ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਨਬਜ਼-ਏ-ਪੰਜਾਬ, ਮੁਹਾਲੀ, 13 ਮਈ:
ਇੱਥੋਂ ਦੇ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿਖੇ ਨਰਸਿੰਗ ਵਿਦਿਆਰਥਣਾਂ ਵੱਲੋਂ ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟਇੰਗੇਲ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਨਰਸਿੰਗ ਹਫ਼ਤਾ ਮਨਾਇਆ ਗਿਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਾਲਜ ਦੇ ਚੇਅਰਮੈਨ ਮਰਹੂਮ ਚਰਨਜੀਤ ਸਿੰਘ ਵਾਲੀਆ ਨੂੰ ਸ਼ਰਧਾਜ਼ਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਜੀਵਨ ਤੇ ਪ੍ਰਾਪਤੀਆਂ ’ਤੇ ਰੌਸ਼ਨੀ ਪਾਈ। ਪ੍ਰੋਗਰਾਮ ਦਾ ਉਦਘਾਟਨ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਮਿਸ ਰਿਤਿਕਾ ਵਾਲੀਆ, ਪ੍ਰਿੰਸੀਪਲ ਡਾ. ਕਿਰਨ ਬੱਤਰਾ ਅਤੇ ਵਾਈਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ। ਸਮਾਰੋਹ ਦੌਰਾਨ ਪ੍ਰੋ. ਸੋਨੀਆ ਸ਼ਰਮਾ ਨੇ ਨਰਸਿੰਗ ਵਿਦਿਆਰਥਣਾਂ ਨੂੰ ਸੇਵਾ ਭਾਵਨਾ ਕੰਮ ਕਰਨ ਦੀ ਸਹੁੰ ਚੁਕਵਾਈ ਅਤੇ ਉਨ੍ਹਾਂ ਨੂੰ ਫਲੋਰੈਂਸ ਨਾਈਟਇੰਗੇਲ ਵੱਲੋਂ ਦਿਖਾਏ ਰਸਤੇ ’ਤੇ ਚੱਲਣ ਲਈ ਪ੍ਰੇਰਿਆ।
ਇਸ ਮੌਕੇ ਵਿਦਿਆਰਥਣਾਂ ਨੂੰ ਇਕ ਪ੍ਰੇਰਣਾਦਾਇਕ ਫਿਲਮ ‘ਬਾਰ੍ਹਵੀਂ ਫੇਲ’ ਦਿਖਾਈ ਗਈ। ਅਸਿਸਟੈਂਟ ਪ੍ਰੋ. ਮਨਪ੍ਰੀਤ ਕੌਰ ਅਤੇ ਰਚੀ ਦੀ ਅਗਵਾਈ ਹੇਠ ਵੱਖ-ਵੱਖ ਵਿਸ਼ਿਆਂ ’ਤੇ ਮਾਡਲ, ਰੰਗੋਲੀ ਅਤੇ ਪੋਸਟਰਾਂ ਦੀ ਪ੍ਰਰਦਰਸ਼ਨੀ ਲਗਾਈ ਗਈ। ‘ਫੂਡ ਮਾਰਟ’ ਵਿੱਚ ਵਿਦਿਆਰਥਣਾਂ ਨੇ ਭਾਂਤ-ਭਾਂਤ ਦੇ ਖਾਣ ਪੀਣ ਵਾਲੇ ਪਕਵਾਨ ਤਿਆਰ ਕੀਤੇ ਗਏ, ਨਿਊਟਰੀਸ਼ਟਨ ਸਰਬਜੀਤ ਕੌਰ ਨੇ ਬੱਚਿਆਂ ਨੂੰ ਪੋਸ਼ਟਿਕ ਖਾਣਾ ਬਣਾਉਣ ਲਈ ਉਤਸ਼ਾਹਿਤ ਕੀਤਾ।

‘‘ਉਪਨ ਟੈਂਲਟ ਸ਼ੋਅ’’ ਦੌਰਾਨ ਲੈਕਚਰਾਰ ਗੁਰਲੀਨ ਕੌਰ ਅਤੇ ਨਰਸਿੰਗ ਟਿਊਟਰ ਦੀਕਸ਼ਾ ਅਤੇ ਨਿਧੀ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਆਪਣੀ ਨ੍ਰਿਤ ਕਲਾ, ਕਵਿਤਾ, ਗਾਉਣ ਦੀ ਕਲਾ, ਗਿੱਧੇ ਅਤੇ ਭੰਗੜੇ ਦਾ ਪ੍ਰਦਰਸ਼ਨ ਕੀਤਾ। ਜਦੋਂਕਿ ਅਖੀਰਲੇ ਦਿਨ ਨਰਸਿੰਗ ਵਿਦਿਆਰਥਣਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਕਾਲਜ ਦੇ ਚੇਅਰਮੈਨ ਤੇਗਬੀਰ ਸਿੰਘ ਵਾਲੀਆ ਅਤੇ ਡਾਇਰੈਕਟਰ (ਵਿੱਤ) ਜਪਨੀਤ ਕੌਰ ਵਾਲੀਆ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਨਰਸਿੰਗ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…