Share on Facebook Share on Twitter Share on Google+ Share on Pinterest Share on Linkedin ਨੋਡਲ ਸੈਂਟਰ ਸੀਜੀਸੀ ਲਾਂਡਰਾਂ ਵਿੱਚ ਸਮਾਰਟ ਇੰਡੀਆ ਹੈਕਾਥਾਨ-2023 ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ ਨਬਜ਼-ਏ-ਪੰਜਾਬ, ਮੁਹਾਲੀ, 19 ਦਸੰਬਰ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਦੇ ਲਾਂਡਰਾਂ ਕੈਂਪਸ ਸਥਿਤ ਨੋਡਲ ਕੇਂਦਰ ਵਿਖੇ ਅੱਜ ਸਮਾਰਟ ਇੰਡੀਆ ਹੈਕਾਥਾਨ-2023 ਸਾਫ਼ਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਛੱਤੀਸਗੜ੍ਹ, ਤਾਮਿਲਨਾਡੂ, ਉੜੀਸਾ, ਪੱਛਮੀ ਬੰਗਾਲ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਨਵੀਂ ਦਿੱਲੀ, ਤੇਲੰਗਾਨਾ ਅਤੇ ਕਰਨਾਟਕ ਤੋਂ ਦੇਸ ਭਰ ਦੇ 200 ਤੋਂ ਵੱਧ ਵਿਦਿਆਰਥੀਆਂ ਦੇ ਸਲਾਹਕਾਰਾਂ ਸਣੇ 33 ਟੀਮਾਂ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਪੁੱਜੀਆਂ। ਉਦਘਾਟਨ ਮੁੱਖ ਮਹਿਮਾਨ ਸਚਿਨ ਖੋਸਲਾ ਸੀਈਓ ਤੇ ਸੰਸਥਾਪਕ ਡਿਜੀਮੰਤਰਾ ਲੈਬਜ਼ ਨੇ ਕੀਤਾ। ਜਦੋਂਕਿ ਸ੍ਰੀਮਤੀ ਰਿਤਿਕਾ ਸਿੰਘ ਸੀਈਓ ਤੇ ਫਾਉਂਡਰ ਕੌਨਟੈਂਟ ਫੈਕਟਰੀ, ਡਾ. ਪੀ.ਐਨ. ਰਿਸ਼ੀਕੇਸ਼ਾ, ਕੈਂਪਸ ਡਾਇਰੈਕਟਰ ਸੀਜੀਸੀ ਲਾਂਡਰਾਂ, ਡੀਨ ਅਤੇ ਡਾਇਰੈਕਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਐਸਆਈਐਚ-2023 ਵੱਲੋਂ 25 ਮੰਤਰਾਲਿਆਂ ਦੇ 51 ਵਿਭਾਗਾਂ ਤੋਂ ਪ੍ਰਾਪਤ 231 ਸਮੱਸਿਆ ਬਿਆਨ ਪੇਸ਼ ਕੀਤੇ ਗਏ। ਇਸ ਸਾਲ ਕੌਮੀ ਪੱਧਰੀ ਗ੍ਰੈਂਡ ਫਿਨਾਲੇ ਵਿੱਚ 12,000 ਤੋਂ ਵੱਧ ਉਮੀਦਵਾਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਇਸ ਦੋ ਰੋਜ਼ਾ ਪ੍ਰੋਗਰਾਮ ਵਿੱਚ ਲਗਾਤਾਰ 36 ਘੰਟਿਆਂ ਲਈ ਭਾਗੀਦਾਰ ਮਿਲੇ ਹੋਏ ਸਮੱਸਿਆ ਬਿਆਨ ਦਾ ਹੱਲ ਲੱਭਣ ’ਤੇ ਜ਼ੋਰ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਸਪੇਸ ਟੈਕਨਾਲੋਜੀ, ਸਮਾਰਟ ਐਜੂਕੇਸ਼ਨ, ਡਿਜ਼ਾਸਟਰ ਮੈਨੇਜਮੈਂਟ, ਰੋਬੋਟਿਕਸ ਅਤੇ ਡਰੋਨ, ਹੈਰੀਟੇਜ ਅਤੇ ਕਲਚਰ ਸਣੇ ਵੱਖ-ਵੱਖ ਵਿਸ਼ਿਆਂ ਅਤੇ ਹੱਲ ਕਰਨ ਲਈ ਇਸ ਸਾਲ ਗ੍ਰੈਂਡ ਫਾਈਨਲ ਲਈ ਕੁੱਲ 1282 ਟੀਮਾਂ ਨੂੰ ਚੁਣਿਆ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮਾਰਟ ਇੰਡੀਆ ਹੈਕਾਥਾਨ-2023 ਦੇ ਗ੍ਰੈਂਡ ਫਿਨਾਲੇ ਦੇ ਭਾਗੀਦਾਰਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਨਗੇ। ਸੀਜੀਸੀ ਲਾਂਡਰਾਂ ਵਿਖੇ ਮੁਕਾਬਲਾ ਕਰਨ ਵਾਲੀਆਂ 33 ਟੀਮਾਂ ਨੂੰ ਵਣਜ ਅਤੇ ਉਦਯੋਗ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਵੱਲੋਂ ਛੇ ਸਮੱਸਿਆ ਬਿਆਨ ਦਿੱਤੇ ਗਏ। ਰੱਖਿਆ ਮੰਤਰਾਲੇ ਵੱਲੋਂ ਸਮੱਸਿਆ ਬਿਆਨ ਵਿੱਚ ਇਨ੍ਹਾਂ ਯੁਵਾ ਖੋਜਕਾਰ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਦਾ ਛੇਤੀ ਪਤਾ ਲਗਾਉਣ ਅਤੇ ਘਟਾਉਣ ਦੀ ਸਹੂਲਤ ਲਈ ਪ੍ਰਭਾਵਸ਼ਾਲੀ, ਤਕਨੀਕੀ ਹੱਲ ਵਿਚਾਰਨਗੇ। ਨਾਲ ਹੀ ਟੀਮਾਂ ਬਰਫ ਦੇ ਤੂਫ਼ਾਨ ਹੇਠ ਦੱਬੇ ਪੀੜਤਾਂ ਦਾ ਪਤਾ ਲਗਾਉਣ, ਉਨ੍ਹਾਂ ਦੇ ਬਚਾਅ ਅਤੇ ਬਚਣ ਦੀਆਂ ਸੰਭਾਵਨਾਵਾਂ ਨੂੰ ਤੇਜ਼ ਕਰਨ ਲਈ ਪਹਿਲਾਂ ਤੋਂ ਮੌਜੂਦ ਰਡਾਰ ਆਧਾਰਿਤ ਜ਼ਮੀਨੀ ਪੇਸ਼ਕਾਰੀ ਤਰੀਕਿਆਂ ਤੋਂ ਇਲਾਵਾ ਨਵੀਂ ਏਆਈ ਜਾਂ ਐਮਐਲ ਤਕਨੀਕ ਤਿਆਰ ਕਰਨ ’ਤੇ ਜ਼ੋਰ ਦੇਣਗੀਆਂ ਤਾਂ ਜੋ ਪੀੜਤਾਂ ਦੇ ਬਚਾਅ ਅਤੇ ਜਿਊਂਦੇ ਰਹਿਣ ਦੀ ਸੰਭਾਵਨਾ ਵਿੱਚ ਹੋਰ ਤੇਜ਼ੀ ਆਏ। ਭਾਗੀਦਾਰ ਜੀਪੀਟੀ ਵਿੱਚ ਜਟਿਲਤਾ ਬਾਰੇ ਤਰਕ ਲਈ ਕਮਜ਼ੋਰ ਮੋਡਿਊਲ ਵਿਕਸਿਤ ਕਰਨ ਦੀ ਕੋਸ਼ਿਸ਼ ਵੀ ਕਰਨਗੇ। ਐਮਓਸੀ ਐਂਡ ਆਈ ਵੱਲੋਂ ਦਿੱਤੇ ਗਏ ਸਮੱਸਿਆ ਬਿਆਨਾਂ ਲਈ ਭਾਗੀਦਾਰਾਂ ਨੂੰ ਅੰਗਰੇਜ਼ੀ ਤੋਂ ਦੂਜੀਆਂ ਭਾਰਤੀ ਖੇਤਰੀ ਭਾਸ਼ਾਵਾਂ ਵਿੱਚ ਵੀਡੀਓ ਦੀ ਡਬਿੰਗ ਲਈ ਇੱਕ ਸਾਫਟਵੇਅਰ ਵਿਕਸਿਤ ਕਰਨਗੇ। ਇਸ ਦੇ ਨਾਲ ਹੀ ਇੱਕ ਅਜਿਹਾ ਸਾਫਟਵੇਅਰ ਹੋਵੇਗਾ ਜੋ ਸਰੋਤ ਸਮੱਗਰੀ ਅਤੇ ਹੋਰ ਟੈਕਸਟ ਦਾ ਅੰਗਰੇਜ਼ੀ ਤੋਂ ਹੋਰ ਭਾਰਤੀ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਸਕਦਾ ਹੈ।ਇਸ ਤੋਂ ਇਲਾਵਾ ਭਾਗੀਦਾਰ ਸਕੂਲੀ ਿਵਿਦਆਰਥੀਆਂ ਦੀ ਇੰਟਲੈਕਚੁਅਲ ਪ੍ਰਾਪਰਟੀ ਅਵੇਅਰਨੈਸ (ਬੌਧਿਕ ਸੰਪਦਾ ਜਾਗਰੂਕਤਾ) ਉੱਤੇ ਇੰਟਰਐਕਟਿਵ ਗੇਮਿੰਗ ਸਾਫਟਵੇਅਰ ਮੋਬਾਈਲ ਐਪਲੀਕੇਸ਼ਨ ਵਿਕਸਿਤ ਕਰਨ ਵਾਲੇ ਸਮੱਸਿਆ ਬਿਆਨ ਲਈ ਹੱਲ ਲੱਭੇਗਾ। ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਐਸਆਈਐਚ-2023 ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ, ਜੋ ਕਿ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ), ਅਤੇ ਆਈ4ਸੀ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਜਾਂਦੀ ਹੈ। ਦੂਰਦਰਸ਼ਨ ਅਤੇ ਆਕਾਸ਼ਵਾਣੀ ਸਮਾਰਟ ਇੰਡੀਆ ਹੈਕਾਥੌਨ-2023 ਦੇ ਮੀਡੀਆ ਪਾਰਟਨਰ ਹਨ। ਏਡਬਲਿਉ ਅਤੇ ਹੀਰੋ ਅਧਿਕਾਰਿਤ ਪਾਰਟਰਨਰ ਹਨ ਅਤੇ ਹੈਕ2 ਸਕਿੱਲ ਇਸ ਪ੍ਰੋਗਰਾਮ ਦੇ ਜਾਣਕਾਰੀ ਪਾਰਟਨਰ ਹਨ। ਜ਼ਿਕਰਯੋਗ ਹੈ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਰਕਾਰ, ਮੰਤਰਾਲਿਆਂ, ਵਿਭਾਗਾਂ, ਉਦਯੋਗਾਂ ਅਤੇ ਹੋਰ ਸੰਸਥਾਵਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਰੇਕ ਨੋਡਲ ਕੇਂਦਰ ਵਿੱਚ, ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਵੱਲੋਂ ਇੱਕ ਅਧਿਕਾਰੀ ਐਸਆਈਐਚ ਗ੍ਰੈਂਡ ਫਿਨਾਲੇ ਦੇ ਪੂਰੇ ਸਮੇਂ ਦੌਰਾਨ ਕਾਰਵਾਈ ਦੀ ਨਿਗਰਾਨੀ ਅਤੇ ਪ੍ਰਧਾਨਗੀ ਕਰੇਗਾ। ਦੀਪਕ ਕੁਮਾਰ, ਸਹਾਇਕ ਡਾਇਰੈਕਟਰ ਡੀਪੀਆਈਆਈਟੀ, ਵਣਜ ਅਤੇ ਉਦਯੋਗ ਮੰਤਰਾਲੇ, ਨੋਡਲ ਸੈਂਟਰ ਸੀਈਸੀ-ਸੀਜੀਸੀ ਲਾਂਡਰਾਂ ਲਈ ਪ੍ਰਧਾਨਗੀ ਕਰਨਗੇ। ਹਰੇਕ ਸਾਲ ਐਸਆਈਐਚ ਵੱਖ-ਵੱਖ ਨੋਡਲ ਕੇਂਦਰਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਜਿੱਥੇ ਚੁਣੀਆਂ ਗਈਆਂ ਵਿਦਿਆਰਥੀ ਟੀਮਾਂ, ਉਦਯੋਗ ਦੇ ਪ੍ਰਤੀਨਿਧ, ਡਿਜ਼ਾਈਨ ਸਲਾਹਕਾਰ, ਅਤੇ ਮੁਲਾਂਕਣ ਨਿਰਧਾਰਤ ਭੌਤਿਕ ਕੇਂਦਰਾਂ ਦਾ ਦੌਰਾ ਕਰਦੇ ਹਨ। ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਮੁੱਖ ਅਤੇ ਉੱਚ ਵਿੱਦਿਅਕ ਸੰਸਥਾਵਾਂ ਇਨਕਿਊਬੇਟਰਾਂ ਦੀ ਪਛਾਣ ਨੋਡਲ ਕੇਂਦਰਾਂ ਵਜੋਂ ਕੀਤੀ ਗਈ ਹੈ। ਐਸਆਈਐਚ ਗ੍ਰੈਂਡ ਫਿਨਾਲੇ ਦੌਰਾਨ ਿਵਿਦਆਰਥੀ ਟੀਮ ਚੁਣੇ ਗਏ ਸਮੱਸਿਆ ਬਿਆਨਾਂ ਲਈ ਕਾਰਜਸ਼ੀਲ ਹੱਲ ਤਿਆਰ ਕਰਨ ਲਈ ਸਲਾਹਕਾਰਾਂ ਅਤੇ ਉਦਯੋਗ ਮੰਤਰਾਲੇ ਦੇ ਨੁਮਾਇੰਦਿਆਂ ਦੀ ਅਗਵਾਈ ਵਿੱਚ ਕੰਮ ਕਰੇਗੀ। ਐਸਆਈਐਚ ਨੂੰ ਦੁਨੀਆ ਦੇ ਸਭ ਤੋਂ ਵੱਡੇ ਓਪਨ ਇਨੋਵੇਸ਼ਨ ਮਾਡਲ ਦੇ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਇਹ ਿਵਿਦਆਰਥੀਆਂ ਵਿੱਚ ਉਤਪਾਦ ਨਵੀਨਤਾ ਅਤੇ ਸਮੱਸਿਆ ਹੱਲ ਕਰਨ ਦੀ ਸੰਸਕ੍ਰਿਤੀ ਪੈਦਾ ਕਰਦਾ ਹੈ। ਉੱਚ ਸਿੱਖਿਆ ਦੇ ਿਵਿਦਆਰਥੀਆਂ ਲਈ ਐਸਆਈਐਚ-2017 ਤੋਂ ਹਰ ਸਾਲ ਦੋ ਫਾਰਮੈਟਾਂ ਐਸਆਈਐਚ ਸਾਫਟਵੇਅਰ ਅਤੇ ਐਸਆਈਐਚ ਹਾਰਡਵੇਅਰ ਐਡੀਸ਼ਨ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸ ਮੁਕਾਬਲੇ ਦਾ ਦਾਇਰਾ ਇਸ ਦੇ ਲਾਂਚ ਹੋਣ ਉਪਰੰਤ ਹਰ ਲੰਘਦੇ ਸਾਲ ਦੇ ਨਾਲ ਵਧਦਾ ਜਾ ਰਿਹਾ ਹੈ। ਐਸਆਈਐਚ ਹਰੇਕ ਸਾਲ ਲੱਖਾਂ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਅਸਲ ਦੁਨੀਆ ਦੇ ਸਮੱਸਿਆ ਹੱਲ ਵਿੱਚ ਦੀਆਂ ਵਿੱਦਿਅਕ ਸਿੱਖਿਆਵਾਂ ਨੂੰ ਪ੍ਰਖਣ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ। ਇਹ ਪ੍ਰੋਗਰਾਮ ਇਨੋਵੇਸ਼ਨ ਅਤੇ ਉੱਦਮਤਾ ਵੱਲ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਹੋਰ ਵੀ ਵਧਾਉਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ