ਸੰਤ ਈਸ਼ਰ ਸਿੰਘ ਸਕੂਲ ਵਿੱਚ ‘ਬੈਸਟ ਆਊਟ ਆਫ਼ ਵੇਸਟ’ ਪ੍ਰਤੀਯੋਗਤਾ ਕਰਵਾਈ

ਨਬਜ਼-ਏ-ਪੰਜਾਬ, ਮੁਹਾਲੀ, 18 ਮਈ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿੱਚ ਅੱਜ ਅੰਤਰ ਹਾਊਸ ਪ੍ਰਤੀਯੋਗਤਾ ਵਿੱਚ ‘ਬੈਸਟ ਆਊਟ ਆਫ਼ ਵੇਸਟ’ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਵਿਅਰਥ ਅਤੇ ਵਿਕਾਰ ਚੀਜ਼ਾਂ ਦਾ ਪ੍ਰਯੋਗ ਕਰਕੇ ਪੋਸ਼ਾਕਾਂ, ਮੋਤੀਆਂ ਦੀ ਮਾਲਾ, ਅਖ਼ਬਾਰਾਂ ਦੀਆਂ ਟੋਪੀਆਂ, ਜੁੱਤੀਆਂ ਬਣਾਈਆਂ। ਸੀਡੀ ਦਾ ਪ੍ਰਯੋਗ ਬਹੁਤ ਹੀ ਕਲਾਤਮਕ ਢੰਗ ਨਾਲ ਕੀਤਾ। ਰੈਂਪ ਵਾਕ ਖਿੱਚ ਦਾ ਕੇਂਦਰ ਰਿਹਾ। ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਮੁਕਾਬਲੇ ਨੂੰ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਨਾਲ-ਨਾਲ ਬੇਕਾਰ ਚੀਜ਼ਾਂ ਨੂੰ ਨਵੇਂ ਢੰਗ ਨਾਲ ਨਿਰਮਾਣ ਕਰਨਾ ਸੀ।

ਪੁਰਾਣੀ ਚੀਜ਼ਾਂ ਨੂੰ ਪ੍ਰਯੋਗ ਕਰਨ ਦੀ ਭਾਵਨਾ ਪੈਦਾ ਕਰਨ ਲਈ ਵਿਦਿਆਰਥੀਆਂ ਵਿੱਚ ਇਹ ਪ੍ਰਤੀਯੋਗਤਾ ਕਰਵਾਈ ਗਈ। ਸਕੂਲੀ ਬੱਚਿਆਂ ਨੇ ‘ਰੈਪ ਵਾਕ’ ਵਿੱਚ ਕਾਗਜ਼ ਤੋਂ ਬਣੀਆਂ ਪੋਸ਼ਾਕਾਂ, ਟੋਪੀਆਂ ਪਾ ਕੇ ਰਚਨਾਤਮਿਕ ਕਲਾ ਤੇ ਸਲਿਪ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਨੇ ਵਿਦਿਆਰਥੀ ਗਤੀਵਿਧੀਆਂ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿੱਚ ਹੋਰ ਅਜਿਹੀਆਂ ਪ੍ਰਤੀਯੋਗਤਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…