ਸੀਜੀਸੀ ਲਾਂਡਰਾਂ ਨੇ ਰੋਟਰੀ ਕਲੱਬ ਤੇ ਪੀਜੀਆਈ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ

ਨਬਜ਼-ਏ-ਪੰਜਾਬ, ਮੁਹਾਲੀ, 13 ਮਾਰਚ:
ਵਿਦਿਆਰਥੀ ਭਲਾਈ (ਡੀਐਸਡਬਲਿਊ) ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਰੋਟਰੀ ਕਲੱਬ ਖਰੜ ਅਤੇ ਪੀਜੀਆਈ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕੀਤਾ। ਕੈਂਪ ਵਿੱਚ 373 ਵਿਦਿਆਰਥੀਆਂ ਅਤੇ 250 ਸਟਾਫ਼ ਮੈਂਬਰਾਂ ਨੇ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਅਤੇ ਨਿਸ਼ਕਾਮ ਸਮਾਜ ਸੇਵਾ ਲਈ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਹਾ ਟਚਸਟੋਨ ਐਜੂਕੇਸ਼ਨਲ ਦੇ ਸੀਈਓ ਆਸ਼ੂਤੋਸ਼ ਆਨੰਦ, ਡੀਨ ਸਟੂਡੈਂਟ ਵੈੱਲਫੇਅਰ ਗਗਨਦੀਪ ਕੌਰ ਭੁੱਲਰ, ਐਡਵੋਕੇਟ ਰਣਜੀਤ ਸਿੰਘ ਰਾਏ, ਸਕੱਤਰ ਵਿਨੈ ਰਾਜਪੂਤ, ਕਮਲਦੀਪ ਸਿੰਘ ਟਿਵਾਣਾ, ਸਾਬਕਾ ਜ਼ਿਲ੍ਹਾ ਗਵਰਨਰ ਮਨਮੋਹਨ ਸਿੰਘ, ਦਿਲਰਾਜ ਸਿੰਘ, ਰਤਨਜੀਤ ਸਿੰਘ, ਸਿਮਰਨ ਗਰੇਵਾਲ, ਸਿਮਰਨ ਲਹਿਲ, ਐਡਵੋਕੇਟ ਸਿਮਰਨ ਟਿਵਾਣਾ, ਨਿਤਿਨ ਗਰਗ, ਐਡਵੋਕੇਟ ਹਰਮਿੰਦਰ ਕੌਸ਼ਿਕ, ਬਲਜਿੰਦਰ ਸਿੰਘ ਅੌਜਲਾ, ਜਾਖੜ ਸਿੰਘ, ਹਰਦੀਪ ਸਿੰਘ, ਐਸਪੀ ਸਰਸਵਤ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…