ਮੋਦੀ ਸਰਕਾਰ ਦੇ ਸ਼ਾਸਨ ਵਿੱਚ ਅਮੀਰਾਂ ਤੇ ਗਰੀਬਾਂ ਵਿੱਚ ਪਾੜਾ ਵਧਿਆ: ਵਿਜੈਇੰਦਰ ਸਿੰਗਲਾ

ਬਲਬੀਰ ਸਿੱਧੂ ਦੀ ਅਗਵਾਈ ਹੇਠ ਦਰਜਨਾਂ ਪਿੰਡਾਂ ਵਿੱਚ ਹੋਏ ਚੋਣ ਜਲਸੇ, ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ

ਨਬਜ਼-ਏ-ਪੰਜਾਬ, ਮੁਹਾਲੀ, 12 ਮਈ:
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਕਾਸ ਵਿੱਚ ਆ ਚੁਕੀ ਖੜੋਤ ਨੂੰ ਤੋੜਨ ਲਈ ਕਾਂਗਰਸ ਪਾਰਟੀ ਦਾ ਸੱਤਾ ਵਿਚ ਆਉਣਾ ਬਹੁਤ ਜ਼ਰੂਰੀ ਹੈ। ਦੇਸ਼ ਵਿੱਚ ਜਦੋਂ ਤੋਂ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਅਮੀਰਾਂ ਤੇ ਗਰੀਬਾਂ ਵਿਚਲਾ ਪਾੜਾ ਬਹੁਤ ਵਧਿਆ ਹੈ ਕਿਉਂਕਿ ਭਾਜਪਾ ਨੇ ਹਮੇਸ਼ਾ ਹੀ ਗਰੀਬ ਤੇ ਕਿਸਾਨ ਵਿਰੋਧੀ ਨੀਤੀਆਂ ਨੂੰ ਹੱਲਾਸ਼ੇਰੀ ਦੇ ਕੇ ਪੂੰਜੀਪਤੀਆਂ ਦੀ ਪੁਸ਼ਤਪਨਾਹੀ ਕੀਤੀ ਹੈ। ਸ੍ਰੀ ਸਿੰਗਲਾ ਅੱਜ ਮੁਹਾਲੀ ਹਲਕੇ ਦੇ ਪਿੰਡਾਂ ਲਾਂਡਰਾਂ, ਭਾਗੋਮਾਜਰਾ-ਬੈਰੋਂਪੁਰ, ਸਨੇਟਾ, ਗੀਗੇ ਮਾਜਰਾ, ਮੋਟੇ ਮਾਜਰਾ, ਕੁਰੜੀ, ਬਾਕਰਪੁਰ, ਮਨੌਲੀ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।
ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਇਨ੍ਹਾਂ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਕੇਂਦਰ ਦੀ ਪਿਛਲੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਹਮੇਸ਼ਾ ਹੀ ਵਿਕਾਸ ਕੰਮਾਂ ਵਾਸਤੇ ਦਿਲ ਖੋਲ੍ਹ ਕੇ ਫੰਡ ਮੁਹੱਈਆ ਕਰਵਾਏ ਸਨ। ਮੁਹਾਲੀ ਦਾ ਕੌਮਾਂਤਰੀ ਹਵਾਈ ਅੱਡਾ, ਮੁੱਲਾਂਪੁਰ ਗਰੀਬਦਾਸ ਵਿਚਲਾ ਕੈਂਸਰ ਹਸਪਤਾਲ, ਮੁਹਾਲੀ ਅੰਦਰ ਬਣੇ ਆਈਸਰ, ਨਾਬੀ, ਨੈਨੋ ਸਾਇੰਸ ਇੰਸਟੀਚਿਊਟ ਵਰਗੇ ਵੱਡੇ ਵਿਦਿਅਕ ਅਦਾਰੇ, ਸੰਗਰੂਰ ਵਿਖੇ ਪੀਜੀਆਈ ਸੈਂਟਰ, ਬਠਿੰਡਾ ਵਿਚਲੀ ਕੇਂਦਰੀ ਯੂਨੀਵਰਸਿਟੀ ਆਦਿ ਸਭ ਕਾਂਗਰਸ ਸਰਕਾਰ ਦੀ ਹੀ ਦੇਣ ਹਨ।
ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਦੱਸਦਿਆਂ ਕਿਹਾ ਕਿ ਜ਼ੁਮਲੇਬਾਜੀ ਕਰਨ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚ ਪੂਰੀ ਹੋੜ ਲੱਗੀ ਹੋਈ ਹੈ ਨਾ ਤਾਂ ਨਰਿੰਦਰ ਮੋਦੀ ਦੇ 15 ਲੱਖ ਲੋਕਾਂ ਨੂੰ ਮਿਲੇ ਤੇ ਨਾ ਹੀ ਪੰਜ ਮਿੰਟਾਂ ਵਿੱਚ ਐੱਮਐੱਸਪੀ ਕਿਸਾਨਾਂ ਨੂੰ ਮਿਲੀ। ਵਿਧਾਨ ਸਭਾ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਅਸਫਲ ਸਾਬਿਤ ਹੋਏ ਹਨ ਅਤੇ ਹੁਣ ਫੇਰ ਦੁਬਾਰਾ ਆਪਣੀ ਕਮੇਡੀ ਰਾਹੀਂ ਲੋਕਾਂ ਨੂੰ ਵਰਗਲਾਉਣਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਅਕਾਲੀ ਦਲ ਕੋਲੋਂ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਅਕਾਲੀ ਉਮੀਦਵਾਰ ਨੂੰ ਭੁਗਤਣ ਵਾਲੀ ਵੋਟ ਅਸਿੱਧੇ ਤੌਰ ‘ਤੇ ਭਾਜਪਾ ਨੂੰ ਹੀ ਜਾਵੇਗੀ ਕਿਉਂਕਿ ਚੋਣਾਂ ਤੋਂ ਬਾਅਦ ਅਕਾਲੀ ਦਲ ਨੇ ਭਾਜਪਾ ਦੀ ਕੁਛੜ ਵਿੱਚ ਹੀ ਬੈਠਣਾ ਹੈ।
ਮੀਟਿੰਗਾਂ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਹ ਪਿਛਲੇ 10 ਦਿਨਾਂ ਤੋਂ ਮੁਹਾਲੀ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਤੀ ਦਿਖਾਏ ਜਾ ਰਹੇ ਉਤਸ਼ਾਹ ਨੂੰ ਦੇਖ ਕੇ ਉਹ ਇਹ ਗੱਲ ਦਾਅਵੇ ਨਾਲ ਆਖ ਸਕਦੇ ਹਨ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ੍ਰੀ ਸਿੰਗਲਾ ਦੀ ਜਿੱਤ ਯਕੀਨੀ ਹੈ ਅਤੇ ਉਨ੍ਹਾਂ ਦੀ ਇਸ ਜਿੱਤ ਵਿੱਚ ਮੁਹਾਲੀ ਦੇ ਲੋਕਾਂ ਦੀ ਅਹਿਮ ਭੂਮਿਕਾ ਹੋਵੇਗੀ।
ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬਲਾਕ ਸਮਿਤੀ ਖਰੜ ਦੇ ਮੀਤ ਚੇਅਰਮੈਨ ਮਨਜੀਤ ਸਿੰਘ ਤੰਗੌਰੀ, ਗੁਰਵਿੰਦਰ ਸਿੰਘ ਬੜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਨ ਸਿੰਘ ਬਠਲਾਣਾ, ਯੂਥ ਆਗੂ ਕੰਵਰਬੀਰ ਸਿੰਘ ਸਿੱਧੂ, ਹਰਚਰਨ ਸਿੰਘ ਗਿੱਲ ਲਾਂਡਰਾਂ, ਗੁਰਮੁੱਖ ਸਿੰਘ ਨਿਊ ਲਾਂਡਰਾਂ, ਅਵਤਾਰ ਸਿੰਘ ਤਾਰੀ, ਸੁਦੇਸ਼ ਕੁਮਾਰ ਗੋਗਾ, ਮੰਗਾ ਸਿੰਘ, ਭੁਪਿੰਦਰ ਕੁਮਾਰ ਨਗਾਰੀ, ਗੁਰਜੰਟ ਸਿੰਘ ਕੁਰੜੀ, ਸੂਬੇਦਾਰ ਸੁਰਜੀਤ ਸਿੰਘ ਚੱਪੜਚਿੜੀ ਖੁਰਦ, ਜਸਵਿੰਦਰ ਸਿੰਘ ਭੱਪਾ ਗਿੱਦੜਪੁਰ, ਰਾਜਵੀਰ ਕੌਰ ਸਰਪੰਚ ਚੱਪੜਚਿੜੀ ਖੁਰਦ, ਰਮਨਦੀਪ ਸਿੰਘ ਸਫੀਪੁਰ, ਸੁਖਵਿੰਦਰ ਸਿੰਘ ਮੀਂਢੇ ਮਾਜਰਾ (ਸਾਰੇ ਸਾਬਕਾ ਸਰਪੰਚ) ਕਰਮਜੀਤ ਸਿੰਘ ਭਾਗੋ ਮਾਜਰਾ, ਚੌਧਰੀ ਦੀਪ ਚੰਦ, ਚੌਧਰੀ ਰਿਸ਼ੀਪਾਲ, ਚੌਧਰੀ ਹਰਨੇਕ ਸਿੰਘ ਨੇਕੀ, ਭਗਤ ਰਾਮ, ਰਾਮ ਈਸ਼ਵਰ, ਪ੍ਰਦੀਪ ਤੰਗੌਰੀ, ਜਗਰੂਪ ਸਿੰਘ ਕੁਰੜੀ, ਬਲਜੀਤ ਸਿੰਘ ਭਾਗੋਮਾਜਰਾ, ਸੁਰਜੀਤ ਸਿੰਘ ਮਾਣਕ ਮਾਜਰਾ, ਸੋਮਨਾਥ ਗਡਾਣਾ, ਦਿਲਬਾਗ ਸਿੰਘ ਢੇਲਪੁਰ, ਗੁਰਵਿੰਦਰ ਸਿੰਘ ਨੰਡਿਆਲੀ, ਹਰਨੇਕ ਸਿੰਘ ਮਨੌਲੀ, ਜੋਰਾ ਸਿੰਘ ਮਨੌਲੀ, ਗਿਆਨੀ ਗੁਰਮੇਲ ਸਿੰਘ, ਜਤਿੰਦਰ ਸੂਦ, ਲਖਵੀਰ ਸਿੰਘ ਕਾਲਾ ਪੱਤੋ, ਰਣਜੀਤ ਸਿੰਘ ਗਿੱਲ ਜਗਤਪੁਰ, ਪਰਮਜੀਤ ਸਿੰਘ ਬਹਾੜ ਧਰਮਗੜ੍ਹ, ਹਰਭਜਨ ਸਿੰਘ ਰਾਏਪੁਰ ਕਲਾਂ, ਜਸਮੇਰ ਗਿਰ ਸ਼ਾਮਪੁਰ, ਟਹਿਲ ਸਿੰਘ ਮਾਣਕ ਪੁਰ ਕੱਲਰ, ਗੁਰਚਰਨ ਸਿੰਘ ਗੀਗੇ ਮਾਜਰਾ, ਮਲਵਿੰਦਰ ਸਿੰਘ ਮੱਲ੍ਹੀ, ਪਖੀਰ ਸਿੰਘ ਮੋਟੇ ਮਾਜਰਾ, ਦਿਲਬਰ ਖਾਨ, ਜਗਤਾਰ ਸਿੰਘ ਬਾਕਰਪੁਰ, ਹਰੀ ਸਿੰਘ, ਜ਼ੈਲਦਾਰ ਦਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…