Share on Facebook Share on Twitter Share on Google+ Share on Pinterest Share on Linkedin ਗੁੰਮਸ਼ੁਦਾ 5 ਸਾਲ ਦੀ ਮਾਸੂਮ ਲੜਕੀ ਨੂੰ ਪਟਿਆਲਾ ਪੁਲੀਸ ਨੇ 20 ਘੰਟਿਆਂ ਵਿੱਚ ਕੀਤਾ ਬਰਾਮਦ ਘਰ ਦੀ ਤੀਜੀ ਮੰਜ਼ਲ ’ਤੇ ਸਥਿਤ ਪਾਣੀ ਵਾਲੀ ਟੈਂਕੀ ’ਚੋਂ ਜਿੰਦਾ ਮਿਲੀ ਲੜਕੀ ਮਾਂ ਨੇ ਗੁਆਂਢੀ ਤੋਂ ਬਦਲਾ ਲੈਣ ਲਈ ਆਪਣੀ ਮਾਸੂਮ ਧੀ ਨੂੰ ਪਾਣੀ ਵਾਲੀ ਟੈਂਕੀ ਵਿੱਚ ਸੁੱਟਿਆ ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ\ਸਮਾਣਾ, 9 ਜੁਲਾਈ: ਸਮਾਣਾ ਨੇੜਲੇ ਪਿੰਡ ਆਲਮਪੁਰ ਵਿੱਚ ਬੀਤੀ ਰਾਤ ਲਾਪਤਾ ਹੋਈ 5 ਸਾਸ ਦੀ ਮਾਸੂਮ ਬੱਚੀ ਨੂੰ ਜ਼ਿਲ੍ਹਾ ਪਟਿਆਲਾ ਦੀ ਪੁਲੀਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਇਕ ਘਰ ਦੀ ਤੀਜੀ ਮੰਜ਼ਲ ’ਤੇ ਸਥਿਤ ਪਾਣੀ ਦੀ ਟੈਂਕੀ ’ਚੋਂ ਸਹੀ ਸਲਾਮਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਦਿਲ ਕੰਬਾਊਂ ਘਟਨਾ ਬਾਰੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ ਦਿਨੀਂ ਗੁਰਪ੍ਰੀਤ ਸਿੰਘ ਨੇ ਗਾਜੇਵਾਸ ਪੁਲੀਸ ਚੌਕੀ ਇੰਚਾਰਜ ਸਬ ਇੰਸਪੈਕਟਰ ਸਾਧਾ ਸਿੰਘ ਪਾਸ ਆਪਣਾ ਬਿਆਨ ਲਿਖਵਾਇਆ ਕਿ ਉਸਦਾ ਵਿਆਹ ਕਰੀਬ 7 ਸਾਲ ਪਹਿਲਾਂ ਸੁਮਨ ਰਾਣੀ ਪੁੱਤਰੀ ਸਤਪਾਲ ਸਿੰਘ ਵਾਸੀ ਪਿੰਡ ਆਲਮਪੁਰ ਨਾਲ ਹੋਈ ਸੀ, ਉਸ ਪਾਸ ਇੱਕ ਲੜਕੀ ਉਮਰ ਕਰੀਬ 5 ਸਾਲ ਤੇ ਇੱਕ ਲੜਕਾ ਉਮਰ ਕਰੀਬ 3 ਸਾਲ ਹਨ। ਉਸ ਦੀ ਪਤਨੀ ਬੱਚਿਆ ਨੂੰ ਛੁੱਟੀਆਂ ਹੋਣ ਕਰਕੇ, ਬੱਚਿਆਂ ਸਮੇਤ ਆਪਣੇ ਪੇਕੇ ਘਰ ਪਿੰਡ ਆਲਮਪੁਰ ਪਿਛਲੇ ਇੱਕ ਮਹੀਨੇ ਤੋਂ ਆਈ ਹੋਈ ਸੀ। ਗੁਲਾਬ ਸਿੰਘ ਵੱਲੋਂ ਦਿੱਤੀ ਲਿਖਤੀ ਬਿਆਨਾ ਮੁਤਾਬਕ 8 ਜੁਲਾਈ 2019 ਨੂੰ ਸਵੇਰੇ ਕਰੀਬ 5 ਵਜੇ ਉਸ ਦੀ ਪਤਨੀ ਨੇ, ਉਸ ਨੂੰ ਫੋਨ ਕੀਤਾ ਕਿ ਉਹ ਰਾਤ ਨੂੰ ਰੋਟੀ ਖਾਕੇ ਬੱਚਿਆਂ ਨੂੰ ਨਾਲ ਲੈ ਕੇ ਇੱਕ ਮੰਜੇ ਪਰ ਵਿਹੜੇ ਵਿੱਚ ਪੱਖਾ ਲਾ ਕੇ ਸੁੱਤੇ ਸੀ, ਸੁਭਾ ਉਠਣ ’ਤੇ ਦੇਖਿਆ ਕਿ ਉਸ ਦੀ ਲੜਕੀ ਮੰਜੇ ‘ਤੇ ਨਹੀ ਸੀ। ਗੁਲਾਬ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਆਪਣੇ ਸੁਹਰੇ ਘਰ ਪੁੱਜਾ ਅਤੇ ਆਪਣੀ ਲੜਕੀ ਦੀ ਭਾਲ ਕੀਤੀ ਜੋ ਨਹੀਂ ਮਿਲੀ, ਜਿਸ ਉਪਰੰਤ ਮੁਕੱਦਮਾ ਨੰਬਰ 125 ਮਿਤੀ 08-07-2019 ਅ/ਧ 365 ਹਿੰ:ਦੰ: ਥਾਣਾ ਸਦਰ ਸਮਾਣਾ ਬਰਖਿਲਾਫ ਨਾਂ-ਮਾਲੂਮ ਵਿਅਕਤੀਆਂ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਐਸਐਸਪੀ ਨੇ ਅੱਗੇ ਹੋਰ ਦੱਸਿਆ ਕਿ ਲਾਪਤਾ ਲੜਕੀ ਦੀ ਭਾਲ ਲਈ ਜਸਵੰਤ ਸਿੰਘ ਮਾਂਗਟ, ਉਪ ਕਪਤਾਨ ਪੁਲਿਸ ਸਮਾਣਾ ਦੀ ਅਗਵਾਈ ਹੇਠ ਸੀਆਈਏ ਸਟਾਫ਼ ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਅਤੇ ਥਾਣਾ ਸਮਾਣਾ ਦੇ ਐਸਐਚਓ ਇੰਸਪੈਕਟਰ ਗੁਰਦੀਪ ਸਿੰਘ ਵੱਲੋਂ ਸਾਂਝੇ ਤੌਰ ’ਤੇ ਪਿੰਡ ਆਲਮਪੁਰ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਪਿੰਡ ਦੇ ਸੀਸੀਟੀਵੀ ਕੈਮਰੇ, ਰੂੜੀਆਂ ਤੇ ਤੂੜੀ ਵਾਲੇ ਕੁੱਪਾਂ, ਪਾਣੀ ਵਾਲੇ ਟੋਭੇ ਦੀ ਚੰਗੀ ਤਰ੍ਹਾਂ ਸ਼ਾਮ ਤੱਕ ਛਾਣ-ਬੀਣ ਕੀਤੀ ਗਈ ਤਾਂ ਕਿ ਜੇਕਰ ਬੱਚੀ ਪਿੰਡ ਵਿੱਚ ਹੀ ਹੋਵੇ ਅਤੇ ਉਸ ਨੂੰ ਕੋਈ ਬਾਹਰ ਕਿਸੇ ਹੋਰ ਜਗ੍ਹਾ ’ਤੇ ਨਾ ਲਿਜਾ ਸਕੇ। ਐਸਐਸਪੀ ਨੇ ਦੱਸਿਆ ਕਿ ਰਾਤ ਸਮੇਂ ਪਿੰਡ ਵਿੱਚ ਠੀਕਰੀ ਪਹਿਰਾ ਲਗਵਾਇਆ ਗਿਆ ਅਤੇ ਪੁਲੀਸ ਫੋਰਸ ਨਾਲ ਪਿੰਡ ਆਲਮਪੁਰ ਆਉਣ ਵਾਲੀਆਂ ਸਾਰੀਆਂ ਸੜਕਾਂ ‘ਤੇ ਰਾਤ ਸਮੇਂ ਨਾਕਾਬੰਦੀ ਕੀਤੀ ਗਈ। ਐਸਐਸਪੀ ਨੇ ਦੱਸਿਆ ਕਿ 09-07-2019 .ਨੂੰ ਸਵੇਰੇ 5 ਤੋਂ 6 ਵਜੇ ਮੁਦਈ ਗੁਰਪ੍ਰੀਤ ਸਿੰਘ ਦੇ ਸੌਹਰਿਆ ਦੇ ਘਰ ਦੇ ਨਾਲ ਵਾਲੇ ਇੱਕ ਘਰ ਨੂੰ ਛੱਡਕੇ, ਨਾਲ ਲੱਗਦੇ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰ ਦੀ ਤੀਜੀ ਮੰਜ਼ਿਲ ’ਤੇ ਰੱਖੀ ਪਾਣੀ ਵਾਲੀ ਇਕ ਹਜ਼ਾਰ ਲੀਟਰ ਦੀ ਟੈਂਕੀ ’ਚੋਂ ਕੁੱਝ ਅਵਾਜਾਂ ਆਉਣ ਕਾਰਨ ਇਸ ਦੀ ਇਤਲਾਹ ਪੁਲੀਸ ਨੂੰ ਮਿਲੀ, ਜਿਸ ’ਤੇ ਪੁਲੀਸ ਪਾਰਟੀ ਨੇ ਮੌਕੇ ’ਤੇ ਜਾ ਕੇ ਲੜਕੀ ਨੂੰ ਪਾਣੀ ਵਾਲੀ ਟੈਕੀ ’ਚੋਂ ਜਿਉਦਾ ਬਰਾਮਦ ਕੀਤੀ ਗਈ। ਜਿਸ ਨੂੰ ਬਾਅਦ ਵਿੱਚ ਇਲਾਜ ਲਈ ਸਰਕਾਰੀ ਹਸਪਤਾਲ ਸਮਾਣਾ ਵਿੱਚ ਭਰਤੀ ਕਰਵਾਇਆ ਗਿਆ। ਸ੍ਰੀ ਸਿੱਧੂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾ ਤੋਂ ਕੀਤੀ ਗਈ ਮੁਢਲੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ, ਕਿ ਲਾਪਤਾ ਲੜਕੀ ਦੀ ਮਾਤਾ ਸੁਮਨ ਰਾਣੀ ਪਤਨੀ ਗੁਰਪ੍ਰੀਤ ਸਿੰਘ ਨੇ ਕਰੀਬ ਇਕ ਹਫਤਾ ਪਹਿਲਾਂ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰੋਂ 4,000 ਰੁਪਏ ਚੋਰੀ ਕੀਤੇ ਸੀ, ਜਿਸ ਬਾਰੇ ਪਤਾ ਲੱਗਣ ਕਰਕੇ ਉਸ ਨੇ ਇਹ ਪੈਸੇ ਵਾਪਸ ਕਰ ਦਿੱਤੇ ਸੀ ਪਰ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਆਪਣੀ ਪਤਨੀ ਨੂੰ ਕਿਹਾ ਕਿ ਸੀ ਜੇ ਤੂੰ ਚੋਰੀ ਕੀਤੀ ਹੈ ਤਾਂ ਮੈਂ ਬੱਚਿਆਂ ਨੂੰ ਨਾਲ ਲੈਕੇ ਜਾਵਾਂਗਾ ਪਰ ਤੈਨੂੰ ਵਾਪਸ ਨਹੀਂ ਲਿਜਾਵਾਂਗਾ। ਇਸ ਕਰਕੇ ਲੜਕੀ ਦੀ ਮਾਤਾ ਸੁਮਨ ਰਾਣੀ ਉਕਤ ਨੇ ਆਪਣੀ ਬੇਇਜਤੀ ਦਾ ਬਦਲਾ ਲੈਣ ਲਈ ਆਪਣੀ ਲੜਕੀ ਨੂੰ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜ਼ਲ ’ਤੇ ਬਣੀ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ ਸੀ, ਕਿ ਜੇਕਰ ਲੜਕੀ ਮਰ ਗਈ ਤਾਂ ਇਸ ਦਾ ਸਾਰਾ ਇਲਜਾਂਮ ਗੁਰਨਾਮ ਸਿੰਘ ਅਤੇ ਉਸ ਦੇ ਪਰਿਵਾਰ ‘ਤੇ ਲਾਕੇ, ਉਹਨਾਂ ਨੂੰ ਫਸਾਇਆ ਜਾ ਸਕੇ। ਸ੍ਰੀ ਸਿੱਧੂ ਨੇ ਦੱਸਿਆ ਕਿ ਇਹ ਸਾਰਾ ਆਪ੍ਰੇਸਨ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਬੜੀ ਹੀ ਮੁਸਤੈਦੀ ਨਾਲ ਨੇਪਰੇ ਚਾੜ੍ਹਿਆ ਗਿਆ ਅਤੇ ਲਾਪਤਾ 5 ਸਾਲਾ ਮਾਸੂਮ ਲੜਕੀ ਨੂੰ 20 ਘੰਟੇ ਦੇ ਅੰਦਰ ਅੰਦਰ ਸਹੀ ਸਲਾਮਤ ਬਰਾਮਦ ਕਰਵਾਇਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ