ਚਾਰ ਜੂਨ ਤੋਂ ਬਾਅਦ ਭਾਜਪਾ ਦੇਸ਼ ਵਿੱਚ ਕਿੱਧਰੇ ਨਜ਼ਰ ਨਹੀਂ ਆਵੇਗੀ: ਕੁਲਜੀਤ ਬੇਦੀ

ਭਾਰਤ ਨੇ ਰੂਸ ਤੋਂ ਸਸਤਾ ਤੇਲ ਲੈ ਕੇ 1.94 ਲੱਖ ਕਰੋੜ ਬਚਾਏ ਪਰ ਲੋਕਾਂ ਨੂੰ ਨਹੀਂ ਮਿਲਿਆ ਧੇਲੇ ਦਾ ਫਾਇਦਾ

ਨਬਜ਼-ਏ-ਪੰਜਾਬ, ਮੁਹਾਲੀ, 17 ਮਈ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਕਿਹਾ ਕਿ ਮੀਡੀਆ ਇਸ ਮਾਮਲੇ ਵਿੱਚ ਭਾਜਪਾ ਦੀ ਕੇਂਦਰੀ ਸਰਕਾਰ ਦੀ ਵਡਿਆਈ ਕਰਨ ਤੇ ਤਾਂ ਲੱਗਿਆ ਹੋਇਆ ਹੈ ਕਿ ਭਾਰਤ ਦੀਆਂ ਤੇਲ ਰਿਫਾਇਨਰੀ ਕੰਪਨੀਆਂ ਨੇ ਰੂਸ ਤੋਂ ਸਸਤਾ ਤੇਲ ਖਰੀਦ ਕੇ ਵੱਡਾ ਫਾਇਦਾ ਹਾਸਲ ਕੀਤਾ ਹੈ ਪਰ ਇਸ ਬਾਰੇ ਕੇਂਦਰ ਸਰਕਾਰ ਅਤੇ ਉਸਦੇ ਮੰਤਰੀਆਂ ਅਤੇ ਆਗੂਆਂ ਦੇ ਮੂੰਹ ਸੀਤੇ ਜਾਂਦੇ ਹਨ ਜਦੋਂ ਆਮ ਲੋਕਾਂ ਨੂੰ ਇਸ ਮਾਮਲੇ ਵਿੱਚ ਇੱਕ ਧੇਲੇ ਦਾ ਵੀ ਫਾਇਦਾ ਨਹੀਂ ਦਿੱਤੇ ਜਾਣ ਦੀ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਭਾਜਪਾ ਸਾਰਾ ਸਰਮਾਇਆ ਆਪਣੇ ਸਰਮਾਏਦਾਰ ਸਾਥੀਆਂ ਨੂੰ ਸੌਂਪਣ ਵਿੱਚ ਲੱਗੀ ਹੋਈ ਹੈ ਅਤੇ ਆਮ ਲੋਕਾਂ ਦਾ ਖੂਨ ਚੂਸ ਰਹੀ ਹੈ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਚਾਰ ਜੂਨ ਤੋਂ ਬਾਅਦ ਭਾਜਪਾ ਦੇਸ਼ ਵਿੱਚ ਕਿੱਧਰੇ ਵੀ ਨਜ਼ਰ ਨਹੀਂ ਆਵੇਗੀ ਕਿਉਂÎਕਿ ਤਾਨਾਸ਼ਾਹੀ ਸ਼ਾਸਨ ਤੋਂ ਅੱਕੇ ਦੇਸ਼ ਦੇ ਨਾਗਰਿਕਾਂ ਨੇ ਇਸ ਵਾਰ ਭਾਜਪਾ ਹਕੂਮਤ ਦਾ ਬੋਰੀਆ ਬਿਸਤਰਾ ਬੰਨ੍ਹ ਦੇਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਜੋ ਅੰਧ ਭਗਤ ਬਿਨਾਂ ਸੋਚੇ ਸਮਝੇ ਕੇਂਦਰ ਸਰਕਾਰ ਦੀਆਂ ਤਰੀਫਾਂ ਦੇ ਪੁੱਲ ਬੰਨ੍ਹਦੇ ਹਨ, ਅਸਲ ਵਿੱਚ ਉਹ ਸਾਰੇ ਹੀ ਇਸ ਮਹਿੰਗਾਈ ਤੋਂ ਬੁਰੀ ਤਰ੍ਹਾਂ ਦਰਸਤ ਵੀ ਹਨ ਤੇ ਉਹਨਾਂ ਦੇ ਬੱਚੇ ਬੇਰੁਜ਼ਗਾਰ ਵੀ ਹਨ। ਉਨ੍ਹਾਂ ਕਿਹਾ ਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਗਰੀਬਾਂ ਦੇ ਫਾਇਦੇ ਦੀ ਗੱਲ ਕਰਦੀ ਹੈ, ਉਹ ਦੱਸੇ ਕਿ ਜ਼ਰੂਰੀ ਦਵਾਈਆਂ ਦੇ ਭਾਅ ਕਿਉਂ ਵਧਾਏ ਗਏ ਹਨ, ਸਟੇਸ਼ਨਰੀ ਅਤੇ ਖਾਣ ਪੀਣ ਦੀਆਂ ਵਸਤਾਂ ਉੱਤੇ ਜੀਐਸਟੀ ਕਿਉਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਅੰਧ ਭਗਤਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਕਿਉਂਕਿ ਅੰਧ ਭਗਤਾਂ ਦਾ ਜਿਉਣਾ ਵੀ ਇਸ ਮਹਿੰਗਾਈ ਨੇ ਦੂਭਰ ਕਰ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…