Share on Facebook Share on Twitter Share on Google+ Share on Pinterest Share on Linkedin ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਨੇ ਸੈਕਟਰ-69 ਦੇ ਪਾਰਕ ਵਿੱਚ ਫੁਹਾਰਾ ਲਾਇਆ ਸਾਨੂੰ ਸਾਰੇ ਸਮਾਜਿਕ ਕੰਮਾਂ ਲਈ ਸਰਕਾਰਾਂ ’ਤੇ ਨਿਰਭਰ ਨਹੀਂ ਰਹਿਣ ਚਾਹੀਦਾ: ਸਤਵੀਰ ਧਨੋਆ ਨਬਜ਼-ਏ-ਪੰਜਾਬ, ਮੁਹਾਲੀ, 12 ਮਈ: ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਸੈਕਟਰ-69 ਵੱਲੋਂ ਆਪਣੇ ਪੱਧਰ ’ਤੇ ਪਾਰਕ ਨੰਬਰ-5 ਦੀ ਸੁੰਦਰਤਾ ਹੋਰ ਵਧਾਉਣ ਲਈ ਸੈਕਟਰ ਵਾਸੀਆਂ ਦੇ ਸਹਿਯੋਗ ਨਾਲ ਫੁਹਾਰਾ ਲਗਾਇਆ ਗਿਆ। ਜਿਸ ਦਾ ਉਦਘਾਟਨ ਅੱਜ ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਕੀਤਾ। ਉਨ੍ਹਾਂ ਨੇ ਸੁਸਾਇਟੀ ਦੇ ਪ੍ਰਧਾਨ ਰਾਜਬੀਰ ਸਿੰਘ, ਸਕੱਤਰ ਰੌਸ਼ਨ ਲਾਲ ਚੋਪੜਾ, ਕਰਮ ਸਿੰਘ ਮਾਵੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਕਿਸਮ ਦੇ ਇਸ ਫੁਹਾਰੇ ਵਿੱਚ ਪਾਣੀ ਦੀ ਘੱਟ ਵਰਤੋਂ ਹੋਵੇਗੀ ਅਤੇ ਵਰਤੋਂ ਵਿੱਚ ਆਇਆ ਪਾਣੀ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਬਲਕਿ ਪਾਰਕ ਵਿੱਚ ਲੱਗੇ ਫੁਲ ਬੂਟਿਆਂ ਦੀ ਵਰਤੋਂ ’ਚ ਲਿਆਂਦਾ ਜਾਵੇਗਾ। ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਉਹ ਆਪਣੇ ਆਲੇ-ਦੁਆਲੇ ਦੀ ਬਿਹਤਰੀ ਲਈ ਜ਼ਿਆਦਾਤਰ ਕੰਮ ਆਪਸ ਵਿੱਚ ਰਲ ਮਿਲਕੇ ਇੱਕ ਦੂਜੇ ਦੀ ਸਹਾਇਤਾ ਨਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਸਮਾਜਿਕ ਕੰਮਾਂ ਲਈ ਸਰਕਾਰ ’ਤੇ ਨਿਰਭਰ ਰਹਿਣ ਦੀ ਬਜਾਏ ਖ਼ੁਦ ਵੀ ਉਪਰਾਲੇ ਕਰਨੇ ਚਾਹੀਦੇ ਹਨ। ਸੁਸਾਇਟੀ ਪ੍ਰਧਾਨ ਰਾਜਬੀਰ ਸਿੰਘ ਨੇ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ। ਆਉਣ ਵਾਲੇ ਸਮੇਂ ਵਿੱਚ ਸੈਕਟਰ ਵਿੱਚ ਪਾਰਕਿੰਗ ਸਮੱਸਿਆ ਦੇ ਹੱਲ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਸਕੱਤਰ ਰੌਸ਼ਨ ਲਾਲ ਚੋਪੜਾ, ਕਰਮ ਸਿੰਘ ਮਾਵੀ, ਸ਼ਰਨਜੀਤ ਸਿੰਘ ਨਈਅਰ, ਸ੍ਰੀਮਤੀ ਸੁਦੇਸ਼ ਕੁਮਾਰੀ, ਨਵਕਿਰਤ ਕੌਰ, ਹਰਭਗਤ ਸਿੰਘ ਬੇਦੀ, ਇੰਦਰਪਾਲ ਸਿੰਘ ਧਨੋਆ, ਗੁਰਦੀਪ ਸਿੰਘ ਅਟਵਾਲ, ਦਵਿੰਦਰ ਸਿੰਘ ਧਨੋਆ, ਕਿਰਪਾਲ ਸਿੰਘ ਲਿਬੜਾ, ਗੁਰਮੇਲ ਸਿੰਘ, ਨਰਿੰਦਰ ਸ਼ਰਮਾ, ਜੋਗਿੰਦਰ ਕੌਸ਼ਲ, ਯਸ਼ਪਾਲ ਅਤੇ ਕੈਪਟਨ ਮੱਖਣ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ