Share on Facebook Share on Twitter Share on Google+ Share on Pinterest Share on Linkedin ਪਿੰਡ ਝਾਮਪੁਰ-ਤੀੜਾ ਨੂੰ ਜੋੜਨ ਲਈ ਪੁਲ ਤਾਂ ਬਣ ਗਿਆ ਪਰ ਸੜਕ ਨਹੀਂ, ਜ਼ਿੰਮੇਵਾਰ ਕੌਣ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੌਕੇ ਦਾ ਜਾਇਜ਼ਾ ਲਿਆ, ਮੰਤਰੀ ਤੇ ਡੀਸੀ ਦਾ ਦਖ਼ਲ ਮੰਗਿਆ ਨਬਜ਼-ਏ-ਪੰਜਾਬ, ਮੁਹਾਲੀ, 2 ਜੂਨ: ਪਿੰਡ ਝਾਮਪੁਰ ਤੇ ਤੀੜਾ ਨੂੰ ਜੋੜਨ ਵਾਲਾ ਪੁਲ ਲੋਕਾਂ ਲਈ ਮਦਦਗਾਰ ਬਣਨ ਦੀ ਥਾਂ ਮੁਸੀਬਤ ਬਣ ਗਿਆ ਹੈ। ਇੱਥੋਂ ਲੰਘਣ ਵੇਲੇ ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਟਰੈਕਟਰ ਚਲਾਕ ਦੀ ਮੌਤ ਹੋ ਗਈ। ਕੱਚੇ ਅਤੇ ਉੱਚੇ ਰਾਹ ਤੋਂ ਲੰਘਦੇ ਹੋਏ ਟਰੈਕਟਰ ਅਚਾਨਕ ਪਲਟ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਪੁਲ ਚੜ੍ਹ ਰਿਹਾ ਸੀ ਪ੍ਰੰਤੂ ਪੁਲ ਨਾਲ ਜੁੜਦੀ ਪੱਕੀ ਸੜਕ ਦੀ ਗੈਰ-ਮੌਜੂਦਗੀ ਕਾਰਨ ਟਰੈਕਟਰ ਪਲਟ ਗਿਆ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਪੁਲ ਦਾ ਦੌਰਾ ਕੀਤਾ ਅਤੇ ਪੰਜਾਬ ਸਰਕਾਰ ਤੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫੌਰੀ ਤੌਰ ’ਤੇ ਦੋਵੇਂ ਪਾਸੇ ਪੱਕੀ ਸੜਕ ਪੱਕੀ ਬਣਾਈ ਜਾਵੇ। ਉਨ੍ਹਾਂ ਪੀਡਬਲਿਊਡੀ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਡੀਸੀ ਮੁਹਾਲੀ ਨੂੰ ਮੌਕੇ ’ਤੇ ਟੀਮ ਭੇਜ ਕੇ ਸਰਵੇ ਕਰਵਾਉਣ ਅਤੇ ਫੌਰੀ ਪੱਕੀ ਸੜਕ ਬਣਾਉਣ ਦੀ ਮੰਗ ਕੀਤੀ ਗਈ ਹੈ। ਡਿਪਟੀ ਮੇਅਰ ਨੇ ਦੱਸਿਆ ਕਿ ਸਰਕਾਰ ਨੇ ਪੁਲ ਦੀ ਉਸਾਰੀ ਤਾਂ ਕਰ ਦਿੱਤੀ ਪਰ ਦੋਵੇਂ ਪਾਸੇ ਸੜਕ ਨਾ ਬਣਨ ਕਾਰਨ ਆਵਾਜਾਈ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ ਅਤੇ ਦੋਵੇਂ ਪਾਸੇ ਸੜਕ ਕੱਚੀ ਹੈ ਜਦੋਂਕਿ ਪੁਲ ਉਚਾਈ ’ਤੇ ਹੈ। ਜਿਸ ਕਾਰਨ ਇੱਥੋਂ ਲੰਘਣ ਵਾਲਿਆਂ ਲਈ ਖ਼ਤਰਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਬੱਚਿਆਂ ਲਈ ਸੀਨੀਅਰ ਸੈਕੰਡਰੀ ਸਕੂਲ ਤੀੜਾ ਇੱਕੋ ਇੱਕ ਵੱਡਾ ਸਿੱਖਿਆ ਕੇਂਦਰ ਹੈ। ਰੋਜ਼ਾਨਾ ਝਾਮਪੁਰ ਤੋਂ ਵੱਡੀ ਗਿਣਤੀ ਬੱਚੇ ਇੱਥੇ ਪੜ੍ਹਨ ਜਾਂਦੇ ਹਨ ਪ੍ਰੰਤੂ ਸੜਕਾਂ ਦੀ ਹਾਲਤ ਐਨੀ ਖ਼ਰਾਬ ਹੈ ਕਿ ਬੱਚਿਆਂ ਨੂੰ ਮਿੱਟੀ, ਧੂੜ ਅਤੇ ਬਰਸਾਤਾਂ ਵਿੱਚ ਮਾੜੇ ਹਾਲਾਤਾਂ ਵਿੱਚ ਕੱਚੇ ਰਸਤੇ ਤੋਂ ਗੁਜ਼ਰਨਾ ਪੈਂਦਾ ਹੈ। ਵਪਾਰ ਤੇ ਆਮ ਜੀਵਨ ’ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਪਿੰਡ ਝਾਮਪੁਰ ਅਤੇ ਤੀੜਾ ਸਮੇਤ ਹੋਰਨਾਂ ਪਿੰਡਾਂ ਨੂੰ ਜੋੜਨ ਵਾਲਾ ਇਹ ਇਲਾਕਾ ਕਿਸਾਨੀ ਵਪਾਰ, ਦੁੱਧ ਦੀ ਸਪਲਾਈ ਅਤੇ ਸਬਜ਼ੀਆਂ ਦੀ ਆਵਾਜਾਈ ਲਈ ਬਹੁਤ ਜ਼ਰੂਰੀ ਹੈ। ਮੌਜੂਦਾ ਸਮੇਂ ਇੱਥੋਂ ਟਰੈਕਟਰ ਟਰਾਲੀਆਂ ਅਤੇ ਟਰੱਕ ਵੀ ਲੰਘਦੇ ਹਨ ਪਰ ਹਰ ਸਮੇਂ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਡਿਪਟੀ ਮੇਅਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਪੁਲ ’ਤੇ ਭਾਵੇਂ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ, ਪਰ ਜਦ ਤੱਕ ਸੜਕ ਨਾਲ ਨਹੀਂ ਜੁੜੇਗਾ, ਕਰੋੜਾ ਖਰਚਣ ਦਾ ਲੋਕਾਂ ਤੱਕ ਕੋਈ ਲਾਭ ਨਹੀਂ ਪਹੁੰਚੇਗਾ। ਇਸ ਮੌਕੇ ਅਜੈਬ ਸਿੰਘ ਬਾਕਰਪੁਰ, ਗੁਰਮੀਤ ਸਿੰਘ ਸਿਆਣ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ