ਨੂੰ ਵੀ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ ਪਰ ਕੋਈ ਵੀ ਕਾਰਵਾਈ ਨਹੀ ਹੋਈ। ਸਾਲ 2022 ਵਿੱਚ ਪੁੱਡਾ ਦੇ ਅਧਿਕਾਰੀਆਂ ਵੱਲੋਂ ਸੈਕਟਰ-110 ਵਿੱਚ ਰੈਵੀਨਿਊ ਰਸਤੇ ਵਿੱਚ ਹੀ ਸੜਕ ਦਾ ਨਕਸ਼ਾ ਪਾਸ ਕਰ ਦਿੱਤਾ ਗਿਆ ਹੈ ਜਦ ਕਿ ਬਿਲਡਰ ਕੋਲ ਇਸ ਜਗ੍ਹਾ ਦੀ ਮਲਕੀਅਤ ਹੀ ਨਹੀ ਹੈ। ਜਿਸ ਕਾਰਨ ਲੋਕ ਕੱਚੇ ਰਸਤੇ ਤੇ ਜਾਣ ਲਈ ਮਜਬੂਰ ਹਨ। ਬਿਲਡਰ ਨੇ ਗਮਾਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਜਿਸ ਏਰੀਏ ਦਾ ਬਿਲਡਰ ਕੋਲ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਹੀ ਨਹੀ, ਉਸ ਜਗ੍ਹਾ ਵਿੱਚ ਵੀ ਪਲਾਟਾਂ ਦੇ ਕਬਜ਼ੇ ਦੇ ਦਿੱਤੇ ਗਏ ਹਨ ਅਤੇ ਗਮਾਡਾ ਵੱਲੋਂ ਨਿੱਜੀ ਨਕਸ਼ੇ ਵਿੱਚ ਪਾਸ ਕਰ ਦਿੱਤੇ ਗਏ ਹਨ ਜਦੋਂ ਹੁਣ ਮਕਾਨ ਬਣਾ ਕੇ ਲੋਕ ਆਪਣੇ ਘਰਾਂ ਦਾ ਗਮਾਡਾ ਕੋਲ ਕੰਪਲੀਸ਼ਨ ਸਰਟੀਫਿਕੇਟ ਮੰਗਦੇ ਹਨ ਤਾਂ ਗਮਾਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਦਾ ਤਾਂ ਬਿਲਡਰ ਕੋਲ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਹੀ ਨਹੀ ਹੈ। ਜਿਸ ਕਾਰਨ ਲੋਕ ਗਮਾਡਾ ਅਤੇ ਟੀਡੀਆਈ ਬਿਲਡਰ ਵੱਲੋਂ ਲੁੱਟਿਆ ਮਹਿਸੂਸ ਕਰਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ