Share on Facebook Share on Twitter Share on Google+ Share on Pinterest Share on Linkedin CkAKMlNuYXBjaGF0LzE0LjE2LjAuNTMgKGlQaG9uZTEzLDQ7IGlPUyAyNi41LjI7IGd6aXApEgji7LC1gJ7tASAC ਨੀਲ ਵਰਸ ਫਾਊਂਡੇਸ਼ਨ ਨੇ 100 ਪੌਦੇ ਲਗਾ ਕੇ ਦਿੱਤਾ ਵਾਤਾਵਰਣ ਸੰਭਾਲ ਦਾ ਹੋਕਾ ਨਬਜ਼-ਏ-ਪੰਜਾਬ, ਚੰਡੀਗੜ੍ਹ/ਮੁਹਾਲੀ, 30 ਜੁਲਾਈ: ਵਾਤਾਵਰਣ ਸੰਭਾਲ ਅਤੇ ਹਰਿਆਲੇ ਭਵਿੱਖ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਨੀਲ ਵਰਸ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਰੁੱਖ ਲਗਾਉਣ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਤਹਿਤ ਕੁੱਲ 100 ਪੌਦੇ ਲਗਾਏ ਗਏ। ਇਸ ਅਭਿਆਨ ਤਹਿਤ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ (ਜੀਐਮਸੀਐਚ), ਸੈਕਟਰ-32, ਚੰਡੀਗੜ੍ਹ ਵਿੱਚ 60 ਪੌਦੇ ਅਤੇ ਸੈਂਟਰ ਆਫ ਐਕਸੀਲੈਂਸ ਫਾਰ ਆਟਿਜ਼ਮ ਐਂਡ ਨਿਊਰੋਡਿਵੈਲਪਮੈਂਟਲ ਡਿਸਆਰਡਰਜ਼, ਸੈਕਟਰ-79, ਮੁਹਾਲੀ ਵਿੱਚ 40 ਪੌਦੇ ਲਗਾਏ ਗਏ। ਜੀਐਮਸੀਐਚ ਸੈਕਟਰ-32 ਵਿੱਚ ਹੋਏ ਸਮਾਗਮ ਦੌਰਾਨ ਡਾ. ਰਵਨੀਤ ਕੌਰ, ਡਾਇਰੈਕਟਰ ਪ੍ਰਿੰਸੀਪਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸੇ ਤਰ੍ਹਾਂ ਸੈਂਟਰ ਆਫ ਐਕਸੀਲੈਂਸ ਫਾਰ ਆਟਿਜ਼ਮ ਐਂਡ ਨਿਊਰੋਡਿਵੈਲਪਮੈਂਟਲ ਡਿਸਆਰਡਰਜ਼, ਸੈਕਟਰ-79, ਮੁਹਾਲੀ ਵਿੱਚ ਹੋਏ ਰੁੱਖ ਲਗਾਉਣ ਸਮਾਗਮ ਵਿੱਚ ਡਾ. ਛਾਇਆ ਪ੍ਰਸਾਦ ਦੀ ਗਰਿਮਾਮਈ ਹਾਜ਼ਰੀ ਰਹੀ। ਇਸ ਮੌਕੇ ਨੀਲ ਵਰਸ ਫਾਊਂਡੇਸ਼ਨ ਦੀ ਸੰਸਥਾਪਕ ਪ੍ਰਧਾਨ ਐਡਵੋਕੇਟ ਚਾਂਦਨੀ ਸੂਰੀ ਅਤੇ ਸੰਸਥਾਪਕ ਡਾਇਰੈਕਟਰ ਸ਼੍ਰੀਮਤੀ ਗੀਤਾ ਸੂਰੀ ਨੇ ਦੋਵੇਂ ਸਥਾਨਾਂ ’ਤੇ ਰੁੱਖ ਲਗਾਉਣ ਮੁਹਿੰਮ ਵਿੱਚ ਸਰਗਰਮ ਹਿੱਸਾ ਲਿਆ। ਇਸ ਮੌਕੇ ਸ਼੍ਰੀਮਤੀ ਗੀਤਾ ਸੂਰੀ ਨੇ ਕਿਹਾ, “ਰੁੱਖ ਲਗਾਉਣਾ ਸਿਰਫ਼ ਅੱਜ ਲਈ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਅਤੇ ਹਰਿਆਲਾ ਭਵਿੱਖ ਯਕੀਨੀ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ। ਹਰ ਵਿਅਕਤੀ ਨੂੰ ਵਾਤਾਵਰਣ ਦੀ ਸੰਭਾਲ ਲਈ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਉਣਾ ਅਤੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ।” ਨੀਲ ਵਰਸ ਫਾਊਂਡੇਸ਼ਨ ਨੇ ਇਸ ਸਫਲ ਮੁਹਿੰਮ ਲਈ ਡਾ. ਰਵਨੀਤ ਕੌਰ, ਡਾ. ਛਾਇਆ ਪ੍ਰਸਾਦ, ਜੀਐਮਸੀਐਚ ਪ੍ਰਸ਼ਾਸਨ ਅਤੇ ਸੈਂਟਰ ਆਫ਼ ਐਕਸੀਲੈਂਸ ਫਾਰ ਆਟਿਜ਼ਮ ਐਂਡ ਨਿਊਰੋਡਿਵੈਲਪਮੈਂਟਲ ਡਿਸਆਰਡਰਜ਼, ਸੈਕਟਰ-79, ਮੋਹਾਲੀ ਦੇ ਪ੍ਰਬੰਧਨ ਦਾ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਨੀਲ ਵਰਸ ਫਾਊਂਡੇਸ਼ਨ ਭਵਿੱਖ ਵਿੱਚ ਵੀ ਵਾਤਾਵਰਣ ਸੰਭਾਲ, ਸਮਾਜ ਸੇਵਾ ਅਤੇ ਜਨ-ਜਾਗਰੂਕਤਾ ਨਾਲ ਜੁੜੀਆਂ ਲੋਕ-ਹਿਤਕਾਰੀ ਮੁਹਿੰਮਾਂ ਨੂੰ ਲਗਾਤਾਰ ਅੱਗੇ ਵਧਾਉਣ ਲਈ ਵਚਨਬੱਧ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ