ਭਗਤ ਆਸਾ ਰਾਮ ਬੈਦਵਾਨ ਦੀ ਯਾਦਗਾਰੀ ਇਮਾਰਤ ਦਾ ਲੈਂਟਰ ਪਾਇਆ

ਨਬਜ਼-ਏ-ਪੰਜਾਬ, ਮੁਹਾਲੀ, 24 ਜੁਲਾਈ:
ਪੁਆਧ ਖੇਤਰ ਦੀ ਮਹਾਨ ਸ਼ਖ਼ਸੀਅਤ ਅਤੇ ਅਖਾੜਾ ਪ੍ਰੰਪਰਾ ਦੇ ਮੋਢੀ ਭਗਤ ਆਸਾ ਰਾਮ ਬੈਦਵਾਨ ਦੀ ਸਥਾਨਕ ਸੈਕਟਰ-77 (ਪਿੰਡ ਸੋਹਾਣਾ) ਵਿਖੇ ਸਥਿਤ ਯਾਦਗਾਰ ਦੀ ਇਮਾਰਤ ’ਤੇ ਅੱਜ ਲੈਂਟਰ ਪਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਯਾਦਗਾਰ ਵਾਲੀ ਇਮਾਰਤ ਜਗ੍ਹਾ ਪੱਖੋਂ ਛੋਟੀ ਹੋਣ ਕਾਰਨ ਸੰਗਤ ਨੂੰ ਮੱਥਾ ਟੇਕਣ ਅਤੇ ਬੈਠਣ ਵਿੱਚ ਮੁਸ਼ਕਲ ਪੇਸ਼ ਆਉਂਦੀ ਸੀ। ਅੱਜ ਲੈਂਟਰ ਪਾਉਣ ਦੇ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਭਗਤ ਜੀ ਸਮਾਧ ਅੱਗੇ ਸਾਰੇ ਸੇਵਾਦਾਰ ਨਤਮਸਤਕ ਹੋਏ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਵੀ ਹਾਜ਼ਰੀ ਭਰੀ।
ਇਸ ਮੌਕੇ ਯਾਦਗਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ, ਸਰਪੰਚ ਗੁਰਦੀਪ ਸਿੰਘ ਗਾਗਾ, ਗੁਰਦੀਪ ਸਿੰਘ ਘੋਲਾ, ਮਨਜੀਤ ਸਿੰਘ ਪੱਪੀ, ਨੰਬਰਦਾਰ ਹਰਮਨਜੀਤ ਸਿੰਘ ਕਾਲਾ, ਕੁਲਦੀਪ ਸਿੰਘ, ਨਿੰਦਰ ਸਿੰਘ, ਗੁਰਮੀਤ ਸਿੰਘ ਬੱਲੋਪੁਰ, ਗੁਰਦੁਆਰਾ ਸਿੰਘ ਸ਼ਹੀਦ ਸੋਹਾਣਾ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…