Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਨਾਜਾਇਜ਼ ਰੇਹੜੀਆਂ ਦੀ ਭਰਮਾਰ, ਆਵਾਜਾਈ ’ਚ ਵਿਘਨ, ਅਧਿਕਾਰੀ ਬੇਵਸ ਸੜਕ ਕਿਨਾਰੇ ਵਾਹਨ ਖੜਾ ਕਰਕੇ ਫਰੂਟ ਖ਼ਰੀਦਣ ਸਮੇਂ ਕਈ ਥਾਵਾਂ ’ਤੇ ਲੱਗਦਾ ਹੈ ਜਾਮ ਨਬਜ਼-ਏ-ਪੰਜਾਬ, ਮੁਹਾਲੀ, 15 ਜੁਲਾਈ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਨਾਜਾਇਜ਼ ਰੇਹੜੀਆਂ ਦੀ ਭਰਮਾਰ ਦੇ ਚੱਲਦਿਆਂ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਸ਼ਹਿਰ ਨੂੰ ਨਾਜਾਇਜ਼ ਰੇਹੜੀਆਂ ਤੋਂ ਮੁਕਤ ਕਰਨ ਵਿੱਚ ਪੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ। ਸਿਆਸੀ ਦਬਾਅ ਦੇ ਕਾਰਨ ਅਫ਼ਸਰਸ਼ਾਹੀ ਵੀ ਬੇਵਸ ਨਜ਼ਰ ਆ ਰਹੀ ਹੈ। ਇੱਥੋਂ ਦੇ ਫੇਜ਼-1, ਫੇਜ਼-3ਬੀ1, ਫੇਜ਼-3ਬੀ2, ਫੇਜ਼-4, ਫੇਜ਼-5, ਫੇਜ਼-7, ਫੇਜ਼-10 ਤੇ ਫੇਜ਼-11 ਅਤੇ ਮਟੌਰ ਵਿੱਚ ਮੁੱਖ ਸੜਕ ਦੇ ਕਿਨਾਰੇ ਅਤੇ ਮਾਰਕੀਟਾਂ ਦੇ ਬਾਹਰ ਫ਼ਲ-ਫਰੂਟ ਦੀਆਂ ਨਾਜਾਇਜ਼ ਰੇਹੜੀਆਂ-ਫੜੀਆਂ ਨੇ ਕਬਜ਼ੇ ਕੀਤੇ ਹੋਏ ਹਨ। ਮੁਹਾਲੀ ਪਿੰਡ, ਫੇਜ਼-6 ਅਤੇ ਫੇਜ਼-11 ਵਿੱਚ ਨਾਜਾਇਜ਼ ਰੇਹੜੀਆਂ ਦੀ ਕਤਾਰ ਅਮਰ ਵੇਲ ਵਾਂਗ ਵਧ ਰਹੀ ਹੈ। ਜਿਸ ਕਾਰਨ ਸ਼ਹਿਰ ਵਿੱਚ ਆਵਾਜਾਈ ’ਚ ਵਿਘਨ ਪੈ ਰਿਹਾ ਹੈ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਨਗਰ ਨਿਗਮ ਦੇ ਅਧਿਕਾਰੀ ਅਤੇ ਸਬੰਧਤ ਸਟਾਫ਼ ਮਹਿਜ਼ ਖਾਨਾਪੂਰਤੀ ਤੱਕ ਸੀਮਤ ਹੈ। ਸੋਸ਼ਲ ਵਰਕਰ ਅਰਵਿੰਦਰ ਸਿੰਘ ਬੇਦੀ ਫੇਜ਼-3ਬੀ1 ਵਿੱਚ ਨਾਜਾਇਜ਼ ਰੇਹੜੀਆਂ ਦਾ ਮਾਮਲਾ ਕਈ ਵਾਰ ਨਗਰ ਨਿਗਮ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਲੇਕਿਨ ਹੁਣ ਤੱਕ ਕੋਈ ਕਰਵਾਈ ਨਹੀਂ ਹੋਈ। ਇਸ ਤੋਂ ਇਲਾਵਾ ਬੇਦੀ ਸੈਕਟਰ-78, ਸੈਕਟਰ-70 ਤੇ ਸੈਕਟਰ-71, ਸੈਕਟਰ-68 ਨੇੜੇ ਲਾਅ ਕਾਲਜ, ਨਾਈਪਰ ਦੇ ਪਿੱਛਲੇ ਪਾਸੇ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਆਸਪਾਸ ਲੱਗਦੀਆਂ ਨਾਜਾਇਜ਼ ਰੇਹੜੀਆਂ ਬਾਰੇ ਸ਼ਿਕਾਇਤਾਂ ਕਰ ਚੁੱਕੇ ਹਨ। ਮੁਹਾਲੀ ਪਿੰਡ, ਫੇਜ਼-11 ਅਤੇ ਫੇਜ਼-6 ਦੀਆਂ ਸੜਕਾਂ ਫ਼ਰੂਟ ਮਾਰਕੀਟ ਵਿੱਚ ਤਬਦੀਲ ਹੋ ਚੁੱਕੀਆਂ ਹਨ। ਇਨ੍ਹਾਂ ਸੜਕਾਂ ਕਿਨਾਰੇ ਫ਼ਲਾਂ ਸਮੇਤ ਸਬਜਜ਼ਆਂ, ਕੁਲਫੀਆਂ, ਛੋਲੇ ਕੁਲਚੇ ਸਮੇਤ ਹੋਰ ਕਈ ਪ੍ਰਕਾਰ ਦੇ ਸਮਾਨ ਦੀਆਂ ਰੇਹੜੀਆਂ-ਫੜੀਆਂ ਲੱਗੀਆਂ ਹੋਈਆਂ ਹਨ ਅਤੇ ਕਈ ਥਾਵਾਂ ’ਤੇ ਸ਼ਾਮ ਢਲਦੇ ਹੀ ਰੇਹੜੀਆਂ ਉੱਤੇ ਸ਼ਰਾਬ ਵੀ ਪਰੋਸੀ ਜਾਂਦੀ ਹੈ। ਅਕਾਲੀ ਦਲ ਦੇ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਸ਼ਹਿਰ ਵਿੱਚ ਰੇਹੜੀ-ਫੜੀ ਵਾਲਿਆਂ ਤੋਂ ਹਫ਼ਤਾ ਵਸੂਲੀ ਕੀਤੀ ਜਾਂਦੀ ਹੈ ਅਤੇ ਇਹ ਸਾਰਾ ਕੁੱਝ ਸਿਆਸੀ ਸਹਿ ’ਤੇ ਵਧ ਫੁਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਅਤੇ ਸਟਾਫ਼ ਦੀ ਜ਼ਿੰਮੇਵਾਰੀ ਫ਼ਿਕਰ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਹਾਲਾਂਕਿ ਨਗਰ ਨਿਗਮ ਦੀ ਟੀਮ ਵੱਲੋਂ ਸ਼ਹਿਰ ’ਚੋਂ ਨਾਜਾਇਜ਼ ਰੇਹੜੀਆਂ-ਫੜੀਆਂ ਨੂੰ ਚੁੱਕਿਆ ਵੀ ਜਾਂਦਾ ਹੈ ਪ੍ਰੰਤੂ ਥੋੜੀ ਦੇਰ ਬਾਅਤ ਉਸੇ ਥਾਂ ’ਤੇ ਰੇਹੜੀਆਂ-ਫੜੀਆਂ ਲੱਗ ਜਾਂਦੀਆਂ ਹਨ। ਰੇਹੜੀਆਂ-ਫੜੀਆਂ ਵਾਲਿਆਂ ਦਾ ਨੈੱਟਵਰਕ ਏਨਾਂ ਜ਼ਿਆਦਾ ਮਜ਼ਬੂਤ ਹੈ ਕਿ ਨਗਰ ਨਿਗਮ ਦੀ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਦੇ ਆਉਣ ਦੀ ਭਿਣਕ ਪਹਿਲਾਂ ਹੀ ਲੱਗ ਜਾਂਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ