Nabaz-e-punjab.com

ਜੇਕਰ ਨਗਰ ਨਿਗਮ ਨੇ ਲਾਵਾਰਿਸ ਪਸ਼ੂ ਨਾ ਫੜੇ ਤਾਂ ਪਸ਼ੂਆਂ ਨੂੰ ਖ਼ੁਦ ਫੜਕੇ ਨਿਗਮ ਦਫ਼ਤਰ ਵਿੱਚ ਬੰਨ੍ਹਗੇ ਪਿੰਡ ਵਾਸੀ: ਬੈਦਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਇੱਥੋਂ ਦੇ ਪਿੰਡ ਮਟੌਰ ਦੇ ਵਸਨੀਕਾਂ ਦੇ ਇੱਕ ਵਫ਼ਦ ਵੱਲੋਂ ਪਿੰਡ ਦੇ ਨੌਜਵਾਨ ਆਗੂ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਮੰਗ ਕੀਤੀ ਗਈ ਕਿ ਪਿੰਡ ਵਿੱਚ ਜਿਹਨਾਂ ਵਿਅਕਤੀਆਂ ਵਲੋੱ ਆਪਣੇ ਘਰਾਂ ਵਿੱਚ ਰੱਖੇ ਡੰਗਰ ਚਰਨ ਲਈ ਖੁੱਲੇ ਛੱਡੇ ਜਾਂਦੇ ਹਨ ਉਹਨਾਂ ਡੰਗਰਾਂ ਨੂੰ ਫਡਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਨਗਰ ਨਿਗਮ ਦੇ ਅਮਲੇ ਵਲੋੱ ਇਹ ਡੰਗਰ ਨਾ ਫੜੇ ਗਏ ਤਾਂ ਪਿੰਡ ਵਾਸੀ ਖ਼ੁਦ ਇਹ ਡੰਗਰ ਫੜ ਕੇ ਨਗਰ ਨਿਗਮ ਦੀ ਇਮਾਰਤ ਵਿੱਚ ਛੱਡ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਟੌਰ ਦੇ ਵਸਨੀਕ ਯੂਥ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋੱ ਪਹਿਲਾਂ ਵੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਪਿੰਡ ਵਿੱਚ ਆਵਾਰਾਂ ਗਾਵਾਂ ਨੂੰ ਨੱਥ ਪਾਉਣ ਲਈ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਪ੍ਰੰਤੂ ਅੱਜ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਪਿੰਡ ਵਾਸੀ ਗਾਵਾਂ ਦਾ ਦੁੱਧ ਕੱਢ ਕੇ ਉਹਨਾਂ ਨੂੰ ਆਵਾਰਾ ਛੱਡ ਦਿੰਦੇ ਹਨ ਅਤੇ ਜਿਹੜੀ ਗੰਦਗੀ ਫੈਲਾਉੱਦੀਆਂ ਹਨ ਅਤੇ ਲੋਕਾਂ ਨੂੰ ਸਵੇਰੇ ਉੱਠ ਕੇ ਆਪਣੇ ਆਪਣੇ ਘਰਾਂ ਦੇ ਅਗੋੱ ਗੋਬਰ ਵਾਲਾ ਫਾਵੜਾ ਲੈ ਕੇ ਗੋਬਰ ਚੁੱਕਣ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਉਹਨਾਂ ਦੱਸਿਆ ਕਿ ਪਿੰਡ ਵਾਸੀਆ ਵਲੋੱ ਕਮਿਸ਼ਨਰ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਆਵਾਰਾਂ ਗਾਵਾਂ ਨੂੰ ਕਾਬੂ ਕੀਤਾ ਜਾਵੇ ਅਤੇ ਜੇਕਰ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪਿੰਡ ਵਾਸੀ ਗਾਵਾਂ ਫੜ ਕੇ ਟਰਾਲੀਆਂ ਰਾਹੀ ਕਾਰਪੋਰੇਸ਼ਨ ਦੇ ਗੇਟ ਅੰਦਰ ਛੱਡਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪਿੰਡ ਦੇ ਸਰਪੰਚ ਅਮਰੀਕ ਸਿੰਘ, ਸੂਬੇਦਾਰ ਸਰੂਪ ਸਿੰਘ, ਗੁਰਮੇਜ ਸਿੰਘ ਫੌਜੀ, ਗੁਰਬਖਸ਼ ਸਿੰਘ ਬਾਵਾ, ਬਾਲ ਕ੍ਰਿਸ਼ਨ ਸ਼ਰਮਾ ਅਤੇ ਰਵੀ ਅਰੋੜਾ ਹਾਜਿਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…