ਇਜ਼ਰਾਈਲ ਫ਼ਲਸਤੀਨ ਅੰਦਰ ਲੋਕਾਂ ਤੇ ਬੱਚਿਆਂ ਉੱਤੇ ਹੋ ਰਹੇ ਜੁਲਮ ਖ਼ਿਲਾਫ਼ ਸ਼ਾਂਤਮਈ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 17 ਜੂਨ:
ਇਜ਼ਰਾਈਲ ਵੱਲੋਂ ਫ਼ਲਸਤੀਨ ਅੰਦਰ ਆਮ ਨਾਗਰਿਕਾਂ ਤੇ ਬੱਚਿਆਂ ਉੱਤੇ ਕੀਤੇ ਜਾ ਰਹੇ ਜੁਲਮ ਖ਼ਿਲਾਫ਼ ਅੱਜ ਮੁਹਾਲੀ ਵਿਖੇ ਇਨਸਾਫ਼ ਪਸੰਦ ਜਥੇਬੰਦੀਆਂ ਅਤੇ ਆਮ ਨਾਗਰਿਕਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਹਮਣੇ ਏਅਰਪੋਰਟ ਸੜਕ ਦੇ ਕਿਨਾਰੇ ਲੋਕਾਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਤਖ਼ਤੀਆਂ ’ਤੇ ‘ਫ਼ਲਸਤੀਨੀਆਂ ਦਾ ਨਸਲ ਘਾਤ ਤੇ ਉਜਾੜਾ ਬੰਦ ਕਰੋ’ ਇਜ਼ਰਾਈਲ-ਅਮਰੀਕਾ ਜੰਗਵਾਦ ਜੁੰਡਲੀ ਮੁਰਦਾਬਾਦ’ ‘ਸੰਸਾਰ ਅਮਨ ਦੀ ਕਾਇਮੀ ਦਾ ਲੋਕ ਯੁੱਧ ਪ੍ਰਚੰਡ ਕਰੋ’ ਆਦਿ ਨਾਅਰੇ ਲਿਖੇ ਹੋਏ ਸੀ। ਇਸ ਰੋਸ ਪ੍ਰਦਰਸ਼ਨ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕਾਰਕੁਨਾਂ ਸਮੇਤ ਪਿੰਡ ਸੋਹਾਣਾ, ਸੈਕਟਰ-76 ਤੋਂ 80 ਅਤੇ ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੀ ਅਗਵਾਈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ।
ਇਸ ਮੌਕੇ ਸੱਜਣ ਸਿੰਘ ਮੁਹਾਲੀ, ਮੇਜਰ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ, ਵਿਜੈ ਸਿੰਘ, ਬਲਵੀਰ ਸਿੰਘ ਸੈਣੀ, ਸਤੀਸ਼ ਖੋਸਲਾ, ਰਾਮ ਕ੍ਰਿਸ਼ਨ ਧੁਨਕਿਆ, ਅਜਮੇਰ ਸਿੰਘ ਲੌਂਗੀਆਂ, ਸੁਰੇਸ਼ ਕੁਮਾਰ ਠਾਕਰ, ਮਨਪ੍ਰੀਤ ਸਿੰਘ ਗੋਸਲਾ ਅਤੇ ਇੰਦਰਜੀਤ ਗਰੇਵਾਲ ਨੇ ਕਿਹਾ ਕਿ ਸੰਸਾਰ ਧਾੜਵੀ ਅਮਰੀਕਾ, ਇਜ਼ਰਾਈਲ ਅਤੇ ਉਸ ਦੇ ਜੁੰਡੀਦਾਰਾਂ ਵੱਲੋਂ ਫ਼ਲਸਤੀਨੀਆਂ ਉੱਤੇ ਜੋ ਅੱਤਿਆਚਾਰ ਕੀਤਾ ਜਾ ਰਿਹਾ ਹੈ, ਉਸ ਦੀ ਦੁਨੀਆ ਭਰ ਦੇ ਅਮਨ ਪਸੰਦ ਲੋਕਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਲਸਤੀਨ ਅੰਦਰ ਮਸੂਮ ਬੱਚਿਆਂ ਉੱਤੇ ਸੰਸਾਰ ਜੰਗ ਦੇ ਅਸੂਲਾਂ ਨੂੰ ਛਿੱਕੇ ਉੱਤੇ ਟੰਗ ਕੇ ਹੋ ਰਹੇ ਜ਼ੁਲਮ ਢਾਹਿਆ ਜਾ ਰਿਹਾ ਹੈ। ਬੁਲਾਰਿਆਂ ਨੇ ਅਮਰੀਕਾ, ਇਜ਼ਰਾਈਲ ਵਿਰੁੱਧ ਨਾਅਰੇ ਲਗਾਏ ਅਤੇ ਦੁਨੀਆ ਭਰ ਦੇ ਇਨਸਾਫ਼ ਪਸੰਦ ਲੋਕਾਂ ਨੂੰ ਫ਼ਲਸਤੀਨ ਦਾ ਸਾਥ ਦੇਣ ਦੀ ਅਪੀਲ ਕੀਤੀ। ਅਖੀਰ ਵਿੱਚ ਸਾਥੀ ਇੰਦਰਜੀਤ ਗਰੇਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…