ਕਿਰਤ ਦਾਨ ਗਰੁੱਪ ਵੱਲੋਂ ਕੁਦਰਤੀ ਖਾਦ ਵੰਡਣ ਦਾ ਮੁਫ਼ਤ ਕੈਂਪ ਲਗਾਇਆ

ਵਾਤਾਵਰਨ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਲਈ ਵਰਮੀਕੰਪੋਸਟ ਦੀ ਵਰਤੋਂ ਘਰੇਲੂ ਬਾਗਬਾਨੀ ਲਈ ਲਾਹੇਵੰਦ: ਚੋਪੜਾ

ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 15 ਮਈ:
ਸ਼ਿਵਾ ਜੀ ਪਾਰਕ ਰਾਜਪੁਰਾ ਵਿਖੇ ਆਮ ਜਨਤਾ ਨੂੰ ਵਰਮੀਕੰਪੋਸਟ (ਗੰਡੋਇਆਂ ਤੋਂ ਤਿਆਰ ਖਾਦ) ਦੀ ਘਰੇਲੂ ਬਾਗਬਾਨੀ ਵਿੱਚ ਮਹੱਤਤਾ ਦੀ ਜਾਣਕਾਰੀ ਦੇਣ ਲਈ ਕਿਰਤ ਦਾਨ ਗਰੁੱਪ ਰਾਜਪੁਰਾ ਵੱਲੋਂ ਭੁਪਿੰਦਰ ਸਿੰਘ ਚੋਪੜਾ ਐਮਡੀ ਬਾਇਓ ਗੋਲਡ ਆਰਗੈਨਿਕ ਵਰਮੀਕੰਪੋਸਟ ਦੇ ਸਹਿਯੋਗ ਨਾਲ ਵਰਮੀਕੰਪੋਸਟ ਖਾਦ ਮੁਫ਼ਤ ਵੰਡਣ ਦਾ ਕੈਂਪ ਸਵੇਰੇ-ਸਵੇਰੇ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਸਵੇਰੇ-ਸਵੇਰੇ ਸੈਰ ਕਰ ਰਹੇ ਸ਼ਹਿਰ ਦੇ ਪਤਵੰਤੇ ਸੱਜਣਾਂ, ਬੱਚਿਆਂ, ਨੌਜਵਾਨਾਂ ਅਤੇ ਬੀਬੀਆਂ ਨੇ ਬੁਹਤ ਜਿਆਦਾ ਰੁਚੀ ਦਿਖਾਈ।
ਇਹ ਜਾਣਕਾਰੀ ਦਿੰਦਿਆਂ ਬਾਇਓ ਗੋਲਡ ਆਰਗੈਨਿਕ ਵਰਮੀਕੰਪੋਸਟ ਦੇ ਐਮਡੀ ਭੁਪਿੰਦਰ ਸਿੰਘ ਚੋਪੜਾ ਨੇ ਜਾਣਕਾਰੀ ਦਿੱਤੀ ਕਿ ਘਰਾਂ ਵਿੱਚ ਆਮ ਤੌਰ ’ਤੇ ਲੋਕ ਬਾਗਬਾਨੀ ਕਰਦੇ ਹਨ ਅਤੇ ਬਹੁਤ ਜਿਆਦਾ ਯੂਰੀਆ ਦੀ ਵਰਤੋਂ ਕਰਦੇ ਹਨ। ਇਸਦੇ ਨਾਲ ਮਿੱਟੀ ਅਤੇ ਘਰੇਲੂ ਵਾਤਾਵਰਨ ਜ਼ਹਿਰੀਲਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਨਿਜ਼ਾਤ ਪਾਉਣ ਲਈ ਅਤੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਦਿਆਂ ਆਰਗੈਨਿਕ ਵਰਮੀਕੰਪੋਸਟ (ਗੰਡੋਇਆਂ ਦੀ ਖਾਦ) ਦੀ ਵਰਤੋਂ ਕਰਨੀ ਚਾਹੀਦੀ ਹੈ। ਸ੍ਰੀ ਚੋਪੜਾ ਨੇ ਦੱਸਿਆ ਕਿ ਇਸ ਖਾਦ ਦੀ ਵਰਤੋਂ ਨਾਲ ਵਾਤਾਵਰਨ ਸਾਫ਼ ਸੁਥਰਾ ਰਹਿੰਦਾ ਹੈ। ਇਸ ਕੈਂਪ ਦਾ ਉਦਘਾਟਨ ਰਾਜਪੁਰਾ ਦੇ ਸਮਾਜ ਸੇਵੀ ਰਾਜਿੰਦਰ ਸਿੰਘ ਚਾਨੀ ਨੇ ਕੀਤਾ।
ਉਹਨਾਂ ਕਿਰਤ ਦਾਨ ਗਰੁੱਪ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਕਿਰਤਦਾਨ ਗਰੁੱਪ ਮੈਂਬਰਾਂ ਵੱੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਸ਼ਹਿਰ ਵਿੱਚ ਨਿਵੇਕਲੇ ਕਾਰਜ ਕੀਤੇ ਜਾ ਰਹੇ ਹਨ ਜਿਸ ਨਾਲ ਕੁਦਰਤ ਦੀ ਸਾਂਭ-ਸੰਭਾਲ ਅਤੇ ਕੁਦਰਤ ਦੁਆਰਾ ਦਿੱਤੀਆਂ ਨਿਆਮਤਾਂ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕਤਾ ਦਿੱਤੀ ਜਾ ਰਹੀ ਹੈ। ਉਹਨਾਂ ਸ਼ਿਵਾ ਜੀ ਪਾਰਕ ਵਿੱਚ ਸੈਰ ਕਰਦੇ ਸਮੂਹ ਰਾਜਪੁਰਾ ਨਿਵਾਸੀਆਂ ਦੀ ਤੰਦਰੁਸਤ ਸਿਹਤ ਦੀ ਕਾਮਨਾ ਕੀਤੀ ਅਤੇ ਵਰਮੀਕੰਪੋਸਟ ਖਾਦ ਵੀ ਵਰਤੋਂ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਅਮਰਪ੍ਰੀਤ ਸਿੰਘ ਸੰਧੂ ਅਤੇ ਭੁਪਿੰਦਰ ਚੋਪੜਾ ਦੇ ਸਹਿਯੋਗ ਨਾਲ ਵੱਲੋਂ ਵੰਡੇ ਗਏ ਮੁਫ਼ਤ ਗੰਡੋਇਆਂ ਦੀ ਖਾਦ ਦੇ 200 ਪੈਕਟਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮੂਹ ਕਿਰਤ ਦਾਨ ਗਰੁੱਪ ਮੈਂਬਰਾਂ ਦਾ ਬਹੁਤ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀਆਂ ਪ੍ਰਮੁੱਖ ਸਮਾਜਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਕੈਂਪਾਂ ਦਾ ਆਯੋਜਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਨਿਵਾਸੀਆਂ ਅੰਦਰ ਕੁਦਰਤੀ ਸਰੋਤਾਂ ਦੀ ਵਰਤੋਂ ਕਰਦਿਆਂ ਬਾਗਬਾਨੀ ਦਾ ਸ਼ੌਂਕ ਪ੍ਰਫ਼ੁੱਲਿਤ ਹੋ ਸਕੇ।
ਇਸ ਮੌਕੇ ਅਮਰਪ੍ਰੀਤ ਸਿੰਘ ਸੰਧੂ, ਸੁਭਾਸ਼ ਪਾਹੂਜਾ ਸੇਵਾਮੁਕਤ ਪ੍ਰਿੰਸੀਪਲ ਸਸਸਸ ਮਹਿੰਦਰਗੰਜ ਰਾਜਪੁਰਾ, ਹਰਜੀਤ ਸਿੰਘ ਕੋਹਲੀ, ਜਸਬੀਰ ਸਿੰਘ ਚੀਮਾ, ਭੁਪਿੰਦਰ ਸਿੰਘ ਭਿੰਦਾ, ਨੀਰਜ ਕੁਮਾਰ ਟਿੰਕਾ, ਐਡਵੋਕੇਟ ਨਰਿੰਦਰ ਸਿੰਘ, ਐਡਵੋਕੇਟ ਮਨਜੀਤ ਸਿੰਘ, ਹਰੀਸ਼ ਕੁਮਾਰ, ਦੀਪਕ ਕੁਮਾਰ, ਰਾਕੇਸ਼ ਕੁਮਾਰ ਸਿੰਗਲਾ, ਰਾਮ ਸਿੰਘ ਦਸ਼ਮੇਸ ਡੇਅਰੀ, ਪ੍ਰਮੋਦ ਕੁਮਾਰ ਰਾਜੂ, ਸੁਖਬੀਰ ਸਿੰਘ ਗੋਲਡੀ, ਭਜਨ ਪ੍ਰੀਤ ਸਿੰਘ, ਸੁਭਾਸ਼ ਮੋਦੀ, ਦੁਪਿੰਦਰ ਸਿੰਘ ਚੋਪੜਾ, ਗੁਰਮਿੰਦਰ ਸਿੰਘ ਗੁਲਾਬ ਨਗਰ, ਅਵਲਨੂਰ ਸਿੰਘ, ਕਾਕਾ ਅਮਨਜੋਤ ਸਿੰਘ, ਸ਼ਿਵਮ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸ਼ਿਵਾ ਜੀ ਪਾਰਕ ਰਾਜਪੁਰਾ ਵਿੱਚ ਸਵੇਰੇ ਦੀ ਸੈਰ ਕਰ ਰਹੇ ਹਰੇਕ ਸੱਜਣ ਨੇ ਨੌਜਵਾਨਾਂ ਵੱਲੋਂ ਕੀਤੀ ਇਸ ਹੋਰ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕੀਤੀ।

Load More Related Articles
Load More By Nabaz-e-Punjab
Load More In Awareness/Campaigns

Check Also

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਮੁਹਾਲੀ-ਚੰਡੀਗ…