Share on Facebook Share on Twitter Share on Google+ Share on Pinterest Share on Linkedin ਸਿੰਮੀ ਮਰਵਾਹਾ ਟਰੱਸਟ ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ 16ਵਾਂ ਨੌਜਵਾਨ ਪੱਤਰਕਾਰ ਸਨਮਾਨ ਸਮਾਰੋਹ ਕਰਵਾਇਆ ਕ੍ਰਿਤੀ, ਜਗਪ੍ਰੀਤ, ਅਮਨਪ੍ਰੀਤ ਅਤੇ ਖਾਨ ਨੂੰ ਮਿਲਿਆ ਪੱਤਰਕਾਰ ਸਿੰਮੀ ਮਰਵਾਹਾ ਯਾਦਗਾਰੀ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਅਪਰੈਲ: ਇਮਾਨਦਾਰੀ, ਸਾਹਸ, ਸਾਵਧਾਨੀ, ਮਿੱਤਰਤਾ, ਦਿਆ, ਭਰੋਸਾ, ਸਮਾਜਿਕ ਦਰਦ, ਜਿਗਆਸੂ ਹੋਣਾ ਪੱਤਰਕਾਰ ਦੇ ਲਈ ਜਰੂਰੀ ਹੈ, ਨਿਰੀਖਕ, ਸਮੀਖਿਅਕ, ਅਲੋਚਕ ਦ੍ਰਿਸ਼ਟੀ, ਦੂਰਦ੍ਰਿਸ਼ਟੀ, ਪ੍ਰਸੰਨਤਾ, ਆਸ਼ਾਵਾਦਿਤਾ, ਵਿਨੋਦੀਵ੍ਰਿਤੀ, ਸੁਰੱਖਿਆਤਮਕ ਦ੍ਰਿਸ਼ਟੀ ਆਦਿ ਉਸਦੀ ਜਿੰਮੇਵਾਰੀ ਦੇ ਲਈ ਬੇਹੱਦ ਜ਼ਰੂਰੀ ਹੈ। ਸਾਡੇ ਦੇਸ਼ ਵਿੱਚ ਪੱਤਰਕਾਰਤਾ ਨੂੰ ਲੋਕਤੰਤਰ ਦੇ ਚੌਥੇ ਸਤੰਭ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਕਿਉਂਕਿ ਇਹ ਜਨ-ਜਨ ਦੀ ਜ਼ਿੰਮੇਵਾਰੀ ਨੂੰ ਪ੍ਰਗਟ ਕਰਨ ਦਾ ਜਨਤਾਂਤਰਿਕ ਤਰੀਕਾ ਹੈ। ਇਹ ਗੱਲ ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਮੈਨੇਜਿੰਗ ਟਰੱਸਟੀ ਅਤੇ ਕਵਿਤਰੀ ਰਾਜਿੰਦਰ ਰੋਜ਼ੀ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ 16ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ ਦੇ ਦੌਰਾਨ ਰੱਖੇ। ਇਸ ਦੌਰਾਨ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਵੈੱਬ ਮੀਡੀਆ, ਅਤੇ ਪ੍ਰਿੰਟ ਮੀਡੀਆ ਦੇ ਫੋਟੋ ਜਰਨਲਿਸਟ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਕੰਮਾਂ ਲਈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕੌਮ ਪੱਤਰਾਚਾਰ ਦੇ ਟੌਪਰ ਵਿਦਿਆਰਥੀ ਨੂੰ ਸ਼ੁੱਧ ਚਾਂਦੀ ਦੇ ਸਿੰਮੀ ਮਰਵਾਹਾ ਯਾਦਗਾਰੀ ਸਨਮਾਨ ਪ੍ਰਦਾਨ ਕੀਤੇ ਗਏ। ਰਾਜਿੰਦਰ ਰੋਜ਼ੀ ਨੇ ਕਿਹਾ ਕਿ ਪੱਤਰਕਾਰਤਾ ਖੇਤਰ ਵਿੱਚ ਬੀਤੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਨਾਲ ਨਵੀਂਆਂ ਤਕਨੀਕਾਂ ਆਈਆਂ ਹਨ। ਉਸੇ ਤਰ੍ਹਾਂ ਨੌਜਵਾਨਾ ਦੇ ਲਈ ਚੁਣੌਤੀਆਂ ਵੀ ਵਧੀਆਂ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ 3 ਅਪ੍ਰੈਲ ਨੂੰ ਉਨ੍ਹਾਂ ਦੇ ਜਨਮ ਦਿਵਸ ਨੂੰ ਨੌਜਵਾਨ ਪੱਤਰਕਾਰ ਸਨਮਾਨ ਦਿਵਸ ਦੇ ਤੌਰ ਉੱਤੇ ਮਨਾਇਆ ਜਾਂਦਾ ਹੈ। ਟਰੱਸਟ ਹੁਣ ਤੱਕ ਦੇਸ਼ ਭਰ ਦੇ 60 ਪੱਤਰਕਾਰਾਂ ਨੂੰ ਸਨਮਾਨਿਤ ਕਰ ਚੁੱਕਾ ਹੈ। ਹਿੰਦੀ ਪ੍ਰਿੰਟ ਮੀਡੀਆ ਸ਼ੇ੍ਰਣੀ ਵਿੱਚ ਯਮੁਨਾਨਗਰ (ਹਰਿਆਣਾ) ਦੇ ਅਮਰ ਉਜਾਲਾ ਤੋਂ ਕੌਸ਼ਿਕ ਖਾਨ, ਅੰਗਰੇਜ਼ੀ ਪਿੰ੍ਰਟ ਮੀਡੀਆ ਵਿੱਚ ਚੰਡੀਗੜ੍ਹ ਦੇ ਇੰਡੀਅਨ ਐਕਸਪ੍ਰੈਸ ਤੋਂ ਜਗਪ੍ਰੀਤ ਸੰਧੂ, ਵੈੱਬ ਮੀਡੀਆ ਵਿੱਚ ਡੇਲੀ ਪੋਸਟ ਦੇ ਠਾਕੁਰ ਅਮਨਦੀਪ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਯੂਨੀਕੇਸ਼ਨ ਪੱਤਰਾਚਾਰ ਦੀ ਇਸ ਵਾਰ ਦੀ ਟੌਪਰ ਕ੍ਰਿਤੀ ਠਾਕੁਰ ਨੂੰ ਟਰੱਸਟ ਦੀ ਮੈਨੇਜਿੰਗ ਟਰੱਸਟੀ ਕਵਿਤਰੀ ਰਾਜਿੰਦਰ ਰੋਜ਼ੀ ਨੇ ਇਹ ਸਨਮਾਨ ਪ੍ਰਦਾਨ ਕਰਕੇ ਸਨਮਾਨਿਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ