ਬਾਲ ਭਵਨ ਮੁਹਾਲੀ ਵਿੱਚ 12 ਰੋਜ਼ਾ ਸਮਰ ਕੈਂਪ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 2 ਜੂਨ:
ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਅੱਜ 6 ਤੋਂ 14 ਸਾਲ ਤੱਕ ਦੇ ਬੱਚਿਆਂ ਲਈ ਬਾਲ ਭਵਨ ਮੁਹਾਲੀ ਵਿਖੇ ਸਮਰ ਕੈਂਪ ਸ਼ੁਰੂ ਕੀਤਾ ਗਿਆ। ਕੈਂਪ ਦਾ ਉਦਘਾਟਨ ਕੌਂਸਲ ਦੀ ਸਕੱਤਰ ਡਾ. (ਸ੍ਰੀਮਤੀ) ਪ੍ਰੀਤਮ ਸੰਧੂ ਅਤੇ ਕੈਸ਼ੀਅਰ ਸ੍ਰੀਮਤੀ ਰਤਿੰਦਰ ਬਰਾੜ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਮਰ ਕੈਂਪ ਅੱਜ ਤੋਂ 14 ਜੂਨ ਤੱਕ ਜਾਰੀ ਰਹੇਗਾ ਅਤੇ ਅਖੀਰਲੇ ਦਿਨ ਵਿਸ਼ਾਲ ਯਾਦਗਾਰੀ ਸਮਾਰੋਹ ਕੀਤਾ ਜਾਵੇਗਾ।
ਕੌਂਸਲ ਦੀ ਸਕੱਤਰ ਸ੍ਰੀਮਤੀ ਪ੍ਰੀਤਮ ਸੰਧੂ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਰੁੱਝੇ ਰੱਖਣਾ ਅਤੇ ਉਨ੍ਹਾਂ ਦੀ ਸਿਰਜਣਾਤਮਿਕਤਾ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਯੋਗਾ, ਡਾਂਸ, ਸੰਗੀਤ, ਮੂਰਤੀ ਨਿਰਮਾਣ, ਭੰਗੜਾ ਆਦਿ ਵਰਗੀਆਂ ਗਤੀਵਿਧੀਆਂ ਰੋਜ਼ਾਨਾ ਕਰਵਾਈਆਂ ਜਾਣਗੀਆਂ। ਅੱਜ ਪਹਿਲੇ ਦਿਨ 30 ਬੱਚਿਆਂ ਨੇ ਕੈਂਪ ਵਿਚ ਭਾਗ ਲਿਆ। ਕੈਂਪ ਦੌਰਾਨ ਬੱਚਿਆਂ ਨੇ ਗਤੀਵਿਧੀਆਂ ਦਾ ਬਹੁਤ ਆਨੰਦ ਮਾਣਿਆ। ਜਿੱਥੇ ਯੋਗਾ ਇੰਸਟਰਕਟਰ ਅਭਿਜੀਤ, ਸੰਗੀਤ ਅਧਿਆਪਕ ਸ੍ਰੀਮਤੀ ਅਮਨਦੀਪ ਕੌਰ ਅਤੇ ਮੂਰਤੀ ਨਿਰਮਾਣ ਮਾਹਰ ਪ੍ਰਵੇਸ਼ ਕੁਮਾਰ ਨੇ ਬੱਚਿਆਂ ਨੂੰ ਵੱਖ-ਵੱਖ ਕਲਾਵਾਂ ਅਤੇ ਰੋਜ਼ਾਨਾ ਜੀਵਨ ਵਿਚ ਉਨ੍ਹਾਂ ਦੀ ਉਪਯੋਗਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਿੱਖੀਆਂ ਗਈਆਂ ਗਤੀਵਿਧੀਆਂ ਸਬੰਧੀ ਅਖੀਰਲੇ ਦਿਨ ਬੱਚਿਆਂ ਵੱਲੋਂ ਸ਼ਾਨਦਾਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…