ਲੋਕਾਂ ਨੂੰ ਆਪਣੇ ਅਧਿਕਾਰ ਤੇ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਲੋੜ: ਬ੍ਰਹਮਾਕੁਮਾਰੀ ਡਾ. ਰਮਾ

ਨਬਜ਼-ਏ-ਪੰਜਾਬ, ਮੁਹਾਲੀ, 18 ਅਗਸਤ:
ਇੱਥੋਂ ਦੇ ਫੇਜ਼-7 ਸਥਿਤ ਬ੍ਰਹਮਾਕੁਮਾਰੀ ਸੰਸਥਾ ਦੇ ਸੱੁਖ-ਸ਼ਾਂਤੀ ਭਵਨ ਵਿਖੇ ਰੱਖੜੀ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਪ੍ਰਸੋਨਲ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀਮਤੀ ਬਲਦੀਪ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂਕਿ ਪ੍ਰਧਾਨਗੀ ਰਾਜਯੋਗ ਕੇਂਦਰ ਮੁਹਾਲੀ-ਰੂਪਨਗਰ ਦੀ ਸਹਿ ਸੰਚਾਲਕਾ ਬ੍ਰਹਮਾਕੁਮਾਰੀ ਭੈਣ ਡਾ. ਰਮਾ ਨੇ ਕੀਤੀ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਸਨ। ‘ਆਪ’ ਆਗੂ ਬੱਬੀ ਬਾਦਲ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਯੂਥ ਆਗੂ ਰਣਜੀਤ ਸਿੰਘ ਬਰਾੜ ਨੇ ਵੀ ਹਾਜ਼ਰੀ ਭਰੀ।
ਬ੍ਰਹਮਾਕੁਮਾਰੀ ਭੈਣ ਡਾ. ਰਮਾ ਨੇ ਕਿਹਾ ਕਿ ਕਲਯੁੱਗ ਵਿੱਚ ਮਨੁੱਖ ਦੀ ਸੋਚ ਵਿੱਚ ਨਕਾਰਾਤਮਿਕ ਤਬਦੀਲੀਆਂ ਕਾਰਨ ਉਸਦੇ ਵਿਚਾਰ ਬੇਕਾਰ, ਅਪਵਿੱਤਰ ਅਤੇ ਤਣਾਅਪੂਰਨ ਹੋ ਗਏ ਹਨ। ਇਸ ਕਾਰਨ ਰਿਸ਼ਤਿਆਂ ਵਿੱਚ ਅਪਵਿੱਤਰਤਾ, ਡਰ ਅਤੇ ਅਸੁਰੱਖਿਆ ਆ ਗਈ ਹੈ। ਲੋਕਾਂ ਨੂੰ ਆਪਣੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਦੋਵਾਂ ਨੂੰ ਸਮਝਣਾ ਚਾਹੀਦਾ ਹੈ। ਕਿਉਂਕਿ ਵਿਚਾਰ ਹੀ ਮਾਹੌਲ ਸਿਰਜਦੇ ਹਨ। ਲਿਹਾਜ਼ਾ ਲੋਕਾਂ ਨੂੰ ਆਪਣੀ ਸੋਚ ਅਤੇ ਵਿਚਾਰ ਬਦਲਣੇ ਪੈਣਗੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਿਰਫ਼ ਅੌਰਤਾਂ ਹੀ ਨਹੀਂ, ਪੁਰਸ਼ ਵੀ ਸੁਰੱਖਿਅਤ ਨਹੀਂ ਹਨ। ਇਸ ਲਈ ਪੁਰਸ਼ ਅਤੇ ਅੌਰਤਾਂ ਨੂੰ ਰੱਕਸ਼ਾ ਸੂਤਰ ਬੰਨ੍ਹਣ ਦੀ ਲੋੜ ਹੈ।

ਪ੍ਰਸੋਨਲ ਵਿਭਾਗ ਦੀ ਵਿਸ਼ੇਸ਼ ਸਕੱਤਰ ਸ੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਰੱਖੜੀ ’ਤੇ ਹਰੇਕ ਸਾਲ ਭੈਣ ਅਤੇ ਭਰਾ ’ਚ ਮਤਭੇਦ ਦੂਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਤਮਿਕਤਾ ਮਨ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੁੰਦੀ ਹੈ। ਰੱਖੜੀ ਮਨ ਨੂੰ ਬੰਨ੍ਹਣ ਦਾ ਸੋਹਣਾ ਤੇ ਸੌਖਾ ਤਰੀਕਾ ਹੈ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗੁੱਸਾ ਆਤਮਾ ਨੂੰ ਕਮਜ਼ੋਰ ਕਰ ਦਿੰਦਾ ਹੈ। ਬ੍ਰਹਮਾਕੁਮਾਰੀ ਭੈਣ ਮੀਨਾ ਨੇ ਰੱਖੜੀ ਦੇ ਤਿਉਹਾਰ ਨਾਲ ਸਬੰਧਤ ਪ੍ਰਚਲਿਤ ਮਾਨਤਾਵਾਂ ਅਤੇ ਉਨ੍ਹਾਂ ਦੇ ਅਧਿਆਤਮਿਕ ਪਹਿਲੂਆਂ ਤੇ ਵਿਸਥਾਰ ਨਾਲ ਚਾਨਣਾ ਪਾਇਆ। ਬ੍ਰਹਮਾਕੁਮਾਰੀ ਭੈਣ ਸੁਮਨ ਨੇ ਰਾਜਯੋਗ ਦੀ ਵਿਆਖਿਆ ਕੀਤੀ ਅਤੇ ਅੰਦਰੂਨੀ ਸ਼ਕਤੀਆਂ ਨੂੰ ਵਧਾਉਣ ਲਈ ਇਸ ਦਾ ਅਭਿਆਸ ਵੀ ਕਰਵਾਇਆ। ਬੀਕੇ ਪਰਵੀਨ ਭਾਈ ਨੇ ਦਿੱਵਿਆ ਗੀਤ ਪੇਸ਼ ਕੀਤਾ। ਅੰਤ ਵਿੱਚ ਬ੍ਰਹਮਾਕੁਮਾਰੀ ਭੈਣਾ ਨੇ ਸਾਰਿਆਂ ਨੂੰ ਰੱਖੜੀ ਬੰਨ੍ਹੀ ਅਤੇ ਮਿਠਾਈ ਵੰਡੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…