Share on Facebook Share on Twitter Share on Google+ Share on Pinterest Share on Linkedin ਪਿੰਡ ਬਾਕਰਪੁਰ ਵਿੱਚ ਐਕਵਾਇਰ ਜ਼ਮੀਨ ਦਾ ਕਬਜ਼ਾ ਲੈਣ ਲਈ ਗਮਾਡਾ ਟੀਮ ਨੂੰ ਵਾਪਸ ਮੋੜਿਆ ਪਹਿਲਾਂ ਐਕਵਾਇਰ ਜ਼ਮੀਨ ਦਾ ਮੁਆਵਜ਼ਾ ਦਿਓ, ਫਿਰ ਦਿਆਂਗੇ ਜ਼ਮੀਨ ਦਾ ਕਬਜ਼ਾ: ਕਿਸਾਨ ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਤੇ ਪੀੜਤ ਕਿਸਾਨਾਂ ਨੇ ਭੌਂ ਪ੍ਰਾਪਤੀ ਕੁਲੈਕਟਰ ਨਾਲ ਕੀਤੀ ਮੁਲਾਕਾਤ ਨਬਜ਼-ਏ-ਪੰਜਾਬ, ਮੁਹਾਲੀ, 7 ਮਈ: ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਏਅਰਪੋਰਟ ਨੇੜੇ ਐਰੋਟ੍ਰੋਪਾਲਿਸ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕੀਤੀ ਗਈ ਹੈ। ਜਿਸ ਦਾ ਕਬਜ਼ਾ ਲੈਣ ਲਈ ਗਮਾਡਾ ਦੀ ਟੀਮ ਪਿੰਡ ਬਾਕਰਪੁਰ ਪਹੁੰਚੀ ਲੇਕਿਨ ਪੀੜਤ ਕਿਸਾਨਾਂ ਦੇ ਵਿਰੋਧ ਕਾਰਨ ਬੇਰੰਗ ਵਾਪਸ ਮੁੜਨਾ ਪਿਆ। ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਨੰਡਿਆਲੀ ਅਤੇ ਪੀੜਤ ਕਿਸਾਨ ਸੇਵਾ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਗਮਾਡਾ ਟੀਮ ਜੇਸੀਬੀ ਮਸ਼ੀਨਾਂ ਲੈ ਕੇ ਬਾਕਰਪੁਰ ਪਹੁੰਚ ਗਈ ਅਤੇ ਸੜਕਾਂ ਬਣਾਉਣ ਜ਼ਮੀਨ ਦੀ ਖੁਦਾਈ ਕਰਨ ਦਾ ਯਤਨ ਕੀਤਾ ਲੇਕਿਨ ਕਿਸਾਨਾਂ ਨੇ ਗਮਾਡਾ ਟੀਮ ਨੂੰ ਵਾਪਸ ਮੋੜ ਦਿੱਤਾ। ਐਸਡੀਓ ਨੇ ਉਨ੍ਹਾਂ ਨੂੰ ਅੱਜ ਗਮਾਡਾ ਦਫ਼ਤਰ ਵਿੱਚ ਸੱਦਿਆ ਗਿਆ ਲੇਕਿਨ ਬੁੱਧਵਾਰ ਨੂੰ ਜਦੋਂ ਉਹ ਗਮਾਡਾ ਦਫ਼ਤਰ ਪਹੁੰਚੇ ਤਾਂ ਐਕਸੀਅਨ ਤੇ ਐਸਡੀਓ ਆਪਣੀਆਂ ਸੀਟਾਂ ਤੋਂ ਖਿਸਕ ਗਏ। ਬਾਅਦ ਉਹ ਚੀਫ਼ ਇੰਜੀਨੀਅਰ ਨੂੰ ਮਿਲੇ ਅਤੇ ਸਾਰੀ ਗੱਲ ਦੱਸੀ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਗਮਾਡਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਬਕੇ ਮਾਰ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਕੋਲ ਭੌਂ ਪ੍ਰਾਪਤੀ ਕੁਲੈਕਟਰ ਦੇ ਹੁਕਮ ਹਨ। ਉਚ ਅਧਿਕਾਰੀ ਦੇ ਦਖ਼ਲ ਮਗਰੋਂ ਪੀੜਤ ਕਿਸਾਨਾਂ ਦੀ ਭੌਂ ਪ੍ਰਾਪਤੀ ਕੁਲੈਕਟਰ ਨਾਲ ਮੁਲਾਕਾਤ ਕਰਵਾਈ ਗਈ। ਕਿਸਾਨਾਂ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਐਕਵਾਇਰ ਕੀਤੀ ਜ਼ਮੀਨ ਦਾ ਪੂਰਾ ਮੁਆਵਜ਼ਾ, ਟਿਊਬਵੈੱਲਾਂ ਅਤੇ ਚਕੌਤਾ (ਠੇਕੇ) ਦੇ ਪੈਸੇ ਨਹੀਂ ਦਿੱਤੇ ਜਾਂਦੇ, ਉਦੋਂ ਉਹ ਆਪਣੀ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ ਦੇਣਗੇ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇੱਕ ਤਾਂ ਪੀਐਮ ਕਿਸਾਨ ਨਿੱਧੀ ਯੋਜਨਾ ਤਹਿਤ ਪੈਸੇ ਮਿਲਣੇ ਬੰਦ ਹੋ ਗਏ ਕਿਉਂਕਿ ਜਮ੍ਹਾਬੰਦੀ ’ਤੇ ਗਮਾਡਾ ਦਾ ਨਾਂ ਚੜ੍ਹ ਗਿਆ, ਦੂਜਾ ਗਮਾਡਾ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦੇ ਰਿਹਾ। ਕਿਸਾਨਾਂ ਨੇ ਕਿਹਾ ਕਿ ਅਮਰੂਦ ਬਾਗ ਘੁਟਾਲੇ ਵਿੱਚ ਉਨ੍ਹਾਂ ਨੂੰ ਜਾਣਬੁੱਝ ਬਦਨਾਮ ਕੀਤਾ ਜਾ ਰਿਹਾ ਹੈ, ਜਦੋਂਕਿ ਕਈ ਕਿਸਾਨਾਂ ਦੇ ਖੇਤਾਂ ਵਿੱਚ ਅਮਰੂਦ ਨਹੀਂ ਅੰਬਾਂ ਦੇ ਦਰਖ਼ਤ ਹਨ। ਉਧਰ, ਗਮਾਡਾ ਦਾ ਕਹਿਣਾ ਹੈ ਕਿ ਇਸ ਸਭ ਲਈ ਕਿਸਾਨ ਖ਼ੁਦ ਜ਼ਿੰਮੇਵਾਰ ਹਨ। ਭੌਂ ਪ੍ਰਾਪਤੀ ਕੁਲੈਕਟਰ ਨੇ ਬੀਤੀ 5 ਮਈ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਕਤ ਪ੍ਰਾਜੈਕਟ ਲਈ 8 ਜਨਵਰੀ 2021 ਨੂੰ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਸ ਵਿੱਚ 164 ਫੁੱਟ ਚੌੜੀ ਸੜਕ ਬਣਾਈ ਜਾਣੀ ਹੈ ਅਤੇ ਸੇਵਾ ਸਿੰਘ ਵਗੈਰਾ ਜ਼ਮੀਨ ਮਾਲਕਾਂ ਨੂੰ ਲੈਂਡ-ਪੂਲਿੰਗ ਦਾ ਲਾਭ ਦਿੱਤਾ ਜਾ ਚੁੱਕਾ ਹੈ। ਦਰਖ਼ਤਾਂ ਦਾ ਮੁਆਵਜ਼ਾ ਸੇਵਾ ਸਿੰਘ ਨੇ ਗਮਾਡਾ ਦਫ਼ਤਰ ਵਿੱਚ ਵਾਪਸ ਜਮ੍ਹਾ ਕਰਵਾ ਦਿੱਤਾ ਗਿਆ ਹੈ। ਟਿਊਬਵੈੱਲ ਕੋਠਿਆਂ ਦਾ ਮੁਆਵਜ਼ਾ ਵਿਜੀਲੈਂਸ ਦੀ ਜਾਂਚ ਕਾਰਨ ਹਾਲੇ ਅਦਾ ਨਹੀਂ ਕੀਤਾ ਜਾ ਰਿਹਾ ਹੈ। ਟਿਊਬਵੈੱਲਾਂ ਦੇ ਕੋਠੇ\ਦਰਖ਼ਤਾਂ ਦਾ ਰਕਬਾ ਛੱਡ ਕੇ ਬਾਕੀ ਜ਼ਮੀਨ ’ਤੇ ਕੰਮ ਕੀਤਾ ਜਾ ਸਕਦਾ ਹੈ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਕਬਜ਼ਾ ਵਰੰਟ ਦੇ ਆਧਾਰ ’ਤੇ ਹੀ ਜ਼ਮੀਨ ਦਾ ਕਬਜ਼ਾ ਲਿਆ ਜਾ ਸਕਦਾ ਹੈ ਜਾਂ ਸੜਕਾਂ ਬਣਾਈਆਂ ਜਾ ਸਕਦੀਆਂ ਹਨ। ਅਖੀਰ ਵਿੱਚ ਇਸ ਗੱਲ ’ਤੇ ਸਹਿਮਤੀ ਬਣੀ ਕਿ ਜਦੋਂ ਤੱਕ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲ ਜਾਂਦਾ ਅਤੇ ਬਾਕੀ ਵਿਵਾਦ ਸੁਲਝ ਨਹੀਂ ਜਾਂਦਾ, ਉਦੋਂ ਤੱਕ ਗਮਾਡਾ ਉਕਤ ਜ਼ਮੀਨ ਵਿੱਚ ਕੋਈ ਉਸਾਰੀ ਨਹੀਂ ਕਰੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ