nabaz-e-punjab.com

ਐਮੀਟੀ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਯੁਵਕ ਮੇਲਾ ਯਾਦਗਾਰੀ ਹੋ ਨਿੱਬੜਿਆ

10 ਸ਼ਹਿਰਾਂ ਦੇ 56 ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ, ਮੁਹਾਲੀ, 27 ਮਾਰਚ:
ਐਮੀਟੀ ਯੂਨੀਵਰਸਿਟੀ ਮੁਹਾਲੀ ਦੇ ਕੈਂਪਸ ਵਿੱਚ ‘ਐਮੀਫੋਰੀਆ’ ਨਾਂ ਹੇਠ ਦੋ ਰੋਜ਼ਾ ਯੁਵਕ ਮੇਲਾ ਕਰਵਾਇਆ ਗਿਆ। ਇਸਰੋ-ਸੀਐਸਆਈਓ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਸ਼ਾਂਤੂ ਭੱਟਾਚਾਰੀਆ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂਕਿ ਪ੍ਰਧਾਨਗੀ ਟਾਈਨੋਰ ਦੇ ਚੇਅਰਮੈਨ ਡਾ. ਪੀ.ਜੇ. ਸਿੰਘ ਨੇ ਕੀਤੀ। ਦੋਵੇਂ ਮਹਿਮਾਨਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਮੇਲੇ ਦਾ ਆਗਾਜ਼ ਕੀਤਾ। ਉਪਰੰਤ ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਆਰਕੇ ਕੋਹਲੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਮੇਲੇ ਦੇ ਪਹਿਲੇ ਦਿਨ ‘ਟੈਕਨੋਵੇਸ਼ਨ’, ‘ਥਰੂ ਦਿ ਲੈਂਸ’, ‘ਰੀਲ ਇਟ ਇਨ’, ‘ਬੀਟ ਬੋਨਾਂਜ਼ਾ’, ‘ਐਕੁਆਰੇਲ’, ‘ਵਰਚੁਅਲ ਮੇਹਮ’, ‘ਦਿ ਬੈਟਲ ਆਫ਼ ਵਿਟਸ’ ਅਤੇ ਹੋਰ ਵੱਖ-ਵੱਖ ਪ੍ਰੋਗਰਾਮਾਂ ਦ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ ਅਤੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਾਮ ਦੇ ਸੈਸ਼ਨ ਐਡੀਕਸ਼ਨ ਬੈਂਡ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ। ਮੇਲੇ ਵਿੱਚ ਵੱਖ-ਵੱਖ 10 ਸ਼ਹਿਰਾਂ ਦੇ 56 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 2 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਅੱਜ ਦੂਜੇ ਦਿਨ ਮੋਨੋਲੌਗ ਮਾਰਵਲ, ਨੈਕਸਸ ਨੈਕਟਰ’, ‘ਕੋਡ ਰੀਲੇਅ’, ‘ਐਡ ਬਲਿਟਜ਼’, ‘ਕੁਆਈਟ ਰਿਫਲੈਕਸ਼ਨਜ਼’, ‘ਕਲਰਿੰਗ ਸੋਲਜ਼’, ‘ਕੱਟ-ਐੱਨ-ਕ੍ਰੀਏਟ’ ਤੋਂ ਲੈ ਕੇ ‘ਬ੍ਰੇਨ ਫ੍ਰੀਜ਼’ ਅਤੇ ਨੁੱਕੜ ਨਾਟਕ ਆਦਿ ਪ੍ਰੋਗਰਾਮ ਪੇਸ਼ ਕੀਤੇ ਗਏ। ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਦੌਰਾਨ ਸਾਇੰਸ ਦੇ ਅਚੰਭੇ ਤੇ ਮਾਟੀ ਕੇ ਮੋਹਕ ਦੇ ਨਾਲ-ਨਾਲ ਆਨ ਦੀ ਸਪਾਟ ਮੁਕਾਬਲੇ ਅਤੇ ਗੇਮਸ ਨੇ ਯੁਵਕ ਮੇਲੇ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਮੇਲੇ ਦੇ ਅਖੀਰ ਵਿੱਚ ਇਨਾਮਾਂ ਦੀ ਵੰਡ ਦੇ ਨਾਲ ਸਟਾਰ ਨਾਈਟ ਕਰਵਾਈ ਗਈ। ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ।

Load More Related Articles
Load More By Nabaz-e-Punjab
Load More In General News

Check Also

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਮੁਹਾਲੀ-ਚੰਡੀਗ…