ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲੇਟ-ਲਤੀਫ਼ੀ ਦੀ ਹੁਣ ਖ਼ੈਰ ਨਹੀਂ

ਤਹਿਸੀਲਦਾਰ ਮਾਲੇਰਕੋਟਲਾ ਦੀ ਅਗਵਾਈ ਹੇਠ ਟੀਮ ਵੱਲੋਂ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ
ਐਸਡੀਐਮ ਦੇ ਹੁਕਮਾਂ ’ਤੇ ਕੀਤੀ ਚੈਕਿੰਗ ਦੌਰਾਨ ਵੱਡੀ ਗਿਣਤੀ ਵਿੱਚ ਅਧਿਕਾਰੀ ਤੇ ਕਰਮਚਾਰੀ ਮਿਲੇ ਗੈਰ ਹਾਜ਼ਰ
ਗ਼ੈਰ ਹਾਜ਼ਰ ਪਾਏ ਗਏ ਕਰਮਚਾਰੀਆਂ ਬਾਰੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜਾਂਗੇ: ਸਿਰਾਜ ਅਹਿਮਦ

ਨਬਜ਼-ਏ-ਪੰਜਾਬ ਬਿਊਰੋ, ਮਾਲੇਰਕੋਟਲਾ, 22 ਜੂਨ:
ਮਾਲੇਰਕੋਟਲਾ ਦੇ ਐਸ.ਡੀ.ਐਮ. ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਤਹਿਸੀਲਦਾਰ ਸਿਰਾਜ ਅਹਿਮਦ ਨੇ ਅੱਜ ਵੱਖ-ਵੱਖ ਦਫਤਰਾਂ ਦੀ ਸਵੇਰੇ 9.10 ਵਜੇ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌੌਰਾਨ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸਿਰਾਜ ਅਹਿਮਦ, ਤਹਿਸੀਲਦਾਰ, ਮਾਲੇਰਕੋਟਲਾ ਨੇ ਦੱਸਿਆ ਕਿ ਅਧਿਕਾਰੀਆਂ/ਕਰਮਚਾਰੀਆਂ ਦੀ ਦਫਤਰਾਂ ਵਿਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਐਸ.ਡੀ.ਐਮ. ਮਾਲੇਰਕੋਟਲਾ ਡਾ: ਪ੍ਰੀਤੀ ਯਾਦਵ ਤੋਂ ਪ੍ਰਾਪਤ ਹੋਏ ਨਿਰਦੇਸ਼ਾਂ ਤਹਿਤ ਅੱਜ ਸਵੇਰੇ ਦਫਤਰ ਕਰ ਅਤੇ ਆਬਕਾਰੀ, ਮਾਲੇਰਕੋਟਲਾ, ਕਿਰਤ ਇੰਸਪੈਕਟਰ, ਮਾਲੇਰਕੋਟਲਾ, ਦਫਤਰ ਨਗਰ ਕੌਂਸਲ, ਮਾਲੇਰਕੋਟਲਾ, ਦਫਤਰ ਬੀ.ਡੀ.ਪੀਓ. ਬਲਾਕ ਮਾਲੇਰਕੋਟਲਾ-1 ਅਤੇ 2 ਤੋੋਂ ਇਲਾਵਾ ਦਫਤਰ ਪੰਚਾਇਤੀ ਰਾਜ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕਰ ਤੇ ਆਬਕਾਰੀ ਦਫ਼ਤਰ ਵਿੱਚ ਜਿਥੇ ਈਟੀਓ ਤੋਂ ਇਲਾਵਾ 5 ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਇਸੇ ਤਰ੍ਹਾਂ ਕਿਰਤ ਇੰਸਪੈਕਟਰ ਦੇ ਦਫਤਰ ਨੂੰ ਸਵੇਰੇ 9.20 ਵਜੇ ਤਾਲਾ ਲੱਗਾ ਹੋਇਆ ਸੀ। ਨਗਰ ਕੌਂਸਲ ਮਾਲੇਰਕੋਟਲਾ ਦੇ ਦਫਤਰ ਵਿਚ ਵੀ 8 ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਇੱਥੇ ਸਫ਼ਾਈ ਦਾ ਮਾੜਾ ਹਾਲ ਵੇਖ ਕੇ ਚੈਕਿੰਗ ਅਧਿਕਾਰੀ ਸ੍ਰੀ ਸਿਰਾਜ ਅਹਿਮਦ ਤਹਿਸੀਲਦਾਰ ਮਾਲੇਰਕੋਟਲਾ ਨੇ ਨਗਰ ਕੌਂਸਲ ਦੇ ਹਾਜ਼ਰ ਸਟਾਫ ਦੀ ਖੂਬ ਝਾੜ ਝੰਬ ਕੀਤੀ। ਉਪਰੰਤ ਟੀਮ ਵੱਲੋਂ ਬੀਡੀਪੀਓ ਮਾਲੇਰਕੋਟਲਾ-1 ਅਤੇ ਬੀਡੀਪੀਓ ਮਾਲੇਰਕੋਟਲਾ-2 ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਸਮੇਂ ਜਿਥੇ ਦੋਹਾਂ ਬਲਾਕਾਂ ਦੇ ਬੀ.ਡੀ.ਪੀ.ਓਜ਼ ਗੈਰ ਹਾਜ਼ਰ ਪਾਏ ਗਏ ਉਥੇ ਹੀ ਬੀ.ਡੀ.ਪੀ.ਓ. ਬਲਾਕ ਮਾਲੇਰਕੋਟਲਾ-2 ਦੇ 3 ਕਰਮਚਾਰੀ ਵੀ ਗੈਰ ਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਪੰਚਾਇਤੀ ਰਾਜ ਦੇ ਦਫਤਰ ਦੀ ਵੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸਿਰਾਜ ਅਹਿਮਦ ਨੇ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਦਫਤਰ ਹਾਜ਼ਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੇਟ ਲਤੀਫ਼ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਚੈਕਿੰਗ ਜਾਰੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…