Share on Facebook Share on Twitter Share on Google+ Share on Pinterest Share on Linkedin ਸ੍ਰੀ ਅੰਮ੍ਰਿਤਸਰ ਸਾਹਿਬ ਤੇ ਨਾਨਕਾਣਾ ਸਾਹਿਬ ਨੂੰ ‘ਅਮਨ-ਖੇਤਰ’ ਐਲਾਨਣ ਦੀ ਮੰਗ ਨਬਜ਼-ਏ-ਪੰਜਾਬ, ਮੁਹਾਲੀ, 18 ਜੂਨ: ਸ੍ਰੀ ਅਕਾਲ-ਤਖ਼ਤ ਸਾਹਿਬ ਦੇ ਸਥਾਪਨਾ ’ਤੇ ਉੱਘੇ ਨਿਧੜਕ ਅਕਾਲੀ ਆਗੂ ਕਿਰਨਬੀਰ ਸਿੰਘ ਕੰਗ ਨੇ ਜੂਨ 1984 ਦੇ ਅਤਿ ਦੁਖਦਾਈ ਸਾਕੇ ਨੂੰ ਯਾਦ ਕਰਦਿਆਂ ਕਿਸੇ ਵੀ ਅਜੇਹੀ ਦੁਖ਼ਦਾਈ ਘਟਨਾਂ ਭਵਿੱਖ ਵਿਚ ਹੋਣ ਤੋਂ ਰੋਕਣ ਲਈ, ਇੱਕ ਵਿਸ਼ਵ-ਵਿਆਪੀ ਅਪੀਲ ਵਿੱਚ, ਸਮੂਹ ਸੰਸਾਰ ਵਿੱਚ ਵਸਦੀ ਸਰਬੱਤ ਖ਼ਾਲਸਾ ਸਿੱਖ ਸੰਗਤ ਨੂੰ, ‘ਸਮੁੱਚੀ ਮਨੁੱਖਤਾ ਦੇ ਸਰਬਸਾਂਝੇ, ਪਿਆਰ ਅਤੇ ਸ਼ਾਂਤੀ ਦੇ ਚਾਨਣ-ਮੁਨਾਰੇ’’ ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਨੂੰ, ‘ਅਮਨ-ਖੇਤਰ’ ਐਲਾਨਣ ਅਤੇ ‘ਸਿੱਖ ਵੈਟੀਕਨ’ ਵਜੋਂ ਕੌਮਾਂਤਰੀ ਸੁਰੱਖਿਆ ਦਰਜਾ ਲੈਣ ਲਈ ਬਣਦਾ ਉੱਦਮ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਕਿਰਨਬੀਰ ਸਿੰਘ ਕੰਗ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ‘ਵਿਸ਼ਵ-ਭਾਈਚਾਰੇ ਅਤੇ ਵਿਸ਼ਵ-ਸ਼ਾਂਤੀ ਦੀਆਂ ਸਿੱਖਿਆਵਾਂ’ ਹੀ ਮਨੁੱਖਤਾ ਨੂੰ ਵਿਸ਼ਵ-ਯੁੱਧ ਦੀ ਤਬਾਹੀ ਤੋਂ ਬਚਾਉਣ ਦੀ ਇੱਕੋ ਇੱਕ ਉਮੀਦ ਹਨ। ਜਦੋਂਕਿ ਸਾਰੀਆਂ ਪ੍ਰਮੁੱਖ ਸੈਨਿਕ ਵਿਸ਼ਵ ਤਾਕਤਾਂ ਵਿਨਾਸ਼ਕਾਰੀ ਯੁੱਧ ਦਾ ਹੀ ਰਾਗ ਅਲਾਪ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਿੰਦ-ਪਾਕ ਜੰਗ ਵਰਗੇ ਹਾਲਾਤਾਂ ਦੌਰਾਨ ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਨੂੰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਾਉਣ ਦੇ ਬਿਆਨ ਨਸ਼ਰ ਹੋਣ ਮਗਰੋਂ ਸਿੱਖ ਧਰਮ ਦੇ ਇਨ੍ਹਾਂ ਮੁੱਢਲੇ ਅਸਥਾਨਾ ਨੂੰ ‘ਅਮਨ ਖੇਤਰ’ ਐਲਾਨਣ ਅਤੇ ‘ਸਿੱਖ ਵੈਟੀਕਨ’ ਅੰਤਰਰਾਸ਼ਟਰੀ ਸੁਰੱਖਿਆ ਦਰਜਾ ਦੇਣ ਦੀ ਮੰਗ, ਸਿੱਖ-ਸੰਗਤ ਅਤੇ ਸੁਹਿਰਦ ਜਥੇਬੰਦੀ ‘ਲੋਕ-ਰਾਜ’ ਪੰਜਾਬ ਵੱਲੋਂ ਉੱਭਰੀ ਹੈ। ਤਾਂ ਜੋ ਇਨ੍ਹਾਂ ਪ੍ਰਮੁੱਖ ਅਸਥਾਨਾਂ ਉੱਪਰ ਭਵਿੱਖ ਵਿੱਚ ਨਾ ਫ਼ੌਜੀ ਟੈਂਕਾਂ ਅਤੇ ਨਾ ਹੀ ਫ਼ੌਜੀ ਜਹਾਜਾਂ ਨਾਲ ਕੋਈ ਹਮਲਾ ਕਰ ਸਕੇ। ਜਿਸ ਮੰਗ ਦੀ ਪ੍ਰੋੜਤਾ ਸ੍ਰੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਚੁਣੇ ਗਏ ਮੌਜੂਦਾ ਲੋਕ ਸਭਾ ਮੈਂਬਰਾਂ ਨੇ ਵੀ ਕੀਤੀ ਹੈ। ਫੌਜ ਦੇ ਸੀਨੀਅਰ ਅਫ਼ਸਰ ਦੇ ਬਿਆਨ ਮਗਰੋਂ ਇਨ੍ਹਾਂ ਪ੍ਰਮੁੱਖ ਧਰਮ ਅਸਥਾਨਾਂ ਨੂੰ ਕਿਸੇ ਵੀ ਸ਼ਰਾਰਤ ਤੋਂ ਸੁਰੱਖਿਤ ਕਰਨਾ ਸਮੇਂ ਦੀ ਬੇਹੱਦ ਜ਼ਰੂਰੀ ਲੋੜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਸਿੱਖਾਂ ਦੇ ਮੁੱਢਲੇ ਅਸਥਾਨ ਹਨ। ਸਿੱਖਾਂ ਲਈ ਇਹ ਦੋਵੇ ਕੇਂਦਰੀ ਧਰਮ ਅਸਥਾਨ, ਉਵੇਂ ਹੀ ਸਤਿਕਾਰਤ ਹਨ, ਜਿਵੇਂ ਮੁਸਲਿਮ ਭਾਈਚਾਰੇ ਲਈ ‘ਮੱਕਾ’ ਅਤੇ ਈਸਾਈਆਂ ਲਈ ‘ਵੈਟੀਕਨ’ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ