Nabaz-e-punjab.com

ਪਿੰਡ ਸੋਹਾਣਾ ਦੀ ਡਿਸਪੈਂਸਰੀ ’ਚ ਵੜਿਆ ਮੀਂਹ ਦਾ ਪਾਣੀ, ਡਾਕਟਰ ਤੇ ਮਰੀਜ਼ ਪ੍ਰੇਸ਼ਾਨ

ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੇ ਨਗਰ ਨਿਗਮ ਵੱਲੋਂ ਪਾਸ ਮਤੇ ਦੇ ਰਾਹ ਵਿੱਚ ਖੜੀਆਂ ਕੀਤੀਆਂ ਦਿੱਕਤਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਸੋਹਾਣਾ ਵਿੱਚ ਸਿਵਲ ਡਿਸਪੈਂਸਰੀ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋਣ ਕਾਰਨ ਡਾਕਟਰਾਂ ਅਤੇ ਸਟਾਫ਼ ਸਮੇਤ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਤੱਖਦਰਸ਼ੀਆਂ ਅਨੁਸਾਰ ਦਵਾਈਆਂ ਅਤੇ ਸਰਕਾਰੀ ਰਿਕਾਰਡ ਪਾਣੀ ਵਿੱਚ ਤੈਰ ਰਿਹਾ ਸੀ। ਮੈਡੀਕਲ ਸਟਾਫ਼ ਅਤੇ ਪਿੰਡ ਵਾਸੀ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਲੇਕਿਨ ਹੁਣ ਤੱਕ ਇਸ ਦਾ ਹੱਲ ਨਹੀਂ ਹੋਇਆ। ਪਹਿਲਾਂ ਅਕਾਲੀ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਸਿਹਤ ਸੇਵਾਵਾਂ ਲਈ ਬਹੁਤੀ ਗੰਭੀਰ ਨਹੀਂ ਜਾਪਦੀ ਹੈ। ਸਮੁੱਚੇ ਜ਼ਿਲ੍ਹੇ ਅੰਦਰ ਸਿਹਤ ਸੇਵਾਵਾਂ ਦਾ ਮਾੜਾ ਹਾਲ ਹੈ। ਜ਼ਿਲ੍ਹਾ ਪੱਧਰੀ ਹਸਪਤਾਲ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਜਦੋਂਕਿ ਸਤਾ ਪਰਿਵਰਤਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਇਸ ਹਸਪਤਾਲ ਨੂੰ ਮਿੰਨੀ ਪੀਜੀਆਈ ਬਣਾਉਣ ਦੀ ਗੱਲ ਆਖੀ ਸੀ।
ਪਿੰਡ ਦੇ ਨੰਬਰਦਾਰ ਹਰਸੰਗਤ ਸਿੰਘ ਅਕਾਲੀ ਕੌਂਸਲਰ ਕਮਲਜੀਤ ਕੌਰ ਨੇ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਮੁਹਾਲੀ ਨਿਗਮ ਵੱਲੋਂ ਪਿੰਡ ਸੋਹਾਣਾ ਦੀ ਸਿਵਲ ਡਿਸਪੈਂਸਰੀ ਨੂੰ ਢਾਹ ਕੇ ਮਲਬਾ ਵੇਚਣ ਅਤੇ ਨਵੀਂ ਇਮਾਰਤ ਦੀ ਉਸਾਰੀ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਇਸ ਪ੍ਰਾਜੈਕਟ ’ਤੇ ਆਉਣ ਵਾਲਾ ਖ਼ਰਚਾ 15 ਲੱਖ ਰੁਪਏ ਪਾਸ ਕੀਤੇ ਗਏ ਸੀ ਲੇਕਿਨ ਹਾਲੇ ਤੱਕ ਸਰਕਾਰ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਇਹ ਮਤਾ ਡਾਇਰੈਕਟੋਰੇਟ ਦਫ਼ਤਰ ਵਿੱਚ ਪੈਂਡਿੰਗ ਪਿਆ ਹੈ। ਇਸ ਬਾਰੇ ਸਰਕਾਰ ਨੇ 10 ਅਪਰੈਲ 2018 ਨੂੰ ਨਗਰ ਨਿਗਮ ਦਫ਼ਤਰ ਨੂੰ ਪੱਤਰ ਲਿਖ ਕੇ ਸਿਹਤ ਵਿਭਾਗ ਦੇ ਡਾਇਰੈਕਟਰ ਤੋਂ ਰਿਪੋਰਟ ਲੈਣ ਅਤੇ ਉਸਾਰੀ ਕਾਰਜਾਂ ਵਿੱਚ ਕਿੰਨਾ ਯੋਗਦਾਨ ਪਾਇਆ ਜਾਵੇਗਾ ਬਾਰੇ ਪੁੱਛਣ ਨੂੰ ਆਖਿਆ ਗਿਆ ਸੀ। ਇਸ ਡਿਸਪੈਂਸਰੀ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਵੱਡੀ ਮਾਤਰਾ ਵਿੱਚ ਗੰਦਾ ਪਾਣੀ ਜਮ੍ਹਾ ਹੋ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨੰਬਰਦਾਰ ਹਰਸੰਗਤ ਸਿੰਘ ਨੇ ਸਿਵਲ ਡਿਸਪੈਂਸਰੀ ਵਿੱਚ ਕਾਫੀ ਦਵਾਈਆਂ ਖ਼ਰਾਬ ਹੋ ਗਈਆਂ ਅਤੇ ਦਸਤਾਵੇਜ਼ ਵੀ ਪਾਣੀ ਵਿੱਚ ਭਿੱਜ ਕੇ ਨਸ਼ਟ ਹੋ ਗਏ ਹਨ ਅਤੇ ਫਰਨੀਚਰ ਵੀ ਨੁਕਸਾਨਿਆਂ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਨੀਵੀਂ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਤੁਰੰਤ ਉੱਚੀ ਥਾਂ ’ਤੇ ਡਿਸਪੈਂਸਰੀ ਬਣਾਈ ਜਾਵੇ ਜਾਂ ਫਿਰ ਨਗਰ ਨਿਗਮ ਨੂੰ ਆਪਣੇ ਪੱਧਰ ’ਤੇ ਉਸਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਸਿਹਤ ਸੇਵਾਵਾਂ ਮਿਲ ਸਕਣ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…