ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ

ਮੁਲਾਜ਼ਮਾਂ ਮੰਗਾਂ ਸਬੰਧੀ ਪ੍ਰਮੁੱਖ ਸਕੱਤਰ ਨੀਲ ਕੰਠ ਨਾਲ ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ

ਨਬਜ਼-ਏ-ਪੰਜਾਬ, ਚੰਡੀਗੜ੍ਹ, 13 ਅਗਸਤ:
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀਆਂ ਲੰਮੇ ਅਰਸੇ ਤੋਂ ਲਮਕ ਰਹੀਆਂ ਮੰਗਾਂ ਦੀ ਪੂਰਤੀ ਹੋਣ ਦੀ ਆਸ ਬੱਝ ਗਈ ਹੈ। ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ ਦੇ ਮੋਹਰੀ ਆਗੂਆਂ ਦੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੀਲ ਕੰਠ ਐਸ ਆਵਾੜ੍ਹ ਨਾਲ ਅਹਿਮ ਮੀਟਿੰਗ ਹੋਈ। ਜਿਸ ਵਿੱਚ ਵਿਭਾਗ ਦੇ ਮੁਖੀ ਅਮਿਤ ਤਲਵਾੜ, ਮੁੱਖ ਇੰਜੀਨੀਅਰ ਜਸਵੀਰ ਸਿੰਘ ਤੇ ਰਾਜੇਸ਼ ਖੋਸਲਾ, ਸੁਪਰਡੈਂਟ ਵਿਕਾਸ ਸ਼ਰਮਾ, ਸੀਨੀਅਰ ਸਹਾਇਕ ਜਸਵਿੰਦਰ ਸਿੰਘ ਸਮੇਤ ਜਥੇਬੰਦੀ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ, ਗਿਆਨ ਸਿੰਘ ਘਨੌਲੀ, ਜਸਵਿੰਦਰ ਸਿੰਘ, ਰਾਕੇਸ਼ ਬਾਤਿਸ਼, ਦਵਿੰਦਰ ਸਿੰਘ ਹਾਜ਼ਰ ਸਨ।
ਅੱਜ ਇੱਥੇ ਜਥੇਬੰਦੀ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਨੇ ਭਰੋਸਾ ਦਿੱਤਾ ਕਿ ਕਰਮਚਾਰੀਆਂ ਨੇ ਜੇਈ ਦਾ ਵਿਭਾਗੀ ਟੈੱਸਟ ਪਾਸ ਕੀਤਾ ਹੈ, ਉਨ੍ਹਾਂ ਕਰਮਚਾਰੀਆਂ ਨੂੰ ਇਸ ਹਫ਼ਤੇ ਜੂਨੀਅਰ ਇੰਜੀਨੀਅਰ ਦੀਆਂ 6 ਖਾਲੀ ਪਈਆਂ ਅਸਾਮੀਆਂ ’ਤੇ ਪਦਉਨਤ ਕਰ ਦਿੱਤਾ ਜਾਵੇਗਾ। ਇੰਜ ਹੀ 15 ਦਿਨਾਂ ਦੇ ਅੰਦਰ-ਅੰਦਰ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ ’ਤੇ 43 ਅਸਾਮੀਆਂ ਵਿਰੁੱਧ ਨੌਕਰੀਆਂ ਦਿੱਤੀਆਂ ਜਾਣਗੀਆਂ। ਆਈਐਚਆਰਐਮਐਸ ਵਿੱਚ ਵਿਚਲੀਆਂ ਤਰੁੱਟੀਆਂ ਨੂੰ 31 ਅਗਸਤ ਤੱਕ ਦਰੁਸਤ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਹਰ ਪ੍ਰਕਾਰ ਦੀਆਂ ਛੁੱਟੀਆਂ ਸਰਕਲ ਪੱਧਰ ’ਤੇ ਨਿਗਰਾਨ ਇੰਜੀਨੀਅਰ ਸੈਕਸ਼ਨ ਕਰਨ ਦੀ ਵੀ ਹਾਮੀ ਭਰੀ ਗਈ।
ਦਰਜਾ-4 ਫੀਲਡ ਕਰਮਚਾਰੀਆਂ ਨੂੰ ਦਰਜਾ-3 ਆਸਾਮੀ ਵਿਰੁੱਧ ਲੱਗਣ ਲਈ ਜੋ ਟੈੱਸਟ ਲਿਆ ਜਾਂਦਾ ਹੈ, ਉਸ ਦੀ ਪਾਸ ਪ੍ਰਤੀਸ਼ਤ ਘਟਾ ਕੇ 33 ਫੀਸਦੀ ਕੀਤੀ ਗਈ ਹੈ। ਦਰਜਾ-4 ਕਰਮਚਾਰੀਆਂ ਨੂੰ ਸਪੈਸ਼ਲ ਇੰਕਰੀਮੇਂਟ ਦੇਣ ਲਈ ਰੂਪਨਗਰ ਅਤੇ ਸ੍ਰੀ ਆਨੰਦਪੁਰ ਸਾਹਿਬ ਡਵੀਜ਼ਨ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਟੈਕਨੀਕਲ ਕਰਮਚਾਰੀਆਂ ਨੂੰ ਪਿਛਲੇ ਸਮੇਂ 1968 ਤੋਂ ਬਣਦੇ ਟੈਕਨੀਕਲ ਸਕੇਲਾਂ ਵਿੱਚ ਤਰੁੱਟੀਆਂ ਦੂਰ ਕਰਨ ਉਪਰੰਤ ਕੇਸ ਮੁਕੰਮਲ ਕਰਕੇ ਵਿਭਾਗ ਨੂੰ ਸਿਫ਼ਾਰਸ਼ ਭੇਜੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…