ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਨਬਜ਼-ਏ-ਪੰਜਾਬ, ਮੁਹਾਲੀ, 18 ਮਈ:
ਐਸਟੀਐਫ਼ ਦੀ ਮੁਹਾਲੀ ਟੀਮ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪਿਛਲੇ ਅੱਠ ਸਾਲ ਤੋਂ ਭਗੌੜੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਵਾਸੀ ਕੁਹਾੜ (ਗੁਰਦਾਸਪੁਰ) ਨੂੰ 55 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਐਸਟੀਐਫ਼ ਦੇ ਇੰਚਾਰਜ ਰਾਮ ਦਰਸ਼ਨ ਨੇ ਦੱਸਿਆ ਕਿ ਮੁਲਜ਼ਮ ਕੋਲੋਂ 8 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਅੰਮ੍ਰਿਤਪਾਲ ਆਪਣਾ ਨਾਮ ਬਦਲ ਕੇ ਚੰਡੀਗੜ੍ਹ ਅਤੇ ਨਾਲ ਲੱਗਦੇ ਸ਼ਹਿਰਾਂ ਖਰੜ, ਜ਼ੀਰਕਪੁਰ, ਪੰਚਕੂਲਾ ਵਿੱਚ ਵੱਖ-ਵੱਖ ਥਾਵਾਂ ’ਤੇ ਜਸਪ੍ਰੀਤ ਸਿੰਘ ਉਰਫ਼ ਵੱਸਣ ਸਿੰਘ ਦੇ ਨਾਂਅ ’ਤੇ ਰਹਿ ਰਿਹਾ ਸੀ।
ਅੱਜ ਇੱਥੇ ਜਾਂਚ ਅਧਿਕਾਰੀ ਰਾਮ ਦਰਸ਼ਨ ਨੇ ਐਸਟੀਐਫ਼ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੈਕਟਰ-70, ਮੁਹਾਲੀ ਵਿੱਚ ਨਾਕਾਬੰਦੀ ਦੌਰਾਨ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਚੰਡੀਗੜ੍ਹ ਅਤੇ ਆਸਪਾਸ ਇਲਾਕੇ ਵਿੱਚ ਤਿੰਨ ਗੱਡੀਆਂ (ਟੈਕਸੀ) ਪਾ ਕੇ ਨਸ਼ਿਆਂ ਦਾ ਸਿੰਡੀਕੇਟ ਚਲਾ ਰਿਹਾ ਸੀ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਸਾਲ 2013 ਵਿੱਚ ਕੁਹਾੜ, 2016 ਵਿੱਚ ਬਟਾਲਾ ਅਤੇ 2017 ਵਿੱਚ ਐਸਟੀਐਫ਼ ਥਾਣਾ ਅੰਮ੍ਰਿਤਸਰ ਵਿੱਚ ਪਰਚੇ ਦਰਜ ਹਨ। ਇਨ੍ਹਾਂ ਕੇਸਾਂ ਵਿੱਚ ਉਹ ਭਗੌੜਾ ਚਲਿਆ ਆ ਰਿਹਾ ਸੀ। ਪੁਲੀਸ ਨੂੰ ਪਿਛਲੇ ਅੱਠ ਸਾਲ ਤੋਂ ਉਸ ਦੀ ਭਾਲ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਹੋਰ ਤਿੰਨ ਸਾਥੀਆਂ ਰੋਕੀ ਮੈਂਟਲ, ਛਿੰਦਾ, ਸੰਦੀਪ ਉਰਫ਼ ਦੀਪਾ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਵੱਲੋਂ ਜ਼ੀਰਕਪੁਰ, ਸੈਕਟਰ-70, ਚੰਡੀਗੜ੍ਹ, ਖਰੜ ਅਤੇ ਪੰਚਕੂਲਾ ਵਿੱਚ ਵੱਖ-ਵੱਖ ਮਕਾਨ ਕਿਰਾਏ ’ਤੇ ਲਏ ਹੋਏ ਸਨ। ਜਿਨ੍ਹਾਂ ਵਿੱਚ ਇਹ ਨਸ਼ੀਲੇ ਪਦਾਰਥ ਰੱਖਦਾ ਅਤੇ ਵੇਚਦੇ ਸੀ। ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਉਹ ਨਸ਼ੀਲੇ ਪਦਾਰ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਅੱਗੇ ਕਿੱਥੇ ਕਿੱਥੇ ਵੇਚਦਾ ਸੀ। ਮੁਲਜ਼ਮ ਨੇ ਡਰੱਗ ਮਨੀ ਨਾਲ ਕਿੱਥੇ ਕਿੱਥੇ ਜਾਇਦਾਦ ਬਣਾਈ ਹੈ। ਇਸ ਤੋਂ ਇਲਾਵਾ ਮੁਲਜ਼ਮ ਦੇ ਬਾਕੀ ਫਰਾਰ ਸਾਥੀਆਂ ਦੇ ਟਿਕਾਣਿਆਂ ਬਾਰੇ ਪਤਾ ਕਰਨਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…