Share on Facebook Share on Twitter Share on Google+ Share on Pinterest Share on Linkedin ਡੀਸੀ ਨੇ ਈਵੀਐਮ ਦਾ ਸਟਰਾਂਗ ਰੂਮ ਤੇ ਡਿਸਪੈਚ ਸੈਂਟਰ ਸਥਾਪਿਤ ਕਰਨ ਸਬੰਧੀ ਲਿਆ ਜਾਇਜ਼ਾ 16 ਅਪਰੈਲ ਨੂੰ ਪੋਲਿੰਗ ਅਮਲੇ ਦੀ ਰੈਂਡੇਮਾਈਜ਼ੇਸ਼ਨ, 5000 ਕਰਮਚਾਰੀ ਬਣਨਗੇ ਪੋਲਿੰਗ ਸਟਾਫ਼ ਦਾ ਹਿੱਸਾ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੋਂ ਦੇ ਖੇਡ ਕੰਪਲੈਕਸ ਸੈਕਟਰ-78 ਦਾ ਦੌਰਾ ਕਰਕੇ ਮੁਹਾਲੀ ਹਲਕੇ ਲਈ ਈਵੀਐਮਜ਼ ਲਈ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਸਥਾਪਿਤ ਕਰਨ ਲਈ ਜਗ੍ਹਾ ਦੀ ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਚੋਣ ਤਿਆਰੀਆਂ ਵਜੋਂ ਸਾਰੇ ਹਲਕਿਆਂ ਵਿੱਚ ਸਟਰਾਂਗ ਰੂਮਾਂ ਅਤੇ ਡਿਸਪੈਚ ਸੈਂਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤਾਂ ਜੋ ਪੋਲਿੰਗ ਪਾਰਟੀਆਂ ਨੂੰ ਈਵੀਐਮਜ਼ ਅਤੇ ਹੋਰ ਚੋਣ ਸਮੱਗਰੀ ਇੱਕੋ ਛੱਤ ਥੱਲੇ ਪ੍ਰਾਪਤ ਹੋ ਸਕੇ। ਜ਼ਿਲ੍ਹਾ ਚੋਣ ਅਫ਼ਸਰ ਨੇ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਲਈ ਪ੍ਰਸਤਾਵਿਤ ਜਗ੍ਹਾ ਦਾ ਜਾਇਜ਼ਾ ਲੈਂਦਿਆਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਹੋਣ ਵਾਲੇ ਦਿਨ 30 ਅਪਰੈਲ ਤੋਂ 31 ਮਈ ਤੱਕ ਇੱਥੇ ਸਟੋਰ ਕੀਤੇ ਜਾਣ ਵਾਲੇ ਈਵੀਐਮਜ਼ ਦੀ ਸੁਰੱਖਿਆ ਲਈ ਸਖ਼ਤ ਸੁਰੱਖਿਆ ਤੇ ਪੁਖ਼ਤਾ ਪ੍ਰਬੰਧਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੀਵੀਪੀਏਟੀ ਵਾਲੀਆਂ ਈਵੀਐਮ ਮਸ਼ੀਨਾਂ ਨੂੰ ਇੱਥੇ ਸੀਸੀਟੀਵੀ, ਅਰਧ ਸੈਨਿਕ ਅਤੇ ਪੁਲੀਸ ਸੁਰੱਖਿਆ ਹੇਠ ਰੱਖਿਆ ਜਾਵੇਗਾ। ਡੇਰਾਬੱਸੀ ਹਲਕੇ ਲਈ ਸਰਕਾਰੀ ਕਾਲਜ ਡੇਰਾਬੱਸੀ ਨੂੰ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਵਜੋਂ ਤਿਆਰ ਕੀਤਾ ਜਾਵੇਗਾ ਜਦਕਿ ਖਰੜ ਹਲਕੇ ਲਈ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਨੂੰ ਇਸ ਮੰਤਵ ਲਈ ਵਰਤਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਦੀਪਾਂਕਰ ਗਰਗ, ਡੀਐਸਪੀ ਰਾਜੇਸ਼ ਹਸਤੀਰ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਸਪੱਸ਼ਟ ਹਦਾਇਤ ਕੀਤੀ ਕਿ ਇਨ੍ਹਾਂ ਦਿਨਾਂ ਦੌਰਾਨ ਖਿਡਾਰੀਆਂ ਦੀ ਕੋਚਿੰਗ ਦੇ ਹਿੱਸੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ