ਡੀਸੀ ਨੇ ਈਵੀਐਮ ਦਾ ਸਟਰਾਂਗ ਰੂਮ ਤੇ ਡਿਸਪੈਚ ਸੈਂਟਰ ਸਥਾਪਿਤ ਕਰਨ ਸਬੰਧੀ ਲਿਆ ਜਾਇਜ਼ਾ

16 ਅਪਰੈਲ ਨੂੰ ਪੋਲਿੰਗ ਅਮਲੇ ਦੀ ਰੈਂਡੇਮਾਈਜ਼ੇਸ਼ਨ, 5000 ਕਰਮਚਾਰੀ ਬਣਨਗੇ ਪੋਲਿੰਗ ਸਟਾਫ਼ ਦਾ ਹਿੱਸਾ

ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੋਂ ਦੇ ਖੇਡ ਕੰਪਲੈਕਸ ਸੈਕਟਰ-78 ਦਾ ਦੌਰਾ ਕਰਕੇ ਮੁਹਾਲੀ ਹਲਕੇ ਲਈ ਈਵੀਐਮਜ਼ ਲਈ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਸਥਾਪਿਤ ਕਰਨ ਲਈ ਜਗ੍ਹਾ ਦੀ ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਚੋਣ ਤਿਆਰੀਆਂ ਵਜੋਂ ਸਾਰੇ ਹਲਕਿਆਂ ਵਿੱਚ ਸਟਰਾਂਗ ਰੂਮਾਂ ਅਤੇ ਡਿਸਪੈਚ ਸੈਂਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤਾਂ ਜੋ ਪੋਲਿੰਗ ਪਾਰਟੀਆਂ ਨੂੰ ਈਵੀਐਮਜ਼ ਅਤੇ ਹੋਰ ਚੋਣ ਸਮੱਗਰੀ ਇੱਕੋ ਛੱਤ ਥੱਲੇ ਪ੍ਰਾਪਤ ਹੋ ਸਕੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਲਈ ਪ੍ਰਸਤਾਵਿਤ ਜਗ੍ਹਾ ਦਾ ਜਾਇਜ਼ਾ ਲੈਂਦਿਆਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਹੋਣ ਵਾਲੇ ਦਿਨ 30 ਅਪਰੈਲ ਤੋਂ 31 ਮਈ ਤੱਕ ਇੱਥੇ ਸਟੋਰ ਕੀਤੇ ਜਾਣ ਵਾਲੇ ਈਵੀਐਮਜ਼ ਦੀ ਸੁਰੱਖਿਆ ਲਈ ਸਖ਼ਤ ਸੁਰੱਖਿਆ ਤੇ ਪੁਖ਼ਤਾ ਪ੍ਰਬੰਧਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੀਵੀਪੀਏਟੀ ਵਾਲੀਆਂ ਈਵੀਐਮ ਮਸ਼ੀਨਾਂ ਨੂੰ ਇੱਥੇ ਸੀਸੀਟੀਵੀ, ਅਰਧ ਸੈਨਿਕ ਅਤੇ ਪੁਲੀਸ ਸੁਰੱਖਿਆ ਹੇਠ ਰੱਖਿਆ ਜਾਵੇਗਾ। ਡੇਰਾਬੱਸੀ ਹਲਕੇ ਲਈ ਸਰਕਾਰੀ ਕਾਲਜ ਡੇਰਾਬੱਸੀ ਨੂੰ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਵਜੋਂ ਤਿਆਰ ਕੀਤਾ ਜਾਵੇਗਾ ਜਦਕਿ ਖਰੜ ਹਲਕੇ ਲਈ ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਨੂੰ ਇਸ ਮੰਤਵ ਲਈ ਵਰਤਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਦੀਪਾਂਕਰ ਗਰਗ, ਡੀਐਸਪੀ ਰਾਜੇਸ਼ ਹਸਤੀਰ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਸਪੱਸ਼ਟ ਹਦਾਇਤ ਕੀਤੀ ਕਿ ਇਨ੍ਹਾਂ ਦਿਨਾਂ ਦੌਰਾਨ ਖਿਡਾਰੀਆਂ ਦੀ ਕੋਚਿੰਗ ਦੇ ਹਿੱਸੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…