Share on Facebook Share on Twitter Share on Google+ Share on Pinterest Share on Linkedin ਤਿਉਹਾਰਾਂ ਦਾ ਸੀਜ਼ਨ: ਸ਼ਹਿਰ ਦੀਆਂ ਸੜਕਾਂ ’ਤੇ ਲੰਮੇ ਜਾਮ, ਰਾਹਗੀਰ ਪ੍ਰੇਸ਼ਾਨ, ਕਾਨੂੰਨ ਵਿਵਸਥਾ ਵਿਗੜਨ ਦਾ ਖ਼ਦਸ਼ਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਐੱਸਐੱਸਪੀ ਨੂੰ ਪੱਤਰ ਲਿਖ ਕੇ ਟਰੈਫ਼ਿਕ ਸਮੱਸਿਆ ਹੱਲ ਕਰਨ ਦੀ ਮੰਗ ਬੱਤੀ ਗੁੱਲ ’ਤੇ ਕਿਸੇ ਵੀ ਲਾਈਟ ਪੁਆਇੰਟ ਅਤੇ ਚੌਰਾਹੇ ’ਤੇ ਨਜ਼ਰ ਨਹੀਂ ਆਉਂਦਾ ਕੋਈ ਪੁਲੀਸ ਮੁਲਾਜ਼ਮ ਨਬਜ਼-ਏ-ਪੰਜਾਬ, ਮੁਹਾਲੀ, 29 ਅਕਤੂਬਰ: ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਜਿੱਥੇ ਵੱਖ-ਵੱਖ ਬਾਜ਼ਾਰਾਂ ਵਿੱਚ ਪੂਰੀ ਚਹਿਲ-ਪਹਿਲ ਹੈ ਅਤੇ ਲੋਕ ਦਿਲ ਖੋਲ੍ਹ ਕੇ ਖ਼ਰੀਦਦਾਰੀ ਕਰ ਰਹੇ ਹਨ, ਉੱਥੇ ਸ਼ਹਿਰ ਦੀਆਂ ਅੰਦਰਲੀਆਂ ਸੜਕਾਂ ਸਮੇਤ ਮੁੱਖ ਮਾਰਗ ’ਤੇ ਟਰੈਫ਼ਿਕ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਸੜਕਾਂ ’ਤੇ ਲੰਮੇ ਜਾਮ ਲੱਗੇ ਹੋਣ ਕਾਰਨ ਇੱਕ ਦੂਜੇ ਤੋਂ ਪਹਿਲਾਂ ਅੱਗੇ ਲੰਘਣ ਦੇ ਚੱਕਰ ਵਿੱਚ ਆਮ ਨਾਗਰਿਕਾਂ ਅਤੇ ਵਾਹਨ ਚਾਲਕਾਂ ਵਿੱਚ ਝਗੜੇ ਵੀ ਹੋ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸੈਕਟਰ-70 (ਮਟੌਰ) ਦੀ ਮਾਰਕੀਟ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਕਿਸੇ ਦੇ ਦਫ਼ਤਰ ਅੱਗੇ ਗਲਤ ਤਰੀਕੇ ਨਾਲ ਆਪਣੀ ਫਾਰਚੂਨਰ ਗੱਡੀ ਪਾਰਕਿੰਗ ਕਰ ਦਿੱਤੀ। ਇਸੇ ਦੌਰਾਨ ਸਬੰਧਤ ਵਿਅਕਤੀ ਆਪਣੇ ਦਫ਼ਤਰ ਪਹੁੰਚ ਗਿਆ ਅਤੇ ਉਸ ਨੇ ਫਾਰਚੂਨਰ ਦੇ ਚਾਲਕ ਨੂੰ ਗੱਡੀ ਪਾਸੇ ਹਟਾਉਣ ਲਈ ਕਿਹਾ ਤਾਂ ਉਹ ਉਸ ਨਾਲ ਅੌਖਾ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਇਸ ਦੇ ਬਾਵਜੂਦ ਫਾਰਚੂਨਰ ਵਾਲੇ ਆਪਣੀ ਗੱਡੀ ਉੱਥੋਂ ਨਹੀਂ ਹਟਾਈ ਅਤੇ ਢੀਠ ਬਣ ਕੇ ਉੱਥੇ ਹੀ ਖੜਾ ਰਿਹਾ। ਜਿਸ ਕਾਰਨ ਦੋਵਾਂ ਵਿੱਚ ਝਗੜਾ ਹੋਣ ਤੋਂ ਮਸਾਂ ਹੀ ਬਚਾਅ ਹੋਇਆ। ਹਾਲਾਂਕਿ ਪੀਸੀਆਰ ਦੀ ਗੱਡੀ ਵੀ ਉੱਥੇ ਨੇੜੇ ਹੀ ਫੁੱਟਪਾਥ ’ਤੇ ਖੜੀ ਸੀ ਪ੍ਰੰਤੂ ਪੁਲੀਸ ਕਰਮਚਾਰੀ ਨੇ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਉਧਰ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਐੱਸਐੱਸਪੀ ਨੂੰ ਪੱਤਰ ਭੇਜ ਕੇ ਸ਼ਹਿਰ ਵਿੱਚ ਥਾਂ-ਥਾਂ ਲੱਗਦੇ ਟਰੈਫ਼ਿਕ ਜਾਮ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਮੁੱਖ ਸ਼ਾਪਿੰਗ ਸਟਰੀਟ ਉੱਤੇ ਫੋਰਟਿਸ ਹਸਪਤਾਲ, ਗਮਾਡਾ, ਸ਼ੈਲਬੀ ਹਸਪਤਾਲ, ਫੇਜ਼-8, ਫੇਜ਼-9, ਫੇਜ਼-10 ਦੀ ਕਰਾਸਿੰਗ ਉੱਤੇ ਜ਼ਿਆਦਾਤਰ ਟਰੈਫ਼ਿਕ ਲਾਈਟਾਂ ਬੰਦ ਰਹਿੰਦੀਆਂ ਹਨ। ਫੇਜ਼-3ਬੀ2 ਅਤੇ ਫੇਜ਼-5 ਵਿੱਚ ਵੀ ਲੰਮੇ ਟਰੈਫ਼ਿਕ ਜਾਮ ਲੱਗ ਰਹੇ ਹਨ। ਐਮਰਜੈਂਸੀ ਹਾਲਤ ਵਿੱਚ ਕਿਸੇ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਆਵਾਜਾਈ ਸਮੱਸਿਆ ਨਾਲ ਜੂਝ ਤੋਂ ਜੂਝ ਰਹੇ ਹਨ ਪ੍ਰੰਤੂ ਤਿਉਹਾਰਾਂ ਦੇ ਦਿਨਾਂ ਵਿੱਚ ਮੁਸ਼ਕਲਾਂ ਜ਼ਿਆਦਾ ਵਧ ਜਾਂਦੀਆਂ ਹਨ। ਡਿਪਟੀ ਮੇਅਰ ਨੇ ਕਿਹਾ ਕਿ ਗਮਾਡਾ ਵੱਲੋਂ ਫੇਜ਼-7 ਤੋਂ ਫੇਜ਼-11 ਤੱਕ ਸੜਕ ਚੌੜੀ ਕੀਤੀ ਜਾ ਰਹੀ ਹੈ। ਇਸ ਕਰਕੇ ਇਸ ਪਾਸੇ ਜ਼ਿਆਦਾਤਰ ਟਰੈਫ਼ਿਕ ਲਾਈਟਾਂ ਬੰਦ ਪਈਆਂ ਹਨ। ਇਨ੍ਹਾਂ ਟਰੈਫ਼ਿਕ ਲਾਈਟਾਂ ਉੱਤੇ ਕੋਈ ਪੁਲੀਸ ਕਰਮਚਾਰੀ ਨਜ਼ਰ ਨਹੀਂ ਆਉਂਦਾ। ਜਿਸ ਕਾਰਨ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿੱਚ ਜਾਮ ਦੀ ਸਮੱਸਿਆ ਹੋ ਵਧ ਜਾਂਦੀ ਹੈ। ਲੋਕ ਆਪਸ ਵਿੱਚ ਝਗੜਨ ਕਾਰਨ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਵੱਖ-ਵੱਖ ਟਰੈਫ਼ਿਕ ਲਾਈਟਾਂ ਉੱਤੇ ਵਿਸ਼ੇਸ਼ ਟਾਸਕ ਫੋਰਸ ਲਗਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ