Share on Facebook Share on Twitter Share on Google+ Share on Pinterest Share on Linkedin ਜ਼ੀਰਕਪੁਰ ਪੁਲੀਸ ਵੱਲੋਂ ਨਾਕਾਬੰਦੀ ਦੌਰਾਨ ਬੱਸ ਦੀ ਪਿਛਲੀ ਡਿੱਗੀ ’ਚੋਂ 54 ਲੱਖ 90 ਹਜ਼ਾਰ 530 ਰੁਪਏ ਬਰਾਮਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ: ਜ਼ਿਲ੍ਹਾ ਪੁਲੀਸ ਮੁਖੀ ਸ੍ਰ. ਹਰਚਰਨ ਸਿੰਘ ਭੁੱਲਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਡੇਰਾਬੱਸੀ ਦੇ ਡੀਐਸਪੀ ਸਿਮਰਨਜੀਤ ਸਿੰਘ ਦੀ ਸੁਪਰਵੀਜ਼ਨ ਹੇਠ ਅਤੇ ਜ਼ੀਰਕਪੁਰ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਸਮੇਤ ਪੁਲੀਸ ਨੇ ਮੈਕ ਡੀ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਜ਼ੀਰਕਪੁਰ ਨਾਕਾਬੰਦੀ ਕਰਕੇ ਇੱਕ ਪ੍ਰਾਈਵੇਟ ਬੱਸ ਜਿਸ ਉੱਤੇ ਟਿੱਪੂ ਲਿਖਿਆ ਹੋਇਆ ਸੀ। ਬੱਸ ਦੀ ਪਿਛਲੀ ਡਿੱਗੀ ਦੀ ਨਾਕਾ ਟੀਮ ਵੱਲੋਂ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਦੌਰਾਨ ਬੱਸ ਦੀ ਪਿਛਲੀ ਡਿੱਗੀ ਦੇ ਟੂਲ ਬਾਕਸ ’ਚੋਂ ਇੱਕ ਪਲਾਸਟਿਕ ਦਾ ਥੈਲਾ ਬਰਾਮਦ ਹੋਇਆ। ਜਿਸ ਨੂੰ ਖੋਲ੍ਹ ਕੇ ਚੈਕ ਕੀਤਾ ਅਤੇ ਥੈਲੇ ’ਚੋਂ ਕੁੱਲ 54 ਲੱਖ 90 ਹਜ਼ਾਰ 530 ਰੁਪਏ ਦੀ ਨਗਦੀ ਬਰਾਮਦ ਹੋਈ। ਬੱਸ ਦੇ ਡਰਾਈਵਰ ਸਵਰਨ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਪਿੰਡ ਥਾਣਾ ਬੜੀ ਬ੍ਰਾਹਮਣਾ ਜ਼ਿਲ੍ਹਾ ਜੰਮੂ ਉਮਤ ਕਰੀਬ 46 ਸਾਲ ਤੋਂ ਉਕਤ ਰਕਮ ਬਾਰੇ ਪੁੱਛਗਿੱਛ ਕੀਤੀ ਗਈ ਜੋ ਉਕਤ ਨਗਦ ਰਾਸ਼ੀ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਕੋਈ ਤਸੱਲੀਬਖ਼ਸ਼ ਜਵਾਬ ਹੀ ਦਿੱਤਾ ਗਿਆ। ਪੁਲੀਸ ਅਨੁਸਾਰ ਬੱਸ ਚਾਲਕ ਨੇ ਆਪਣੀ ਪੱੁਛਗਿੱਛ ਵਿੱਚ ਦੱਸਿਆ ਕਿ ਉਹ ਬੱਸ ਦੀ ਡਿੱਗੀ ’ਚੋਂ ਬਰਾਮਦ ਹੋਈ ਲੱਖਾਂ ਰੁਪਏ ਦੀ ਨਗਦੀ ਹੁਸ਼ਿਆਰਪੁਰ ਜਾ ਕੇ ਨਰੇਸ਼ ਕੁਮਾਰ ਦੇ ਨਾਂਅ ਦੇ ਵਿਅਕਤੀ ਨੂੰ ਦੇਣੀ ਸੀ। ਇਸ ਸਬੰਧੀ ਪੁਲੀਸ ਵੱਲੋਂ ਅਮਦਨ ਕਰ ਵਿਭਾਗ ਨੂੰ ਸੂਚਨਾ ਦਿੱਤੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ