ਸੀਬੀਐਸਈ ਨਤੀਜਾ: ਮੁਹਾਲੀ ਦੇ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 13 ਮਈ:
ਸੀਬੀਐਸਈ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਸਾਲਾਨਾ ਨਤੀਜਿਆਂ ਵਿੱਚ ਮੁਹਾਲੀ ਦੇ ਸਕੂਲਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਦੇ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਪਿਛਲੇ 42 ਸਾਲਾਂ ਤੋਂ 100 ਫੀਸਦੀ ਨਤੀਜੇ ਦੀ ਵਿਰਾਸਤ ਨੂੰ ਦੁਹਰਾਇਆ ਹੈ। ਬਾਰ੍ਹਵੀਂ ਦੀ ਵਿਦਿਆਰਥਣ ਸ੍ਰਿਸ਼ਟੀ ਸ੍ਰੀਵਾਸਤਵ ਨੇ ਮੈਡੀਕਲ ਗਰੁੱਪ ਵਿੱਚ 97 ਫੀਸਦੀ, ਸਰਤਾਜ ਤੁਲੀ ਨੇ 95.6 ਫੀਸਦੀ, ਹੈਰੀ ਸਿੰਘ ਨੇ 91.8 ਫੀਸਦੀ, ਈਹਾ ਕੌਰ ਸੰਧੂ ਨੇ 91.6 ਫੀਸਦੀ ਅਤੇ ਜਸਪਿੰਦਰ ਕੌਰ ਨੇ 90.4 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਜਦੋਂਕਿ ਨਾਨ-ਮੈਡੀਕਲ ਵਿੱਚ ਅਗਮ ਪ੍ਰੀਤ ਸਿੰਘ 92.6 ਫੀਸਦੀ ਨੰਬਰ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ।
ਦਸਵੀਂ ਜਮਾਤ ਵਿੱਚ ਨਮਨ ਨਾਰੰਗ 98.4 ਫੀਸਦੀ, ਸੁਹਾਨੀ ਸ਼ਰਮਾ 98 ਫੀਸਦੀ, ਜੀਵਨਜੋਤ ਸਿੰਘ 96.8 ਫੀਸਦੀ, ਰਿਸ਼ਿਕ ਆਨੰਦ 96.4 ਫੀਸਦੀ, ਮਨਰਾਜ ਸਿੰਘ ਨੋਟੀ 96.2 ਫੀਸਦੀ, ਪਰਮੇਸ਼ਰ ਅਜ਼ੀਜ਼ ਸਿੰਘ ਬਾਵਾ 95.6 ਫੀਸਦੀ ਸਿਰੀਸ਼ਾ ਅਰੋੜਾ 94 ਫੀਸਦੀ, ਜਯੋਤਿਰਮਯ ਤਿਵਾੜੀ 93 ਫੀਸਦੀ ਅਤੇ ਸਹਿਜਪ੍ਰੀਤ ਕੌਰ 91 ਫੀਸਦੀ ਅੰਕ ਹਾਸਲ ਕੀਤੇ ਹਨ। ਗਿਆਨ ਜਯੋਤੀ ਗਲੋਬਲ ਸਕੂਲ ਦੀ ਡਾਇਰੈਕਟਰ ਰਣਜੀਤ ਬੇਦੀ ਅਤੇ ਪ੍ਰਿੰਸੀਪਲ ਗਿਆਨ ਜੋਤ ਨੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ (ਏਕੇਐਸਆਈਪੀਐਸ) ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ। ਕਰਨਵੀਰ ਸਿੰਘ ਨੇ ਮੈਡੀਕਲ ਵਿੱਚ 96 ਫੀਸਦੀ, ਗੁਰਮਨ ਸਿੰਘ ਨੇ ਨਾਨ ਮੈਡੀਕਲ ਵਿੱਚ 87 ਫੀਸਦੀ, ਸੁਪ੍ਰੀਤ ਕੌਰ ਨੇ ਕਾਮਰਸ ਵਿੱਚ 90 ਫੀਸਦੀ, ਸੀਆ ਨੇ ਹਿਊਮੈਨਟੀਜ ਵਿੱਚ 89 ਫੀਸਦੀ ਅੰਕ ਹਾਸਲ ਕੀਤੇ ਹਨ। ਇੰਜ ਹੀ ਦਸਵੀਂ ਦੇ ਪ੍ਰੀਆਂਸ ਗੁਪਤਾ ਨੇ 94 ਫੀਸਦੀ ਅਤੇ ਅਕਸ਼ਿਤ ਮਿੱਤਲ ਨੇ 93 ਫੀਸਦੀ ਅੰਕ ਹਾਸਲ ਕੀਤੇ ਹਨ। ਸਕੂਲ ਦੇ ਐਸੋਸੀਏਟ ਡਾਇਰੈਕਟਰ ਪਰਨੀਕਾ ਸਿੰਘ ਅਤੇ ਪ੍ਰਿੰਸੀਪਲ ਰਾਜਮਿੰਦਰ ਕੌਰ ਜੇਤਲਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਜੈਮ ਪਬਲਿਕ ਸਕੂਲ ਮੁਹਾਲੀ ਦਾ ਨਤੀਜਾ ਵੀ ਵਧੀਆ ਰਿਹਾ। ਸਕੂਲ ਦੇ ਬੁਲਾਰੇ ਨੇ ਦਸਵੀਂ ਦੇ ਵਿਦਿਆਰਥੀਆਂ ਮੰਨਤ ਨੇ 97 ਫੀਸਦੀ, ਪਰਮੀਤ ਸਿੰਘ ਨੇ 95 ਫੀਸਦੀ, ਅਤੇ ਜ਼ਨੀਸ਼ਾ ਨੇ 94 ਫੀਸਦੀ ਅੰਕ ਹਾਸਲ ਕੀਤੇ ਹਨ। ਬਾਰ੍ਹਵੀਂ ਦੇ ਵਿਦਿਆਰਥੀ ਪਰਮਿੰਦਰ ਸਿੰਘ ਨੇ 98 ਫੀਸਦੀ ਅਤੇ ਜਸਕੀਰਤ ਕੌਰ (ਦੋਵੇਂ ਹਿਊਮੈਨਟੀਜ਼) ਨੇ 93 ਫੀਸਦੀ, ਦਰਸ਼ਨ ਸਿੰਘ (ਸਾਇੰਸ) ਨੇ 91 ਫੀਸਦੀ ਅਤੇ ਯਸ ਜਸਵਾਲ (ਕਾਮਰਸ) ਨੇ 85 ਫੀਸਦੀ ਅੰਕ ਹਾਸਲ ਕੀਤੇ ਹਨ।
ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਦਸਵੀਂ ਵਿੱਚ 21 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਜਦੋਕਿ ਬਾਰ੍ਹਵੀਂ ਵਿੱਚ 31 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਹਾਾਸਲ ਕੀਤੇ ਹਨ। ਦੂਨ ਇੰਟਰ ਨੈਸ਼ਨਲ ਸਕੂਲ ਮੁਹਾਲੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਸਵੀਂ ਵਿੱਚ ਹਰਗੁਣ ਕੌਰ ਨੇ 98 ਫੀਸਦੀ ਅੰਕ ਲੈ ਕੇ ਸਕੂਲ ਵਿੱਚ ਮੋਹਰੀ ਰਹੀ ਹੈ ਜਦੋਂਕਿ 25 ਤੋਂ ਵੱਧ ਵਿਦਿਆਰਥੀਆਂ ਨੇ 90 ਫੀਸਦੀ ਅਤੇ 21 ਵਿਦਿਆਰਥੀਆਂ ਨੇ 80 ਫੀਸਦੀ ਅੰਕ ਹਾਸਲ ਕੀਤੇ ਹਨ।
ਇਸੇ ਤਰ੍ਹਾਂ ਬਾਰ੍ਹਵੀਂ ਦੀ ਉਨੰਤ ਕੌਰ ਪੰਨੂ ਨੇ ਹਿਊਮੈਨਟੀਜ ਵਿੱਚ 98.6 ਫੀਸਦੀ, ਸੀਰਤ ਕੌਰ, ਅਰਾਧਿਆ ਬਜਾਜ ਅਤੇ ਹਰਤੇਜ ਸਿੰਘ ਨੇ ਕ੍ਰਮਵਾਰ ਮੈਡੀਕਲ, ਕਾਮਰਸ ਅਤੇ ਨਾਨ ਮੈਡੀਕਲ ਵਿੱਚ 96.6 ਫੀਸਦੀ, 95.8 ਫੀਸਦੀ ਅਤੇ 93.8 ਫੀਸਦੀ ਅੰਕ ਹਾਸਲ ਕੀਤੇ ਹਨ। ਜਦੋਂਕਿ 15 ਵਿਦਿਆਰਥੀਆਂ ਨੇ 90 ਫੀਸਦੀ ਅਤੇ 26 ਵਿਦਿਆਰਥੀਆਂ ਨੇ 80 ਫੀਸਦੀ ਅੰਕ ਪ੍ਰਾਪਤ ਕੀਤੇ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…