‘ਮਿਸ਼ਨ ਤੰਦਰੁਸਤ ਪੰਜਾਬ’: ਸਿਹਤ ਵਿਭਾਗ ਦੀ ਟੀਮ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਦੇ ਸੈਂਪਲ ਭਰੇ

ਮਾਲੇਰਕੋਟਲਾ ਵਿੱਚ ਵੱਖ ਵੱਖ ਥਾਵਾਂ ’ਤੇ ਦੁਕਾਨਾਂ ਦੀ ਚੈਕਿੰਗ ਦੌਰਾਨ ਬੇਨਿਯਮੀਆਂ ਤੇ ਸਫ਼ਾਈ ਦਾ ਮੰਦੜਾ ਹਾਲ

ਨਬਜ਼-ਏ-ਪੰਜਾਬ ਬਿਊਰੋ, ਮਾਲੇਰਕੋਟਲਾ, 22 ਜੂਨ:
‘ਮਿਸ਼ਨ ਤੰਦਰੁਸਤ ਪੰਜਾਬ’ ਦੇ ਤਹਿਤ ਮਾਲੇਰਕੋਟਲਾ ਦੀ ਐਸਡੀਐਮ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਤੇ ਤਹਿਸੀਦਾਰ ਸਿਰਾਜ ਅਹਿਮਦ ਦੀ ਅਗਵਾਈ ਹੇਠ ਸਿਹਤ ਵਿਭਾਗ, ਨਗਰ ਕੌਂਸਲ ਅਤੇ ਮੰਡੀ ਬੋਰਡ ਦੀ ਟੀਮ ਨੇ ਪਿਛਲੇ ਦਿਨੀਂ ਸਥਾਨਕ ਸ਼ਹਿਰ ਦੀ ਨਾਮੀ ਮਠਿਆਈਆਂ ਦੀ ਦੁਕਾਨ ਅਤੇ ਇਕ ਘਿਓ ਬਨਾਉਣ ਵਾਲੀ ਫੈਕਟਰੀ ਤੇ ਅਚਾਨਕ ਛਾਪੇਮਾਰੀ ਕੀਤੀ। ਇਸ ਦੌਰਾਨ ਸਿਹਤ ਵਿਭਾਗ ਦੇ ਫੂਡ ਸੇਫਟੀ ਸੰਗਰੂਰ ਦੇ ਸਹਾਇਕ ਫ਼ੂਡ ਕਮਿਸ਼ਨਰ ਰਵਿੰਦਰ ਗਰਗ, ਫੂਡ ਅਫ਼ਸਰ ਦਿੱਵਿਆ ਗੌਸਵਾਮੀ, ਏਐਫਐਸਓ ਚਰਨਜੀਤ ਸਿੰਘ, ਤਹਿਸੀਲਦਾਰ ਸਿਰਾਜ ਅਹਿਮਦ ਤੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਉਭੀ ਤੇ ਆਧਾਰਤ ਟੀਮ ਨੇ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਤੇ ਛਾਪਾਮਾਰੀ ਕਰਕੇ ਸੈਂਪਲ ਭਰੇ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਸੰਗਰੂਰ ਦੇ ਐਡੀਸ਼ਨਲ ਫੂਡ ਕਮਿਸ਼ਨਰ ਰਵਿੰਦਰ ਗਰਗ ਨੇ ਦੱਸਿਆ ਕਿ ਸਬਜੀ ਮੰਡੀ ਵਿਚ ਦੁਕਾਨ ਨੰਬਰ 11-ਬੀ ਸੁਲਤਾਨ ਫਰੂਟ ਕੰਪਨੀ ਤੇ ਅੰਬਾਂ ਨੂੰ ਪਕਾਉਣ ਲਈ ਮਸਾਲੇ ਦੀਆਂ ਪੁੜੀਆਂ ਰੱਖੀਆਂ ਗਈਆਂ ਹਨ ਜੋ ਕਿ ਗੈਰ ਕਾਨੂੰਨੀ ਹਨ ਦੇ ਸੈਂਪਲ ਲਏ ਗਏ ਹਨ। ਇਸੇ ਤਰਂਾਂ ਸ਼ਹਿਰ ਦੀ ਮਸ਼ਹੂਰ ਦੁਕਾਨ ਜੈਨ ਸਵੀਟਸ ਤੇ ਵੀ ਛਾਪੇਮਾਰੀ ਕੀਤੀ ਗਈ ਤਾਂ ਇੱਥੇ 6 ਵੱਖ-ਵੱਖ ਵਸਤੂਆਂ ਦੇ ਸੈਂਪਲ ਭਰ ਕੇ ਸੀਲ ਬੰਦ ਕੀਤੇ ਗਏ ਹਨ। ਜਿਹਨਾਂ ਵਿੱਚ ਦੋ ਸੈਂਪਲ ਚਮਚਮ, ਗੁਲੂਕੋਜ਼, ਚਟਨੀ, ਵੇਸਣ, ਸਕਿੱਮਡ ਪਾਊਡਰ ਦੇ ਹਨ। ਉਨਂਾਂ ਦੱਸਿਆ ਕਿ ਜਿੱਥੇ ਮਿਠਾਈ ਤਿਆਰ ਕੀਤੀ ਜਾਂਦੀ ਹੈ ਉਥੇ ਗੰਦਗੀ ਬਹੁਤ ਹੈ। ਜੋ ਇਹਨਾਂ ਕੋਲ ਲਾਇਸੰਸ ਹੈ ਉਹ 2012 ਵਿਚ ਖਤਮ ਹੋ ਚੁੱਕਿਆ ਹੈ ਉਸ ਨੂੰ ਰੀਨਿਊ ਕਰਵਾਉਣਾ ਮੁਨਾਸਿਬ ਨਹੀਂ ਸਮਝਿਆ ਇਸੇ ਤਰਂਾਂ ਲੁਧਿਆਣਾ ਰੋਡ ਤੇ ਸਥਿਤ ਚੰਪਾ ਦੇਵੀ ਫੂਡ ਪ੍ਰਾਈਵੇਟ ਲਿਮਿਟਡ, ਪਿੰਡ ਬਾਲੇਵਾਲ ਫੈਕਟਰੀ ਵਿਚ ਛਾਪਾਮਾਰੀ ਕੀਤੀ ਜਿਥੇ ਦੁੱਧ, ਦਹੀਂ, ਘਿਓ ਆਦਿ ਦੇ ਸੈਂਪਲ ਭਰ ਕੇ ਸੀਲ ਬੰਦ ਕਰ ਦਿੱਤੇ ਗਏ।
ਉਨ੍ਹਂਾਂ ਦੱਸਿਆ ਕਿ ਸਾਰੇ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। ਰਿਪੋਰਟ ਆਉਂਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋਂ ਜੈਨ ਸਵੀਟਸ ਦੇ ਮਾਲਕ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਕਿ ਤੁਸੀਂ ਆਪਣਾ ਲਾਇਸੈਂਸ ਰੀਨਿਊੁ ਕਿਉਂ ਨਹੀਂ ਕਰਵਾਇਆ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇੇ। ਸਟੀਮਰ ਬੁਆਇਲਰ ਬਾਰੇ ਪੁੱਛਿਆ ਤਾਂ ਉਨਂਾਂ ਦੱਸਿਆ ਕਿ ਇਹ ਕਾਫ਼ੀ ਪੁਰਾਣਾ ਲੱਗਿਆ ਹੋਇਆ ਹੈ। ਜਾਂਚ ਟੀਮ ਨੂੰ ਉਹ ਇਸ ਸਬੰਧੀ ਲੋੜੀਦੇ ਦਸਤਾਵੇਜ ਨਹੀਂ ਵਿਖਾ ਸਕੇ।
ਮਧੂ ਸਾਗਰ ਐਗਮਾਰਕ ਫੈਕਟਰੀ ਦੇ ਮਾਲਕ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਬੈਚ ਨੰਬਰ, ਤਿਆਰ ਕਰਨ ਦੀ ਮਿਤੀ ਤੇ ਰੇਟ ਨਾ ਲਿਖਣ ਬਾਰੇ ਪੁੱਛਿਆ ਤਾਂ ਉਨਂਾਂ ਕਿਹਾ ਕਿ ਅਜੇ ਕੰਮ ਅਧੂਰਾ ਹੈ ਜਦੋਂ ਸਾਡੀ ਫੈਕਟਰੀ ’ਚੋਂ ਮਾਲ ਬਾਹਰ ਜਾਵੇਗਾ ਤਾਂ ਸਾਰਾ ਕੁੱਝ ਪ੍ਰਿੰਟ ਕੀਤਾ ਜਾਂਦਾ ਹੈ।ਜਿਕਰਯੋਗ ਹੈ ਕਿ ਜੈਨ ਸਵੀਟਸ ਦੇ ਵਿਚ ਰਹਿੰਦ ਖੂੰਹਦ ਨੂੰ ਇਕੱਠਾ ਕੀਤਾ ਹੋਇਆ ਸੀ ਜਿਸ ਵਿੱਚੋਂ ਬਦਬੂ ਮਾਰ ਰਹੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਸਿਹਤ ਵਿਭਾਗ ਦੀ ਟੀਮ ਨੇ ਕਦੇ ਵੀ ਇੱਥੇ ਰੇਡ ਨਹੀਂ ਕੀਤੀ ਤੇ ਲਾਇਸੈਂਸ 2012 ਵਿਚ ਖਤਮ ਹੋਣ ਤੇ ਵੀ ਫੂਡ ਸਪਲਾਈ ਦੇ ਅਧਿਕਾਰੀਆਂ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਹੈ ਕਿ ਉਹਨਾਂ ਨੇ ਮਿਆਦ ਖਤਮ ਹੋਣ ਵਾਲਿਆਂ ਤੋਂ ਇਸ ਸਬੰਧੀ ਪੁੱਛ ਪੜਤਾਲ ਕਿਉਂ ਨਹੀਂ ਕੀਤੀ।
ਇਸ ਸਬੰਧੀ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਸਿਰਾਜ ਅਹਿਮਦ ਨੇ ਦੱਸਿਆ ਕਿ ਐਸ.ਡੀ.ਐਮ. ਡਾ: ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਮਲੇਰਕੋਟਲਾ ਸ਼ਹਿਰ ਦੇ ਵਾਸੀਆਂ ਨਾਲ ਸਿਹਤ ਨਾਲ ਖਿਲਵਾੜ ਕਰਨ ਦੀ ਇਜ਼ਾਜਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਛਾਪੇਮਾਰੀ ਦੌਰਾਨ ਵੱਖ-ਵੱਖ ਥਾਵਾਂ ਤੋਂ ਭਰੇ ਗਏ ਸੈਂਪਲਾਂ ਨੂੰ ਜਾਂਚ ਲਈ ਲੈਬੋਰਟਰੀ ਵਿਚ ਭੇਜ ਦਿੱਤਾ ਗਿਆ ਹੈ ਰਿਪੋਰਟ ਆਉਣ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…