ਸੀਜੀਸੀ ਝੰਜੇੜੀ: ਇਨੋਵੇਸ਼ਨ, ਡਿਜ਼ਾਈਨ ਤੇ ਐਂਟਰਪ੍ਰੀਨਿਓਰਸ਼ਿਪ ਵਿਸ਼ੇ ’ਤੇ ਬੂਟ ਕੈਂਪ ਦਾ ਆਯੋਜਨ

ਨਬਜ਼-ਏ-ਪੰਜਾਬ, ਮੁਹਾਲੀ, 15 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਨਵੀਨਤਾ ਅਤੇ ਉੱਦਮ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੋ-ਰੋਜ਼ਾ ਇਨੋਵੇਸ਼ਨ, ਡਿਜ਼ਾਈਨ, ਅਤੇ ਐਂਟਰਪ੍ਰੈਨਿਓਰਸ਼ਿਪ ਬੂਟ ਕੈਂਪ ਦੀ ਮੇਜ਼ਬਾਨੀ ਕੀਤੀ ਗਈ। ਇਸ ਬੂਟ ਕੈਂਪ ਦੇ ਵੱਖ-ਵੱਖ ਸੈਸ਼ਨਾਂ ਵਿੱਚ 170 ਅਧਿਆਪਕਾਂ ਅਤੇ 121 ਵਿਦਿਆਰਥੀਆਂ ਦੇ ਨਾਲ 32 ਸਕੂਲਾਂ ਦੀ ਨੁਮਾਇੰਦਗੀ ਕਰਦੇ ਹੋਏ 291 ਤੋਂ ਵੱਧ ਹਾਜ਼ਰੀਨ ਦੀ ਉਤਸ਼ਾਹੀ ਸ਼ਮੂਲੀਅਤ ਦੇਖਣ ਨੂੰ ਮਿਲੀ।
ਇਸ ਜਾਣਕਾਰੀ ਦੇ ਭਰਪੂਰ ਬੂਟ ਕੈਂਪ ਦੇ ਪਹਿਲੇ ਦਿਨ ਨਵੀਨਤਾ ਅਤੇ ਸਮੱਸਿਆ ਹੱਲ ਕਰਨ ਅਤੇ ਨਵੀਨਤਮ ਖੋਜ ਕਰਨ ਲਈ ਮਨੁੱਖੀ-ਕੇਂਦਰਿਤ ਪਹੁੰਚ ’ਤੇ ਕੇਂਦਰਿਤ ਕੀਤਾ ਗਿਆ। ਜਿਸ ਦੀ ਅਗਵਾਈ ਪ੍ਰਕਾਸ਼ ਨਿੰਬਲਕਰ ਵੱਲੋਂ ਕੀਤੀ ਗਈ। ਇਸ ਸੈਸ਼ਨ ਵਿੱਚ ਡਿਜ਼ਾਈਨ ਮੈਜਿਕ ਨਾਲ ਇਨੋਵੇਸ਼ਨ ਨੂੰ ਜਗਾਉਣਾ, ਡਿਜ਼ਾਈਨ ਸੋਚ ਦੇ ਸਿਧਾਂਤਾਂ ਅਤੇ ਵਿਧੀਆਂ ‘ਤੇ ਚਰਚਾ ਕੀਤੀ ਗਈ। ਜਦੋਂਕਿ ਡਾ. ਮੁਹੰਮਦ ਹਾਰੂਨ ਅਨਵਰ ਦੇ ਸੈਲਫ-ਡਿਸਕਵਰ ਯੂਅਰ ਐਂਟਰਪ੍ਰੇ ਫਲੋਂ ਤੇ ਚਰਚਾ ਕੀਤੀ ਗਈ, ਜਿਸ ਵਿਚ ਭਾਗੀਦਾਰਾਂ ਨੂੰ ਸਵੈ-ਖੋਜ ਅਤੇ ਇੱਕ ਉੱਦਮੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਨ ਲਈ ਮਾਰਗ ਦਰਸ਼ਨ ਕੀਤਾ ਗਿਆ। ਤੀਜੇ ਸੈਸ਼ਨ ਦੀ ਅਗਵਾਈ ਨਿੰਬਲਕਰ ਦੁਆਰਾ ਕੀਤੀ ਗਈ। ਜਿਸ ਵਿੱਚ ਉੱਦਮੀ ਨਵੀਨਤਾ, ਉੱਦਮੀ ਮੌਕਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਪੂੰਜੀਕਰਨ ਲਈ ਰਣਨੀਤੀਆਂ ਦੀ ਪੜਚੋਲ ਕੀਤੀ ਗਈ। ਇਸ ਦੇ ਨਾਲ ਹੀ ਡਾ. ਪ੍ਰਾਚੀ ਗੌੜ ਦੀ ਅਨਲੌਕਿੰਗ ਯੂਅਰ ਐਂਟਰਪ੍ਰਨਿਓਰੀਅਲ ਐਡਵੈਂਚਰ ’ਤੇ ਪ੍ਰੇਰਨਾਦਾਇਕ ਵਿਦਿਆਰਥੀ-ਪ੍ਰੀਨਿਊਰ ਭਾਸ਼ਣ ਦੀ ਤਾਰੀਫ਼ ਕੀਤੀ ਗਈ। ਜਿਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਦਮੀ ਸਫ਼ਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਦੂਜੇ ਦਿਨ ਦਾ ਸੈਸ਼ਨ ਵਪਾਰਕ ਸਫਲਤਾ ਲਈ ਮਾਰਗ ਬਣਾਉਣਾ, ਡਿਸਕਵਰੀ ਲੈਬ ‘ਤੇ ਪ੍ਰਕਾਸ਼ ਨਿੰਬਲਕਰ ਦੇ ਸੈਸ਼ਨ ਨਾਲ ਸ਼ੁਰੂ ਹੋਇਆ। ਜਿਸ ਵਿਚ ਗਾਹਕਾਂ ਦੇ ਵਿਵਹਾਰ ਵਿਚ ਕੀਮਤੀ ਸੂਝ-ਬੂਝਾਂ ਨੂੰ ਉਜਾਗਰ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਡਾ. ਮੁਹੰਮਦ ਹਾਰੂਨ ਅਨਵਰ ਨੇ ਵਪਾਰਕ ਵਿਭਿੰਨਤਾ ਲਈ ਨਵੀਨਤਾਕਾਰੀ ਪਹੁੰਚਾਂ ‘ਤੇ ਜ਼ੋਰ ਦਿੰਦੇ ਹੋਏ ਸ਼ਾਨਦਾਰ ਵਿਚਾਰਾਂ ਅਤੇ ਹੱਲਾਂ ਦੀ ਸਿਰਜਣਾ ਕਰਨ ‘ਤੇ ਜ਼ੋਰ ਦਿਤਾ। ਅੰਸ਼ਿਕਾ ਬਾਂਸਲ ਨੇ ਵਿਦਿਆਰਥੀ ਸਟਾਰਟ-ਅੱਪਸ ਲਈ ਗਰਾਂਟਾਂ ਅਤੇ ਫੰਡਿੰਗ ਦੇ ਮੌਕਿਆਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਅਮਿੱਤ ਸਿੰਘ ਦੇ ਰੈਪਿਡ ਪ੍ਰੋਟੋਟਾਈਪਿੰਗ ਸੈਸ਼ਨ ਵਿਚ, ਵਿਚਾਰਾਂ ਦੇ ਠੋਸ ਹੱਲਾਂ ਵਿਚ ਤਬਦੀਲੀ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਨਿੰਬਲਕਰ ਦੇ ਤੇਜ਼ ਗਣਿਤ ’ਤੇ ਸੈਸ਼ਨ ਨੇ ਕਾਰੋਬਾਰੀ ਸੰਭਾਵਨਾਵਾਂ ਦਾ ਖ਼ੁਲਾਸਾ ਕੀਤਾ, ਜਦੋਂ ਕਿ ਡਾ. ਹਾਰੂਨ ਅਨਵਰ ਅਤੇ ਅਮਿੱਤ ਸਿੰਘ ਨੇ ਸਾਂਝੇ ਤੌਰ ’ਤੇ ਇਨੋਵੇਸ਼ਨ ਸਪੌਟਲਾਈਟ ’ਤੇ ਅੰਤਿਮ ਸੈਸ਼ਨ ਦਾ ਸੰਚਾਲਨ ਕੀਤਾ, ਬੈਂਚ ਮਾਰਕਿੰਗ ਅਭਿਆਸਾਂ ’ਤੇ ਪਰਸਪਰ ਵਿਚਾਰ-ਵਟਾਂਦਰੇ ਦੀ ਸਹੂਲਤ ਦਿੱਤੀ।
ਇਸ ਮੌਕੇ ਤੇ ਝੰਜੇੜੀ ਕੈਂਪਸ ਦੇ ਐਮਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਅਜਿਹੇ ਬੂਟ ਕੈਂਪ ਵਿਹਾਰਿਕ ਗਿਆਨ ਦਿੰਦੇ ਹੋਏ ਇਨਕਿਊਬੇਟਰ ਸਟਾਰਟਅੱਪਸ ਨੂੰ ਬੜ੍ਹਾਵਾ ਦਿੰਦੇ ਹਨ। ਉਨ੍ਹਾਂ ਕਿਹਾ ਇਸ ਬੂਟ ਕੈਂਪ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬਿਹਤਰੀਨ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹੋਏ ਨੈੱਟਵਰਕਿੰਗ ਦੀ ਸਹੂਲਤ ਅਤੇ ਫੰਡਿੰਗ ਦੇ ਮੌਕਿਆਂ ਜਿਹੀ ਅਹਿਮ ਜਾਣਕਾਰੀ ਹਾਸਿਲ ਕਰਾਉਦੇਂ ਹਨ। ਕੈਂਪਸ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਇਸ ਬੂਟ ਕੈਂਪ ਦੀ ਕਾਮਯਾਬੀ ਲਈ ਸਭ ਨੂੰ ਵਧਾਈ ਦਿੱਤੀ। ਅਖੀਰ ਵਿੱਚ ਬੂਟ ਕੈਂਪ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ।

Load More Related Articles
Load More By Nabaz-e-Punjab
Load More In General News

Check Also

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਮੁਹਾਲੀ-ਚੰਡੀਗ…