Nabaz-e-punjab.com

ਮੁਹਾਲੀ ਜ਼ਿਲ੍ਹੇ ਵਿੱਚ 32 ਨਵੇਂ ਪਾਜੇਟਿਵ ਕੇਸ ਆਏ ਸਾਹਮਣੇ, 14 ਮਰੀਜ਼ ਹੋਏ ਠੀਕ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕੋਵਿਡ-19 ਦੇ 32 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦੋਂਕਿ 14 ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤ ਗਏ ਹਨ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਸ਼ਨਾਖ਼ਤ ਹੋਏ ਨਵੇਂ ਕੇਸਾਂ ਵਿੱਚ ਦੇਵੀਨਗਰ ਡੇਰਾਬੱਸੀ ਤੋਂ 25 ਸਾਲਾ ਪੁਰਸ਼, ਜੁਝਾਰ ਨਗਰ ਤੋਂ 24 ਸਾਲਾ ਪੁਰਸ਼, ਫੇਜ਼-3ਬੀ2 ਤੋਂ 26 ਸਾਲਾ ਪੁਰਸ਼, ਪੀਰਮੁਛੱਲਾ ਤੋਂ 42 ਸਾਲਾ ਪੁਰਸ਼, ਫੇਜ਼-3ਬੀ1 ਤੋਂ 53 ਸਾਲਾ ਪੁਰਸ਼, ਬਲਟਾਣਾ ਤੋਂ 31 ਸਾਲਾ ਮਹਿਲਾ, ਸੋਹਾਣਾ ਤੋਂ 47 ਸਾਲਾ ਪੁਰਸ਼, ਖਰੜ ਤੋਂ 24 ਸਾਲਾ ਪੁਰਸ਼, ਸੈਕਟਰ-78 ਮੁਹਾਲੀ ਤੋਂ 54 ਸਾਲਾ ਪੁਰਸ਼, ਨਵਾਂ ਗਰਾਓਂ ਤੋਂ 29, 30 ਸਾਲਾ ਪੁਰਸ਼, ਬਲੌਂਗੀ ਤੋਂ 59 ਸਾਲਾ ਪੁਰਸ਼, ਸੈਕਟਰ-66 ਮੁਹਾਲੀ ਤੋਂ 77 ਸਾਲਾ ਪੁਰਸ਼ ਤੇ 72 ਸਾਲਾ ਮਹਿਲਾ, ਫੇਜ਼-6 ਤੋਂ 31 ਸਾਲਾ ਮਹਿਲਾ, ਸੈਕਟਰ 67 ਤੋਂ 35 ਸਾਲਾ ਮਹਿਲਾ, ਸੈਕਟਰ-70 ਤੋਂ 58 ਸਾਲਾ ਪੁਰਸ਼, ਸੈਕਟਰ-61 ਤੋਂ 67 ਸਾਲਾ ਪੁਰਸ਼, ਮੋਹਾਲੀ ਤੋਂ 30 ਸਾਲਾ ਪੁਰਸ਼, ਮਨੌਲੀ ਤੋਂ 35 ਸਾਲਾ ਪੁਰਸ਼, ਬਲਟਾਣਾ ਤੋਂ 33 ਸਾਲਾ ਪੁਰਸ਼, ਪੀਰਮੁਛੱਲਾ ਤੋਂ 39 ਸਾਲਾ ਮਹਿਲਾ, ਡੇਰਾਬੱਸੀ ਤੋਂ 27, 28 ਸਾਲਾ ਪੁਰਸ਼, ਗਿਲਕੋ ਟਾਵਰ ਖਰੜ ਤੋਂ 24 ਸਾਲਾ ਪੁਰਸ਼, ਪਿੰਡ ਖੁੜਾਕਾ ਬਨੂੜ ਤੋਂ 42 ਸਾਲਾ ਪੁਰਸ਼, ਖਾਨਪੁਰ ਤੋਂ 23 ਸਾਲਾ ਪੁਰਸ਼, ਗਰੀਨ ਵੈਲੀ ਖਰੜ ਤੋਂ 80 ਸਾਲਾ ਮਹਿਲਾ, ਮਨੌਲੀ ਤੋਂ 29 ਸਾਲਾ ਪੁਰਸ਼, ਸੰਨੀ ਇਨਕਲੇਵ ਖਰੜ ਤੋਂ 28 ਸਾਲਾ ਪੁਰਸ਼, ਫੇਜ਼-10 ਤੋਂ 24 ਸਾਲਾ ਪੁਰਸ਼ ਅਤੇ ਖਰੜ ਤੋਂ 50 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਮਰੀਜ਼ਾਂ ਵਿੱਚ ਗੁਲਾਬਗੜ੍ਹ ਰੋਡ ਡੇਰਾਬੱਸੀ ਤੋਂ 35 ਸਾਲਾ ਮਹਿਲਾ ਤੇ 29 ਸਾਲਾ ਪੁਰਸ਼, ਖਰੜ ਤੋਂ 21, 32 ਸਾਲਾ ਮਹਿਲਾਵਾਂ, ਬਲਟਾਣਾ ਤੋਂ 32 ਸਾਲਾ ਪੁਰਸ਼, ਮਲਕਪੁਰ ਤੋਂ 30 ਸਾਲਾ ਮਹਿਲਾ, ਰਾਮਪੁਰ ਬਨੂੜ ਤੋਂ 29 ਸਾਲਾ ਮਹਿਲਾ, ਖਰੜ ਤੋਂ 9, 6 ਸਾਲਾ ਲੜਕੇ ਤੇ 9, 35 ਸਾਲਾ ਮਹਿਲਾ, ਢਕੋਲੀ ਤੋਂ 41, 63 ਪੁਰਸ਼ ਅਤੇ ਫੇਜ਼-9 ਤੋਂ 26 ਸਾਲਾ ਮਹਿਲਾ ਸ਼ਾਮਲ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 747 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 268, ਠੀਕ ਹੋਏ ਮਰੀਜਾਂ ਦੀ ਗਿਣਤੀ 465 ਹੈ ਅਤੇ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…