ਇੰਜੀਨੀਅਰਿੰਗ ਤੇ ਕੰਪਿਊਟਿੰਗ ਵਿੱਚ ਤਰੱਕੀ ਸਬੰਧੀ ਪੰਜਵੀਂ ਕੌਮਾਂਤਰੀ ਕਾਨਫ਼ਰੰਸ

ਨਬਜ਼-ਏ-ਪੰਜਾਬ, ਮੁਹਾਲੀ, 26 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਮਕੈਨੀਕਲ ਇੰਜੀਨੀਅਰਿੰਗ (ਐਮਈ) ਅਤੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈਸੀਈ) ਦੇ ਵਿਭਾਗਾਂ ਵੱਲੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਸਮਕਾਲੀ ਤਰੱਕੀ ਅਤੇ ਸੰਚਾਰ, ਕੰਪਿਊਟਿੰਗ ਤੇ ਸਾਇੰਸਜ਼ ਵਿੱਚ ਨਵੀਨਤਾਵਾਂ ਬਾਰੇ 5ਵੀਂ ਕੌਮਾਂਤਰੀ ਕਾਨਫ਼ਰੰਸ ਕਰਵਾਈ ਗਈ। ਇਸ ਕਾਨਫ਼ਰੰਸ ਦਾ ਮੰਤਵ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਅਧਿਆਪਕਾਂ ਨੂੰ ਮਕੈਨੀਕਲ ਇੰਜੀਨੀਅਰਿੰਗ, ਕੰਪਿਊਟਿੰਗ ਡੋਮੇਨਾਂ ਵਿੱਚ ਕੀਤੀਆਂ ਜਾ ਰਹੀਆਂ ਨਵੀਨਤਮ ਤਰੱਕੀਆਂ ਅਤੇ ਉਦਯੋਗ ’ਤੇ ਪੈ ਰਹੇ ਅਨੁਸਾਰੀ ਪ੍ਰਭਾਵ ਬਾਰੇ ਜਾਣੂ ਕਰਵਾਉਣਾ ਅਤੇ ਉਦਯੋਗ ਅਕਾਦਮਿਕ ਸਬੰਧੀ ਵਿਚਾਰ ਵਟਾਂਦਰੇ ਦੀ ਸਹੂਲਤ ਦੇਣ ਵਾਲੇ ਇੱਕ ਪ੍ਰਭਾਵਸ਼ਾਲੀ ਮੰਚ ਦਾ ਨਿਰਮਾਣ ਕਰਨਾ ਸੀ ਤਾਂ ਜੋ ਜਾਣਕਾਰੀ ਦੀ ਵੰਡ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਮੌਕਿਆਂ ਵਿੱਚ ਵਾਧਾ ਕੀਤਾ ਜਾ ਸਕੇ।
ਜਿਸ ਵਿੱਚ 16 ਵੱਖ-ਵੱਖ ਸੂਬਿਆਂ ਸਣੇ ਕੈਨੇਡਾ, ਦੱਖਣੀ ਅਮਰੀਕਾ, ਯੂਨਾਈਟਿਡ ਕਿੰਗਡਮ, ਦੱਖਣੀ ਕੋਰੀਆ ਅਤੇ ਓਮਾਨ ਆਦਿ ਮੁਲਕਾਂ ਤੋਂ ਖੋਜ ਸਬੰਧੀ 300 ਤੋਂ ਵੱਧ ਪੇਪਰ ਦਰਜ ਕੀਤੇ ਗਏ। ਇਨ੍ਹਾਂ ’ਚੋਂ 158 ਖੋਜ ਪੇਪਰਾਂ ਨੂੰ ਇੱਕ ਸਖ਼ਤ ਸਮੀਖਿਆ ਉਪਰੰਤ ਕਾਨਫ਼ਰੰਸ ਵਿੱਚ ਪੇਸ਼ਕਾਰੀਆਂ ਲਈ ਸਵੀਕਾਰ ਕੀਤਾ ਗਿਆ। ਇਨ੍ਹਾਂ ਚੋਣਵੇਂ ਖੋਜ ਪੇਪਰਾਂ ਨੂੰ ਐਸਸੀਓਪੀਯੂਐਸ ਇੰਡੈਕਸਡ ਰਸਾਲਿਆਂ ਅਤੇ ਕਿਤਾਬਾਂ ਵਿੱਚ ਪ੍ਰਕਾਸ਼ਨ ਲਈ ਸਿਫ਼ਾਰਸ਼ ਕੀਤੀ ਜਾਵੇਗੀ। ਕਾਨਫ਼ਰੰਸ ਦੌਰਾਨ ਉਕਤ ਪੇਪਰਾਂ ਦੇ ਸੰਖੇਪ ਵਾਲਾ ਸੋਵੀਨਾਰ ਰਿਲੀਜ਼ ਕੀਤਾ ਗਿਆ।
ਇਸ ਮੌਕੇ ਪੰਜਾਬ ਇੰਜੀਨੀਅਰ ਕਾਲਜ ਦੇ ਪ੍ਰੋਫੈਸਰ ਡਾ. ਬਲਦੇਵ ਸੇਤੀਆ ਮੁੱਖ ਮਹਿਮਾਨ ਸਨ। ਜਦੋਂਕਿ ਈਸੀਸੀ ਵਿਭਾਗ ਦੇ ਐਚਓਡੀ ਪ੍ਰੋਫੈਸਰ ਡਾ. ਅਰੁਣ ਕੁਮਾਰ ਸਿੰਘ, ਟੈਕਨਾਲੋਜੀ ਸਲਾਹਕਾਰ ਡਾ. ਸੰਜੀਵ ਗੁਪਤਾ, ਪ੍ਰੋ. ਸਰਬਜੀਤ ਸਿੰਘ ਅਤੇ ਡਾ. ਵੀਡੀ ਸ਼ਿਵਲਿੰਗ ਪ੍ਰਧਾਨ ਵਿਗਿਆਨੀ, ਇੰਟੈਲੀਜੈਂਸ ਮਸ਼ੀਨ ਅਤੇ ਸੰਚਾਰ ਪ੍ਰਣਾਲੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪਸ ਡਾਇਰੈਕਟਰ ਡਾ. ਪੀਐਨ ਰੀਸ਼ੀਕੇਸ਼ਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਉਦਘਾਟਨੀ ਸੈਸ਼ਨ ਵਿੱਚ ਡਾ.ਅਰੁਣ ਕੁਮਾਰ ਨੇ ਸਮਕਾਲੀ ਸਮੇਂ ਦੀ ਐਨਾਲਾਗ ਟੈਕਨਾਲੋਜੀ ਤੋਂ 5ਜੀ ਟੈਕਨਾਲੋਜੀ ਵਿੱਚ ਤਬਦੀਲੀ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਕਿਵੇਂ ਇਹ 5ਜੀ ਟੈਕਨਾਲੋਜੀ ਬਿਹਤਰ ਕੰਪਿਊਟਿੰਗ ਲਈ ਮਦਦਗਾਰ ਹੋਵੇਗੀ। ਉਨ੍ਹਾਂ ਨੇ ਖੇਤੀਬਾੜੀ, ਮੈਡੀਕਲ, ਲੌਜਿਸਟਿਕਸ ਅਤੇ ਪਾਵਰ ਸੈਕਟਰਾਂ ’ਤੇ ਪੈਣ ਵਾਲੇ ਪਰਿਵਰਤਨਸ਼ੀਲ ਅਤੇ ਸਕਾਰਾਤਮਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖੇਤੀ ਸੈਕਟਰ ਨੂੰ ਬਿਹਤਰ ਬਣਾਉਣ ਲਈ ਵਰਤੀ ਜਾ ਰਹੀ ਡਰੋਨ ਟੈਕਨਾਲੋਜੀ ਅਤੇ ਮੈਡੀਕਲ ਖੇਤਰ ਵਿੱਚ ਮਰੀਜ਼ਾਂ ਦੀ ਸਿਹਤ ਲਈ ਬਿਹਤਰ ਇਲਾਜ ਕਰਨ ਲਈ ਇੰਟਰਨੈੱਟ ਅਤੇ ਆਰਗਿਊਮੈਂਟਰ ਰਿਐਲਟੀ ਅਤੇ ਸਮਾਰਟ ਪਾਵਰ ਗਰਿੱਡ ਸਿਸਟਮ ਨੂੰ ਵਧੇਰੇ ਕੁਸ਼ਲ ਬਣਾਉਣ ਵਿੱਚ 5ਜੀ ਟੈਕਨਾਲੋਜੀ ਦੀ ਵਰਤੋਂ ਸਬੰਧੀ ਕਈ ਉਦਾਹਰਨਾਂ ਪੇਸ਼ ਕੀਤੀਆਂ।
ਇਸ ਸਮਾਰੋਹ ਦੌਰਾਨ ਪ੍ਰੋ. ਸੰਜੀਵ ਗੁਪਤਾ ਨੇ ਵਾਤਾਵਰਣ, ਇਕੋਸਿਸਟਮ ਅਤੇ ਕੁਦਰਤੀ ਸਰੋਤਾਂ ਤੇ ਘੱਟ ਤੋਂ ਘੱਟ ਪ੍ਰਭਾਵ ਦੇ ਨਾਲ ਤਕਨੀਕੀ ਖੋਜਾਂ ਅਤੇ ਤਰੱਕੀ ਨੂੰ ਸੰਤੁਲਿਤ ਕਰਨ ’ਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਡਾ.ਸੇਤੀਆ ਨੇ ਉਦਯੋਗ ਅਕਾਦਮਿਕ ਦੇ ਆਪਸੀ ਤਾਲਮੇਲ ਦੀ ਮਹੱਤਤਾ ਨੂੰ ਉਜਾਗਰ ਕੀਤਾ ਜੋ ਕਿ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੋਵਾਂ ਲਈ ਬਿਹਤਰ ਖੋਜ ਅਤੇ ਸਿਖਲਾਈ ਦੇ ਮੌਕਿਆਂ ਨੂੰ ਬੜਾਵਾ ਦੇ ਸਕਦਾ ਹੈ। ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਸਮਾਵੇਸ਼ੀ, ਵਾਤਾਵਰਣ ਅਨੁਕੂਲ ਟੈਕਨਾਲੋਜੀਆਂ ਨੂੰ ਵਿਕਸਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਜੋ ਸਾਰੇ ਹਿੱਸੇਦਾਰਾਂ ਨੂੰ ਬਰਾਬਰ ਦਾ ਲਾਭ ਪ੍ਰਾਪਤ ਹੋਵੇ।
ਕਾਨਫਰੰਸ ਦੇ ਮੁੱਖ ਬੁਲਾਰਿਆਂ ਵਿੱਚ ਪ੍ਰੋ. ਯੂ ਸਿਨ ਚਾਂਗ, ਸਹਾਇਕ ਪ੍ਰੋਫੈਸਰ, ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿਭਾਗ, ਨੈਸ਼ਨਲ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਤਾਇਵਾਨ, ਡਾ.ਕਾਸੇਮ ਕਾਲਸ, ਏਆਈ ਅਤੇ ਸਾਈਬਰ ਸੁਰੱਖਿਆ ਸੀਨੀਅਰ ਖੋਜ ਿਵਿਗਆਨੀ, ਕੁਆਂਟਿਕ ਸਕੂਲ ਆਫ ਬਿਜ਼ਨਸ ਐਂਡ ਟੈਕਨਾਲੋਜੀ, ਫਰਾਂਸ, ਡਾ.ਐੱਮਵੀ ਰੈੱਡੀ, ਨੋਵੂ ਮੋਂਡੇ ਗ੍ਰੈਫਾਈਟ, ਮਾਂਟਰੀਅਲ, ਕਿਊਸੀ, ਕੈਨੇਡਾ, ਪ੍ਰੋਫੇਸਰ ਟੀ.ਐਸ. ਸ਼੍ਰੀਵਤਸਨ, ਇਕਰੋਨ ਯੂਨੀਵਰਸਿਟੀ, ਓਹੀਓ, ਅਮਰੀਕਾ, ਅਤੇ ਪ੍ਰੋਫੇਸਰ ਐਮ.ਪੀ. ਗਰਗ, ਪੰਜਾਬ ਇੰਜੀਨੀਅਰਿੰਗ ਕਾਲਜ, (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ, ਅਤੇ ਪ੍ਰੋ.ਹਾਨਾ ਯੂ, ਲੈਕਚਰਾਰ ਇਨ ਫਿਊਚਰ ਮੈਨੂਫੈਕਚਰਿੰਗ ਇੰਜੀਨੀਅਰਿੰਗ, ਐੱਮਈ ਵਿਭਾਗ, ਯੂਨੀਵਰਸਿਟੀ ਆਫ ਬਾਥ, ਯੂਕੇ ਜੋ ਕਿ ਵਰਚੁਅਲ ਤੌਰ ‘ਤੇ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਮੁਹਾਲੀ-ਚੰਡੀਗ…