Nabaz-e-punjab.com

ਸਨਅਤੀ ਏਰੀਆ ਫੇਜ਼-5 ਦੀ ਪਬਲਿਕ ਪਾਰਕ ਵਿੱਚ ਓਪਨ ਏਅਰ ਜਿਮ ਦਾ ਉਦਘਾਟਨ

ਵਾਰਡ ਨੰਬਰ-8 ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਅਸ਼ੋਕ ਝਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵੀਕੇ ਵੈਦ, ਪਾਰਕ ਵਿਊ ਰੈਜ਼ੀਡੈਟਸ ਵੈਲਫੇਅਰ ਸੁਸਾਇਟੀ ਫੇਜ਼-5 ਦੇ ਪ੍ਰਧਾਨ ਰਜਨੀਸ਼ ਸ਼ਰਮਾ ਅਤੇ ਭਾਜਪਾ ਕੌਂਸਲਰ ਅਸ਼ੋਕ ਝਾਅ ਨੇ ਸਾਂਝੇ ਤੌਰ ’ਤੇ ਇੱਥੋਂ ਦੇ ਸਨਅਤੀ ਏਰੀਆ ਫੇਜ਼-5 (ਵਾਰਡ ਨੰਬਰ-8) ਦੇ ਪਬਲਿਕ ਪਾਰਕ ਵਿੱਚ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ। ਇਸ ਮੌਕੇ ਇਲਾਕੇ ਦੇ ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਗਰੀਨ ਬੈਲਟ ਵਿੱਚ 7 ਲੱਖ ਰੁਪਏ ਦੀ ਲਾਗਤ ਨਾਲ ਓਪਨ ਏਅਰ ਜਿਮ ਦੀਆਂ 11 ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਸਬੰਧੀ ਨਗਰ ਨਿਗਮ ਵੱਲੋਂ ਹਰੇਕ ਵਾਰਡ ਵਿੱਚ ਇਕ ਓਪਨ ਏਅਰ ਜਿਮ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੇ ਤਹਿਤ ਸਨਅਤੀ ਏਰੀਆ ਖੇਤਰ ਫੇਜ਼-5 ਦੀ ਗਰੀਨ ਬੈਲਟ ਵਿੱਚ ਜਿਮ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਨਅਤੀ ਏਰੀਆ ਫੇਜ਼-5 (ਵਾਰਡ ਨੰਬਰ-8) ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਧਰਮਵੀਰ ਸਲਵਾਨ, ਲਵ ਕੁਮਾਰ, ਰਾਜਵੰਤ ਸਿੰਘ, ਤੇਜਿੰਦਰ ਸਿੰਘ ਸੂਦਨ, ਰਾਜਨ ਖੰਨਾ, ਰਾਜ ਕੁਮਾਰ ਸ਼ਰਮਾ, ਬਾਬੂ ਖਾਨ, ਰਣਵੀਰ ਸਿੰਘ, ਬਲਬੀਰ ਸਿੰਘ, ਜਗਦੀਸ਼ ਪਾਸਵਾਨ ਸਮੇਤ ਵੱਡੀ ਗਿਣਤੀ ਵਿੱਚ ਫੇਜ਼-5 ਅਤੇ ਪਿੰਡ ਸ਼ਾਹੀਮਾਜਰਾ ਦੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…