Share on Facebook Share on Twitter Share on Google+ Share on Pinterest Share on Linkedin ਗਾਰਬੇਜ ਕੂਲੇਕਟਰ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਕਰ ਕੇ ਹੀ ਦਿੱਤਾ ਜਾਵੇ: ਧਨੋਆ ਸਾਬਕਾ ਕੌਂਸਲਰ ਨੇ ਕੂੜੇ ਦੇ ਡੰਪਾਂ ਦੇ ਖ਼ਾਤਮੇ ਲਈ ਸ਼ਹਿਰ ਵਾਸੀਆਂ ਕੋਲੋਂ ਸਹਿਯੋਗ ਮੰਗਿਆ ਨਬਜ਼-ਏ-ਪੰਜਾਬ, ਮੁਹਾਲੀ, 13 ਅਗਸਤ: ਮੁਹਾਲੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਅਤੇ ਕੂੜੇ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਕਰ ਕੇ ਹੀ ਗਾਰਬੇਜ ਕੂਲੇਕਟਰ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇੰਜ ਕੂੜਾ ਦਿੱਤੇ ਜਾਣ ਨਾਲ ਜਿੱਥੇ ਕੂੜੇ ਦੀ ਪੁਣ-ਛਾਣ ਸਹੀ ਤਰੀਕੇ ਨਾਲ ਹੋਵੇਗੀ, ਉੱਥੇ ਕੂੜੇ ਦੇ ਲਗੇ ਵੱਡੇ ਵੱਡੇ ਡੰਪ ਖ਼ਤਮ ਹੋਣਗੇ ਅਤੇ ਕੂੜੇ ਦੀ ਕੰਪੋਸਟ ਖਾਦ ਆਸਾਨੀ ਨਾਲ ਬਣਾਈ ਜਾ ਸਕੇਗੀ, ਜੋ ਬਾਅਦ ਵਿਚ ਸਾਡੇ ਹੀ ਪਾਰਕਾ, ਘਰਾ ਵਿਚ ਲਗਾਏ ਬੂਟਿਆ ਲਈ ਕੰਮ ਆਵੇਗੀ। ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਇਸ ਦਿਸ਼ਾ ਵਿਚ ਸਭ ਤੋਂ ਪਹਿਲਾ ਵਾਰਡ 29 ਸੈਕਟਰ 69 ਵਿਚ ਜਾਗਰੂਕਤਾ ਮੁਹਿੰਮ ਵਿੱਢ ਰਹੀ ਹੈ, ਜਿਸ ਦੌਰਾਨ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਕਰਨ ਅਤੇ ਕੂੜੇ ਤੋਂ ਕੰਪੋਸਟ ਖਾਦ ਬਣਾਉਣ ਦੇ ਫ਼ਾਇਦਿਆਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਰਪੋਰੇਸਨ ਅਤੇ ਸਹਿਰ ਨਿਵਾਸੀ ਇਸ ਮਸਲੇ ਉਤੇ ਰਲਕੇ ਕੰਮ ਕਰਨਗੇ। ਇਸ ਤਰ੍ਹਾਂ ਸਾਡਾ ਸਹਿਰ ਸਿਰਫ਼ ਦੋ ਸਾਲਾ ਵਿਚ ਹੀ ਇਦੌਰ ਨੂੰ ਪਛਾੜ ਕੇ ਸਫਾਈ ਪੱਖੋ ਨੰਬਰ ਇਕ ਦਾ ਸਥਾਨ ਹਾਸਿਲ ਕਰੇਗਾ। ਇਹ ਇਕੱਲੇ ਨਗਰ ਨਿਗਮ ਦਾ ਕੰਮ ਨਹੀਂ। ਇਸ ਕੰਮ ਲਈ ਕਾਰਪੋਰੇਸਨ ਕਮਿਸਨਰ, ਮੇਅਰ ਸਮੇਤ ਸਮੂਹ ਅਧਿਕਾਰੀਆ ਵੱਲੋ ਪੂਰੀ ਸਿਦਤ ਨਾਲ ਸਹਿਯੋਗ ਕਰਨ ਦਾ ਅਹਿਦ ਲਿਆ ਗਿਆ ਹੈ। ਉਨ੍ਹਾਂ ਇਸ ਦੀ ਸੂਰੂਆਤ ਵਾਰਡ ਨੰਬਰ 29 ਸੈਕਟਰ 69 ਤੋਂ ਕਰਦੇ ਹੋਏ ਕਿਹਾ ਕਿ ਵਾਰਡ ਦੀਆ ਸਮੂਹ ਭਲਾਈ ਸੰਸਥਾਵਾ ਦੇ ਸਹਿਯੋਗ ਨਾਲ ਇਸ ਕੰਮ ਨੂੰ ਬੜੀ ਜਲਦੀ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਇਸ ਦੀ ਸੂਰੂਆਤ ਕਰਦੇ ਹੋਏ ਸਮੂਹ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਕੂੜੇ ਦੇ ਡੰਪਾਂ ਨੂੰ ਖ਼ਤਮ ਕਰਨ ਵਿਚ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾ ਦੇ ਨਾਲ ਨਾਲ ਆਲੇ ਦੁਆਲੇ ਦੀ ਸਫਾਈ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸ਼ਹਿਰ ਦੇ ਸਫ਼ਾਈ ਪੱਖੋ ਬੇਹਤਰ ਹੋਣ ਹਿੱਤ ਕਾਰਪੋਰੇਸਨ, ਸ਼ਹਿਰ ਨਿਵਾਸੀ ਅਤੇ ਕੂੜਾ ਘਰੋ ਲੈਜਾਣ ਵਾਲਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਕਾਰਪੋਰੇਸਨ ਨੂੰ ਵੀ ਇਸ ਮੁਹਿੰਮ ਹਿੱਤ ਆਪਣੀਆ ਜ਼ਿੰਮੇਵਾਰੀਆ ਬਾਖ਼ੂਬੀ ਨਿਭਾਉਣੀਆ ਪੈਣਗੀਆ। ਕੂੜਾ ਚੁਕ ਕੇ ਲਿਜਾਣ ਵਾਲਿਆ ਨੂੰ ਵੀ ਸਖਤੀ ਨਾਲ ਹਦਾਇਤ ਕੀਤੀ ਜਾਵੇਗੀ ਕਿ ਉਹ ਸਮੇ ਸਿਰ ਅਤੇ ਸਹੀ ਢੰਗ ਨਾਲ ਕੂੜਾ ਸਹੀ ਜਗਾ ਪਹੁਚਾਉਣ। ਸ਼ਹਿਰ ਦੀ ਖੂਬਸੂਰਤੀ ਵਾਸਤੇ ਜਿਸ ਤੋ ਵੀ ਸਹਿਯੋਗ ਲੈਣਾ ਪਿਆ ਉਹਨਾ ਵੱਲੋ ਲਿਆ ਜਾਵੇਗਾ। ਸ੍ਰੀ ਧਨੋਆ ਨੇ ਉਨ੍ਹਾਂ ਵਾਰਡ ਵਾਸੀਆ ਜਿਹੜੇ ਪਹਿਲਾ ਤੋਂ ਹੀ ਗਿੱਲਾ ਅਤੇ ਸੁਕਾ ਕੂੜਾ ਵੱਖੋ ਵੱਖਰਾ ਕਰਕੇ ਦੇ ਰਹੇ ਹਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਬਾਕੀਆਂ ਨੂੰ ਵੀ ਇਸ ਮੁਹਿਮ ਦਾ ਹਿਸਾ ਬਣਾਇਆ ਜਾਵੇਗਾ। ਇਸ ਮੌਕੇ ਰਾਜਬੀਰ ਸਿੰਘ ਪ੍ਰਧਾਨ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ, ਕਰਮ ਸਿੰਘ ਮਾਵੀ, ਹਰਭਗਤ ਸਿੰਘ ਬੇਦੀ, ਸੁਖਵੰਤ ਸਿੰਘ ਬਾਠ, ਗੁਰਦੇਵ ਰਾਮ, ਐਸਐਸ ਢਿੱਲੋਂ, ਜੀਐਸ ਵਾਲੀਆ ਅਤੇ ਅਮਰੀਕ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ