ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ 40 ਹਜ਼ਾਰ ਮੀਟਰਿਕ ਟਨ ਸਮਰੱਥਾ ਦੇ ਗੁਦਾਮ ਬਣਾਏ ਜਾਣਗੇ: ਡੀਸੀ ਕੋਮਲ ਮਿੱਤਲ

ਦੱਪਰ ਅਤੇ ਕੁਰਾਲੀ ਵਿੱਚ 20-20 ਹਜ਼ਾਰ ਦੀ ਭੰਡਾਰਨ ਸਮਰੱਥਾ ਵਾਲੇ ਗੁਦਾਮਾਂ ਦੀ ਉਸਾਰੀ ਲਈ ਯਤਨ ਤੇਜ਼

ਨਬਜ਼-ਏ-ਪੰਜਾਬ, ਮੁਹਾਲੀ, 25 ਜੂਨ:
ਪੰਜਾਬ ਸਰਕਾਰ ਦੀ ਖਰੀਦ ਅਤੇ ਅਨਾਜ ਸੰਭਾਲ ਏਜੰਸੀ, ਪੰਜਾਬ ਰਾਜ ਗੁਦਾਮ ਨਿਗਮ ਵੱਲੋਂ ਭਾਰਤੀ ਖੁਰਾਕ ਨਿਗਮ ਦੀਆਂ ਭੰਡਾਰਣ ਲੋੜਾਂ ਦੀਆਂ ਕਮੀਆਂ ਨੂੰ ਪੂਰਾ ਕਰਨ ਲਈ ਸੂਬੇ ਭਰ ‘ਚ 2.60 ਲੱਖ ਮੀਟਰਿਕ ਟਨ ਸਮਰੱਥਾ ਦੇ ਗੁਦਾਮਾਂ ਦੀ ਉਸਾਰੀ ਦੀ ਲੜੀ ਵਿੱਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਵਿੱਚ 40 ਹਜ਼ਾਰ ਮੀਟਰਿਕ ਟਨ ਸਮਰੱਥਾ ਦੇ ਗੁਦਾਮ ਬਣਾਏ ਜਾਣਗੇ। ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ‘ਚ ਇਹ ਗੁਦਾਮ ਦੱਪਰ ਅਤੇ ਕੁਰਾਲੀ ‘ਚ 20-20 ਹਜ਼ਾਰ ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਉਸਾਰੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਕਿ ਪੰਜਾਬ ਸਰਕਾਰ ਵੱਲੋਂ ਇਹ ਭੰਡਾਰਣ ਸਮਰੱਥਾ ਬਣਾਓ, ਸੰਭਾਲੋ ਅਤੇ ਲੀਜ਼ (ਬਿਲਡ, ਆਊਨ ਤੇ ਲੀਜ਼) ’ਤੇ ਵਧਾਈ ਜਾਣੀ ਹੈ। ਸਫ਼ਲ ਵਿਅਕਤੀ ਜਾਂ ਫ਼ਰਮ ਨਾਲ 10 ਸਾਲ ਦੀ ਗਾਰੰਟੀਸ਼ੁਦਾ ਲੀਜ਼ ‘ਤੇ ਸਮਝੌਤਾ ਸਹੀਬੰਦ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ/ਸੰਸਥਾ ਜੈੱਮ ਪੋਰਟਲ ‘ਤੇ ਜਾ ਕੇ 4 ਜੁਲਾਈ 2025 ਤੱਕ ਆਪਣੀ ਦਿਲਚਸਪੀ ਦਾ ਪ੍ਰਗਟਾਵਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੁਦਾਮਾਂ ਦੀ ਉਸਾਰੀ ਲਈ ਨਾਬਾਰਡ ਵੱਲੋਂ ਖੇਤੀ ਉਦਪਾਦਾਂ ਦੇ ਢੁਕਵੇਂ ਭੰਡਾਰਣ ਲਈ ਆਪਣੀ ਸਬਸਿਡੀ ਸਕੀਮ ਅਧੀਨ ਕਰਜ਼ਾ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਰਾਜ ਏਜੰਸੀਆਂ ਅਤੇ ਰਾਸ਼ਟਰੀ ਸਹਿਕਾਰਤਾ ਵਿਕਾਸ ਨਿਗਮ ਰਾਹੀਂ ਚੈਨੇਲਾਈਜ਼ ਕੀਤੇ ਸਹਿਕਾਰੀ ਸੰਗਠਨ 10 ਹਜ਼ਾਰ ਮੀਟ੍ਰਿਕ ਟਨ ਦੀ ਸਮਰੱਥਾ ਤੱਕ 25 ਫ਼ੀਸਦੀ (ਵੱਧ ਤੋਂ ਵੱਧ 150 ਲੱਖ ਰੁਪਏ) ਦੀ ਸਬਸਿਡੀ ਦੇ ਯੋਗ ਹਨ। ਰਜਿਸਟ੍ਰਡ ਕਿਸਾਨ-ਉਤਪਾਦਕ ਸੰਸਥਾਂਵਾਂ, ਪੰਚਾਇਤਾਂ, ਮਹਿਲਾਵਾਂ, ਐਸ ਸੀ/ਐਸ ਟੀ ਉਦਮੀ ਜਾਂ ਉਨ੍ਹਾਂ ਦੇ ਸਹਿਕਾਰੀ ਸੰਗਠਨ/ਸਵੈ ਸਹਾਇਤਾ ਗਰੁੱਪ ਅਤੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ 33.33 ਫ਼ੀਸਦੀ (ਵੱਧ ਤੋਂ ਵੱਧ 100 ਲੱਖ) ਦੀ ਸਬਸਿਡੀ ‘ਤੇ 5000 ਮੀਟ੍ਰਿਕ ਟਨ ਦੀ ਸਮਰੱਥਾ ਤੱਕ ਦੇ ਗੁਦਾਮ ਬਣਾ ਸਕਦੇ ਹਨ। ਇਸ ਤੋਂ ਇਲਾਵਾ ਹੋਰ ਸਾਰੀਆਂ ਸ੍ਰੇਣੀਆਂ ਲਈ ਸਬਸਿਡੀ ਦੀ ਦਰ 25 ਫ਼ੀਸਦੀ (ਵੱਧ ਤੋਂ ਵੱਧ 75 ਲੱਖ) 5000 ਮੀਟਰਿਕ ਟਨ ਦੀ ਸਮਰੱਥਾ ਤੱਕ ਉਸਾਰੀ ਲਈ ਨਿਸ਼ਚਿਤ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…