ਸੀਜੀਸੀ ਲਾਂਡਰਾਂ ਦੇ ਬਾਇਓ-ਟੈਕਨਾਲੋਜੀ ਵਿਭਾਗ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ

ਨਬਜ਼-ਏ-ਪੰਜਾਬ, ਮੁਹਾਲੀ, 1 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਬਾਇਓ-ਟੈਕਨਾਲੋਜੀ ਵਿਭਾਗ ਵੱਲੋਂ ਏਡੀਆਈ ਬਾਇਓਸੋਲਿਊਸ਼ਨਜ਼ ਮੁਹਾਲੀ ਦੇ ਸਹਿਯੋਗ ਨਾਲ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ਼ਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਵਿਸ਼ਾ ਐਡਵਾਂਸਡ ਰਿਸਰਚ ਟੂਲ ਕੁਆਂਟੀਨੋਵਾ ਦੀ ਵਰਤੋਂ ਕਰਕੇ ਬਾਇਓ-ਮੈਡੀਕਲ ਖੋਜ ਕਰਨਾ ਸੀ। ਐਫ਼ਡੀਪੀ ਦਾ ਮੁੱਖ ਉਦੇਸ਼ ਫੈਕਲਟੀ ਮੈਂਬਰਾਂ ਦੇ ਅਧਿਆਪਨ ਅਤੇ ਸਿੱਖਣ ਦੇ ਹੁਨਰ ਨੂੰ ਵਧਾਉਣ ਦੇ ਨਾਲ-ਨਾਲ ਨਵੀਨਤਮ ਖੋਜ ਸਾਧਨਾਂ ਦੀ ਸਿਖਲਾਈ ਦੇਣ ’ਤੇ ਕੇਂਦਰਿਤ ਸੀ।
ਇਸ ਵਿਸ਼ੇਸ਼ ਪ੍ਰੋਗਰਾਮ ਦਾ ਉਦਘਾਟਨ ਏਡੀਆਈ ਬਾਇਓਸੋਲਿਊਸ਼ਨਜ਼ ਦੇ ਸੀਈਓ ਮਨੀਤ ਮਠਾੜੂ ਨੇ ਕੀਤਾ। ਜਿਨ੍ਹਾਂ ਨੇ ਖੋਜ ਕਾਰਜਾਂ ਲਈ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਕਰਨ ਸਬੰਧੀ ਜਾਣੂ ਕਰਵਾਇਆ। ਬਾਇਓ-ਟੈਕਨਾਲੋਜੀ ਵਿਭਾਗ ਦੇ ਐਚਓਡੀ ਡਾ. ਪਾਲਕੀ ਸਾਹਿਬ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਐਫ਼ਡੀਪੀ ਸੀਜੀਸੀ ਦੇ ਮੈਂਬਰਾਂ ਨੂੰ ਇੰਟਰ-ਐਕਟਿਵ ਗਤੀਵਿਧੀਆਂ ਅਤੇ ਵਿਚਾਰ ਭਰਪੂਰ ਸੈਸ਼ਨਾਂ ਰਾਹੀਂ ਨਵੀਆਂ ਖੋਜ ਤਕਨੀਕਾਂ ਦੀ ਆਪਣੀ ਸਮਝ ਨੂੰ ਵਧਾਉਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਅਪਲਾਈਡ ਖੋਜ ਦੀ ਵਰਤੋਂ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਇਹ ਐਫ਼ਡੀਪੀ ਉਨ੍ਹਾਂ ਦੇ ਹੁਨਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗੀ।
ਇਸ ਪੰਜ ਦਿਨਾਂ ਦੀ ਐਫ਼ਡੀਪੀ ਵਿੱਚ ਰਤਨ ਕੌਰ, ਕਾਮਿਨੀ ਭਾਰਦਵਾਜ, ਸੰਯੁਕਤਾ ਕੁਮਾਰੀ ਅਤੇ ਪ੍ਰਿਅੰਕਾ ਸਿੰਘ ਸਮੇਤ ਏਡੀਆਈ ਬਾਇਓਸੋਲਿਊਸ਼ਨ ਦੇ ਮਾਹਰਾਂ ਵੱਲੋਂ ਕਰਵਾਏ ਗਏ ਤਕਨੀਕੀ ਸੈਸ਼ਨਾਂ ਦੀ ਇੱਕ ਲੜੀ ਸ਼ਾਮਲ ਸੀ। ਮੈਡੀਕਲ ਰਾਈਟਿੰਗ ਦੀ ਮੁਖੀ ਸ੍ਰੀਮਤੀ ਰਤਨ ਕੌਰ ਨੇ ਕੁਆਂਟੀਨੋਵਾ ਸਟੱਡੀ ਟੂਲ ਦੀ ਵਿਸਥਾਰ ਪੇਸ਼ਕਾਰੀ ਦਿੰਦਿਆਂ ਖੋਜ ਅਧਿਐਨ ਬਣਾਉਣ ਲਈ ਇਸ ਟੂਲ ਦੀ ਸਰਵੋਤਮ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਖੋਜ ਵਿਸ਼ੇ ਦੀ ਸਹੀ ਚੋਣ, ਸਾਹਿਤ ਸਮੀਖਿਆ, ਫਾਰਮ ਸਿਰਜਣਾ, ਡਾਟਾ ਇਕੱਤਰ ਕਰਨ ਦੀਆਂ ਮੂਲ ਗੱਲਾਂ, ਰਿਕਾਰਡ ਭਰਨ, ਡੇਟਾਬੇਸ ਲਾਕ ਅਤੇ ਪ੍ਰਯੋਗਾਤਮਕ ਡੇਟਾ ਦੇ ਪ੍ਰਬੰਧਨ ਵਿਸ਼ਲੇਸ਼ਣ ਸਬੰਧੀ ਕਰਵਾਏ ਗਏ ਸੈਸ਼ਨਾਂ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਨਾਲ ਹੀ ਟੀਮ ਨੇ ਫੈਕਲਟੀ ਮੈਂਬਰਾਂ ਨੂੰ ਆਡਿਟ ਟ੍ਰੇਲ, ਖੋਜ ਮਾਨਤਾ ਵਿਗਿਆਨਕ ਲਿਖਤ ਦੇ ਤਰੀਕੇ ਅਤੇ ਅਤੇ ਖੋਜ ਪੱਤਰ ਪ੍ਰਕਾਸ਼ਨਾਂ ਬਾਰੇ ਜਾਗਰੂਕ ਕਰਨ ’ਤੇ ਵੀ ਧਿਆਨ ਕੇਂਦਰਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…