ਚੋਣ ਸਭਾ ਚੋਣਾਂ: ‘ਨੇਚਰ ਪਾਰਕ’ ਵਿੱਚ ਚੰਦੂਮਾਜਰਾ ਨੇ ਜਾਣਿਆ ਸ਼ਹਿਰ ਵਾਸੀਆਂ ਦਾ ਹਾਲ

ਅਕਾਲੀ ਸਰਕਾਰ ਸਮੇਂ ਪਾਰਕਾਂ ’ਚ ‘ਓਪਨ ਜਿਮ’ ਤੇ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ: ਚੰਦੂਮਾਜਰਾ

ਨਬਜ਼-ਏ-ਪੰਜਾਬ, ਮੁਹਾਲੀ, 7 ਮਈ:
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣ ਪ੍ਰਚਾਰ ਦਾ ਤੀਜਾ ਗੇੜ ਮੁਕੰਮਲ ਕਰਕੇ ਹੁਣ ਆਮ ਲੋਕਾਂ ਨਾਲ ਨਿੱਜੀ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਹੈ। ਚੰਦੂਮਾਜਰਾ ਆਪਣੇ ਸਮਰਥਕਾਂ ਸਮੇਤ ਅੱਜ ਸਵੇਰੇ ਨੇਚਰ ਪਾਰਕ ਫੇਜ਼-8 ਵਿੱਚ ਪਹੁੰਚ ਗਏ ਅਤੇ ਪਾਰਕ ਵਿੱਚ ਸੈਰ ਕਰ ਰਹੇ ਵਿਅਕਤੀਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਅੌਰਤਾਂ ਨਾਲ ਮੁਲਾਕਾਤ ਕਰਕੇ ਹਾਲ-ਚਾਲ ਜਾਣਿਆ। ਚੰਦੂਮਾਜਰਾ ਨੇ ਸਵੇਰ ਦੀ ਸੈਰ ਨੂੰ ਜਿੱਥੇ ਸਰੀਰਕ ਤੰਦਰੁਸਤੀ ਲਈ ਲਾਹੇਵੰਦ ਦੱਸਿਆ, ਉੱਥੇ ਉਨ੍ਹਾਂ ਤੰਦਰੁਸਤ ਪੰਜਾਬ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਪਿਛਲੀ ਅਕਾਲੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਦੁਹਾਈ ਦੇ ਕੇ ਵੋਟਾਂ ਮੰਗੀਆਂ।
ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿੱਚ ਓਪਨ ਏਅਰ ਜਿਮ ਸਥਾਪਿਤ ਕਰਨ ਸਮੇਤ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਪਾਰਕਾਂ ਵਿੱਚ ਲਾਇਬੇਰੀਆਂ ਬਣਾਈਆਂ ਗਈਆਂ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਜਿੱਥੇ ਨੌਜਵਾਨ ਬੱਚੇ-ਬੱਚੀਆਂ ਆਪਣੇ ਪ੍ਰਤੀਯੋਗੀ ਟੈੱਸਟਾਂ ਅਤੇ ਪ੍ਰੀਖਿਆਵਾਂ ਦੀ ਤਿਆਰੀਆਂ ਕਰਦੇ ਹਨ, ਉੱਥੇ ਬਜ਼ੁਰਗਾਂ ਨੂੰ ਅਖ਼ਬਾਰ ਪੜ੍ਹਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਪ੍ਰੰਤੂ ਅਫ਼ਸੋਸ ਕਿ ਪਿਛਲੀ ਕਾਂਗਰਸ ਅਤੇ ਮੌਜੂਦ ਆਪ ਸਰਕਾਰ ਨੇ ਪਾਰਕਾਂ ਦੀ ਸਾਂਭ-ਸੰਭਾਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪਹਿਲਾਂ ਇਹ ਬਹੁਤ ਛੋਟੀ ਪਾਰਕ ਸੀ ਅਤੇ ਗੰਦੇ ਨਾਲੇ ਦੀ ਬਦਬੂ ਤੋਂ ਲੋਕ ਬਹੁਤ ਅੌਖੇ ਸਨ ਪ੍ਰੰਤੂ ਅਕਾਲੀ ਸਰਕਾਰ ਸਮੇਂ ਗੰਦੇ ਪਾਣੀ ਦੇ ਨਾਲੇ ਨੂੰ ਕਵਰ ਕੀਤਾ ਗਿਆ ਅਤੇ 43 ਏਕੜ ਵਿੱਚ ਨੇਚਰ ਪਾਰਕ ਦਾ ਵਿਸਥਾਰ ਕੀਤਾ ਗਿਆ। ਜਿਸ ਦਾ ਅੱਜ ਆਪਾ ਸਾਰੇ ਆਨੰਦ ਮਾਣ ਰਹੇ ਹਾਂ।’ ਇਸ ਮੌਕੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਅਵਤਾਰ ਸਿੰਘ ਵਾਲੀਆ, ਐਡਵੋਕੇਟ ਗਗਨਦੀਪ ਸਿੰਘ ਬੈਦਵਾਨ, ਮੈਨੇਜਰ ਕਿਰਪਾਲ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…