Share on Facebook Share on Twitter Share on Google+ Share on Pinterest Share on Linkedin ਕਿਸਾਨਾਂ ਨੇ ਮੁੱਖ ਮੰਤਰੀ ਦੇ ਨਾਂਅ ਲਿਖਿਆ ਮੰਗ ਪੱਤਰ ਡੀਸੀ ਨੂੰ ਸੌਂਪਿਆ ਨਬਜ਼-ਏ-ਪੰਜਾਬ, ਮੁਹਾਲੀ, 9 ਜੂਨ: ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਮੁਹਾਲੀ ਵਿਖੇ ਡੀਸੀ ਕੋਮਲ ਮਿੱਤਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਲਿਖਿਆ ਮੰਗ ਪੱਤਰ ਦਿੱਤਾ। ਜਿਸ ਵਿੱਚ ਉਨ੍ਹਾਂ ਖਨੌਰੀ ਬਾਰਡਰ ’ਤੇ ਅਖੰਡ ਜਾਪ ਦੇ ਚੱਲਦਿਆਂ ਬੀਤੀ 19 ਮਾਰਚ ਨੂੰ ਪੁਲੀਸ ਵੱਲੋਂ ਵਿਘਨ ਪਾਉਣ ਅਤੇ ਬੇਅਦਬੀ ਕਰਨ ਵਾਲੇ ਪੁਲੀਸ ਅਫ਼ਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਖਨੌਰੀ ਅਤੇ ਸ਼ੰਭੂ ਬਾਰਡਰਾਂ ਉੱਤੇ ਮੋਰਚੇ ਲੱਗੇ ਹੋਏ ਸਨ, ਉਨ੍ਹਾਂ ਦਾ ਰਸਤਾ ਕਿਸਾਨਾਂ ਨੇ ਨਹੀਂ ਬਲਕਿ ਹਰਿਆਣਾ ਸਰਕਾਰ ਨੇ ਰਸਤੇ ਰੋਕੇ ਹੋਏ ਸਨ ਅਤੇ ਸਰਕਾਰ ਨੇ ਹੀ ਕੰਕਰੀਟ ਦੀਆਂ ਕੰਧਾਂ ਬਣਾਈਆਂ ਗਈਆਂ ਸਨ ਪ੍ਰੰਤੂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਸ਼ਹਿ ’ਤੇ ਕਿਸਾਨਾਂ ’ਤੇ ਜੁਲਮ ਢਾਹਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਧਰਮਾਂ ਦੀ ਬੇਅਦਬੀ ਕਰਨ ਵਾਲਿਆਂ ’ਤੇ ਸਖ਼ਤ ਕਾਨੂੰਨ ਬਣਾਏ ਜਾਣ, ਅਦਾਲਤਾਂ ਦੇ ਹੁਕਮਾਂ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਜਿਨ੍ਹਾਂ ਨੂੰ ਕਾਨੂੰਨ ਅਤੇ ਸੰਵਿਧਾਨ ਨੂੰ ਛਿੱਕੇ ਟੰਗ ਕੇ ਲੋਕਤੰਤਰ ਦਾ ਘਾਣ ਕਰਕੇ ਜ਼ਬਰਦਸਤੀ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਐਨਐਸਏ ਖ਼ਤਮ ਕੀਤਾ ਜਾਵੇ। ਲੈਂਡ ਪੂਲਿੰਗ ਸਕੀਮ ਦੇ ਤਹਿਤ ਜ਼ਿਲ੍ਹਾ ਲੁਧਿਆਣਾ, ਮੋਗਾ, ਫਿਰੋਜ਼ਪੁਰ, ਨਵਾਂ ਸ਼ਹਿਰ, ਪਟਿਆਲਾ ਦੀਆਂ ਜਮੀਨਾਂ ਅਕਵਾਇਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਸੀਂ ਸਮਝਦੇ ਹਾਂ ਕਿ ਚਾਂਦੀ , ਸੋਨਾ, ਹੀਰੇ ਪੈਦਾ ਕਰਨ ਵਾਲੀ ਜਮੀਨ ਨੂੰ ਨਾ ਉਜਾੜਿਆ ਜਾਵੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਕਿਸਾਨਾਂ ਨੂੰ ਝੂਠੇ ਸਪਨੇ ਦਿਖਾ ਕੇ ਖੇਤੀ ਸੈਕਟਰ ਦਾ ਉਜਾੜਾ ਨਾ ਕੀਤਾ ਜਾਵੇ ਜਥੇਬੰਦੀ ਸਖਤ ਮੰਗ ਕਰਦੀ ਹੈ ਜਾਰੀ ਕਿਤੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ। ਝੋਨੇ ਦੇ ਪਿਛਲੇ ਸੀਜ਼ਨ ਸੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਪਰ ਏਕੜ 8 ਤੋਂ 10 ਹਜਾਰ ਦੇ ਕੱਟ ਲਗਾ ਕੇ ਕਿਸਾਨਾਂ ਦਾ ਆਰਥਿਕ ਨੁਕਸਾਨ ਕੀਤਾ ਗਿਆ ਸੀ ਪੰਜਾਬ ਸਰਕਾਰ ਚੁੱਪ ਕਰਕੇ ਤਮਾਸ਼ਾ ਵੇਖਦੀ ਰਹੀ ਜਥੇਬੰਦੀ ਮੰਗ ਕਰਦੀ ਹੈ ਇਸ ਵਾਰ ਜੋ ਵੀ ਝੋਨਾ ਕਿਸਾਨਾਂ ਵੱਲੋਂ ਬੀਜੀਆਂ ਗਿਆ ਉਸ ਨੂੰ ਪਾਰਦਰਸ਼ੀ ਢੰਗ ਨਾਲ ਚੁੱਕਿਆ ਜਾਵੇ ਕਿਸਾਨਾਂ ਦਾ ਨੁਕਸਾਨ ਬਰਦਾਸ਼ਤ ਨਹੀਂ ਕਰਾਂਗੇ। ਪਿਛਲੇ ਦਿਨੀਂ ਬਠਿੰਡੇ ਦੇ ਸੀਆਈਸਟਾਫ਼ ਵਿੱਚ ਥਰਡ ਡਿਗਰੀ ਦੀ ਅੰਟੈਰੋਗੇਸ਼ਨ ਕਰਕੇ ਅਧਿਆਪਕ ਨਰਿੰਦਰਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਪੁਲਿਸ ਅਧਿਕਾਰੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਮਨੋਹਰ ਲਾਲ ਖੱਟੜ ਭਾਰਤ ਦੇ ਬਿਜਲੀ ਮੰਤਰੀ ਅਤੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਬੈਠੇ ਸਨ ਜਦੋਂ ਭਾਰਤ ਦੇ ਮੰਤਰੀ ਨੇ ਪ੍ਰੀਪੇਡ ਚਿੱਪ ਵਾਲੇ ਮੀਟਰ ਸਰਕਾਰੀ ਬਿਲਡਿੰਗਾਂ ਤੇ ਲਾਉਣ ਦੀ ਗੱਲ ਕੀਤੀ ਕਿਉਂਕਿ ਚਾਹੇ ਕਿਸੇ ਸਰਕਾਰੀ ਬਿਲਡਿੰਗ, ਸਰਕਾਰੀ ਅਫ਼ਸਰਾਂ ਦੇ ਘਰ ਹੋਣ ਉਨ੍ਹਾਂ ਦਾ ਜਿਹੜਾ ਬਿਜਲੀ ਬਿੱਲ ਹੁੰਦਾ ਉਹ ਸਰਕਾਰ ਦੇ ਖਜ਼ਾਨੇ ’ਚੋਂ ਹੀ ਭਰਿਆ ਜਾਣਾ, ਸਰਕਾਰਾ ਦੀ ਮਨਸ਼ਾ ਬਿਲਕੁਲ ਕਲੀਅਰ ਨਜ਼ਰ ਆਉਂਦੀ ਹੈ ਇਸ ਤੋਂ ਬਾਅਦ ਉਹ ਆਮ ਲੋਕਾਂ ਤੇ ਗਰੀਬਾਂ ਦੇ ਘਰਾਂ ਤੇ ਵੀ ਪ੍ਰੀ ਪੇਡ ਸਮਾਰਟ ਚਿੱਪ ਵਾਲੇ ਮੀਟਰ ਜ਼ਬਰਦਸਤੀ ਲਗਾਏ ਜਾਣਗੇ ਜਿਸਦਾ ਨਾਲ ਆਮ ਲੋਕਾਂ ਤੇ ਵੱਡਾ ਬੋਝ ਪਵੇਗਾ ਸ਼ਰੇਆਮ ਲੁੱਟ ਕੀਤੀ ਜਾਏਗੀ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਇਸ ਦਾ ਸਖਤ ਵਿਰੋਧ ਕਰਦੀ ਹੈ। ਜੰਗ ਨਸ਼ਿਆਂ ਵਿਰੁੱਧ ਜੋ ਨਾਹਰਾ ਹੈ ਜਿਹੜੇ ਨੌਜਵਾਨ ਗਲਤ ਸੰਗਤ ਵਿੱਚ ਪੈ ਕੇ ਜਿਨਾਂ ਨੂੰ ਚਿੱਟੇ ਵਰਗੀ ਲੱਤ ਲੱਗ ਚੁੱਕੀ ਹੈ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਣੇ ਦੀ ਬਜਾਏ ਉਨ੍ਹਾਂ ਦਾ ਹਸਪਤਾਲਾਂ ਵਿੱਚ ਭਰਤੀ ਕਰਕੇ ਇਲਾਜ ਕਰਾਇਆ ਜਾਵੇ , ਕਿਉਂਕਿ ਜੇਲ੍ਹਾਂ ਵਿੱਚ ਜੀਭ ਵਾਲੀ ਗੋਲੀ ਸਰਕਾਰ ਵੱਲੋਂ ਸ਼ਰੇਆਮ ਮੁਹਈਆ ਕਰਾਈ ਜਾਂਦੀ ਹੈ ਪੰਜਾਬੀ ਦੀ ਕਹਾਵਤ ਹੈ ਬਰੋਟਾ ਪੱਟ ਕੇ ਪਿੱਪਲ ਲਾਉਣਾ, ਉਨ੍ਹਾਂ ਦਾ ਇਲਾਜ ਕਰਾ ਕੇ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਚਿੱਟੇ ਦੇ ਸਦਾਗਰਾਂ ਅਤੇ ਵੱਡੇ ਮਗਰਮੱਛਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇ। ਇਸ ਮੌਕੇ ਮਲਕੀਤ ਸਿੰਘ ਸੇਖੋ ਕਕਰਾਲੀ, ਸਾਗਰ ਸਿੰਘ, ਗੁਰਦੀਪ ਸਿੰਘ ਦੀਪਾ, ਗੁਰਪਾਲ ਸਿੰਘ ਬਾਜਵਾ, ਗੁਰਜੀਤ ਸਿੰਘ ਕਰਤਾਰਪੁਰ, ਸ਼ੇਰ ਸਿੰਘ ਝੁਰੜੀ, ਘੋਲਾ ਸਿੰਘ ਸਕੇਤੜੀ, ਬੰਤਾ ਸਿੰਘ, ਬਲਰਾਜ ਸਿੰਘ ਪੜੋਲ, ਜਸਵੰਤ ਸਿੰਘ ਪੜੋਲ, ਰਾਜਿੰਦਰ ਸਿੰਘ, ਸੋਹਣ ਸਿੰਘ ਸ਼ਿੰਗਾਰੀਵਾਲ ਇਕਾਈ ਪ੍ਰਧਾਨ, ਬਲਜੀਤ ਸਿੰਘ ਸ਼ਿੰਗਾਰੀਵਾਲ, ਪ੍ਰਭਜੋਤ ਸਿੰਘ ਸ਼ਿੰਗਾਰੀਵਾਲ, ਗੁਰਜੀਤ ਸਿੰਘ ਸੇਖੋ, ਸੁਪਿੰਦਰ ਸਿੰਘ ਗੁੱਲੂ ਚੂੜ ਮਾਜਰਾ, ਜਸਕਰਨ ਸਿੰਘ, ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ