ਬਲਬੀਰ ਸਿੱਧੂ ਵੱਲੋਂ ਸਿੰਗਲਾ ਦੇ ਹੱਕ ਵਿੱਚ ਦਰਜਨਾਂ ਵਿੱਚ ਚੋਣ ਪ੍ਰਚਾਰ

ਨਬਜ਼-ਏ-ਪੰਜਾਬ, ਮੁਹਾਲੀ, 18 ਮਈ:
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਅੱਜ ਮੁਹਾਲੀ ਨੇੜਲੇ ਪਿੰਡਾਂ ਦਾਊਂ, ਹੁਸੈਨਪੁਰ, ਤੜੌਲੀ, ਠਸਕਾ, ਮਨਾਣਾ, ਝਾਮਪੁਰ, ਬਹਿਲੋਲਪੁਰ, ਜੁਝਾਰ ਨਗਰ, ਬੜਮਾਜਰਾ, ਰਾਏਪੁਰ, ਅਤੇ ਬੱਲੋਮਾਜਰਾ, ਗਰੀਨ ਇਨਕਲੇਵ ਵਿਖੇ ਭਰਵੀਂ ਚੋਣ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਸ੍ਰੀ ਸਿੰਗਲਾ ਦੇ ਹੱਕ ਵਿੱਚ ਭੁਗਤਾਉਣ ਦੀ ਅਪੀਲ ਕੀਤੀ।
ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਆਈਆਈਐੱਮ, ਆਈਆਈਟੀ, ਕੇਂਦਰੀ ਯੂਨੀਵਰਸਿਟੀ, ਕੈਂਸਰ ਹਸਪਤਾਲ, ਪੀਜੀਆਈ ਸੈਟੇਲਾਈਟ ਕੇਂਦਰ, ਵੱਡੇ ਵਿੱਦਿਅਕ ਅਦਾਰੇ, ਅੰਤਰਰਾਸ਼ਟਰੀ ਹਵਾਈ ਅੱਡਾ, ਨਵੀਂਆਂ ਰੇਲਾਂ ਆਦਿ ਪ੍ਰਾਜੈਕਟ ਪੰਜਾਬ ਨੂੰ ਦਿੱਤੇ ਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਹੀ ਪੰਜਾਬ ਦੀ ਪੁਸ਼ਤਪਨਾਹੀ ਕਰਦੇ ਹੋਏ ਪੰਜਾਬ ਨੂੰ ਫੰਡਾਂ ਦੇ ਗੱਫੇ ਦਿੱਤੇ ਸਨ। ਪਰ ਇਸ ਦੇ ਉਲਟ ਭਾਜਪਾ ਨੇ ਹਮੇਸ਼ਾ ਹੀ ਪੰਜਾਬ ਤੇ ਕਿਰਸਾਣੀ ਨਾਲ ਧੱਕਾ ਹੀ ਕੀਤਾ ਹੈ।
ਭਾਜਪਾ ਸਰਕਾਰ ਦੇ ਤਾਨਾਸ਼ਾਹੀ ਵਤੀਰੇ ਤੇ ਕਾਲੇ ਖੇਤੀ ਕਾਨੂੰਨਾਂ ਕਾਰਨ ਪੰਜਾਬ ਨੂੰ ਸਭ ਤੋਂ ਜ਼ਿਆਦਾ ਸੇਕ ਪੁੱਜਾ ਹੈ ਅਤੇ ਸਾਡੇ ਸੈਂਕੜੇ ਬੇਕਸੂਰ ਕਿਸਾਨ ਤੇ ਨੌਜਵਾਨ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨਾਲ ਕੀਤਾ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਪੰਜਾਬ ਵਾਸੀ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਅਧਾਰ ਬਿਲਕੁਲ ਖ਼ਤਮ ਹੋ ਚੁੱਕਾ ਹੈ ਅਤੇ ਲੋਕ ਕਾਂਗਰਸ ਪਾਰਟੀ ਵੱਲ ਉਮੀਦ ਦੀਆਂ ਨਜ਼ਰਾਂ ਨਾਲ ਵੇਖ ਰਹੇ ਹਨ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਅਜਮੇਰ ਸਿੰਘ ਸਰਪੰਚ ਦਾਊਂ, ਰਣਧੀਰ ਸਿੰਘ ਹੁਸੈਨਪੁਰ, ਸੁਖਦੀਪ ਸਿੰਘ ਝਾਮਪੁਰ, ਮੋਹਨ ਸਿੰਘ ਰਾਏਪੁਰ, ਬਹਾਦਰ ਸਿੰਘ ਠਸਕਾ (ਸਾਰੇ ਸਾਬਕਾ ਸਰਪੰਚ), ਅਮਨਦੀਪ ਸਿੰਘ ਮੋਨੀ ਜੁਝਾਰਨਗਰ, ਤਰਸੇਮ ਰਾਣਾ, ਸੀਸਪਾਲ ਰਾਣਾ, ਦਰਸ਼ਨ ਸਿੰਘ ਮਨਾਣਾ, ਖੇਮੀ ਬਹਿਲੋਲਪੁਰ, ਗੁਰਵਿੰਦਰ ਸਿੰਘ ਸੋਹੀ ਅਤੇ ਹੋਰ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…