ਪਾਣੀ ਸੰਕਟ: ਬਜਟ ਪਾਸ ਹੋਣ ਦੇ ਬਾਵਜੂਦ 55 ਲੱਖ ਯੋਜਨਾ ਦਾ ਪ੍ਰਾਜੈਕਟ ਲਮਕਿਆ, ਲੋਕਾਂ ’ਚ ਰੋਸ

ਸੈਕਟਰ-77 ਦੇ ਬੂਸਟਰ ਤੋਂ ਨਹਿਰੀ ਪਾਣੀ ਦੀ ਸਪਲਾਈ ਦਾ ਕੰਮ ਫੌਰੀ ਸ਼ੁਰੂ ਕਰੇ ਵਿਭਾਗ: ਬੇਦੀ

ਇਤਿਹਾਸਕ ਨਗਰ ਸੋਹਾਣਾ ਦੇ ਵਸਨੀਕਾਂ ਦੀ ਚਿਰਕੌਣੀ ਮੰਗ ਹਾਲੇ ਵੀ ਅਧੂਰੀ, ਐਕਸੀਅਨ ਨੂੰ ਪੱਤਰ ਮੰਗ ਦਿੱਤਾ

ਨਬਜ਼-ਏ-ਪੰਜਾਬ, ਮੁਹਾਲੀ, 7 ਮਈ:
ਸਿੱਖ ਧਰਮ ਵਿੱਚ ਖਾਸ ਮਹੱਤਤਾ ਰੱਖਣ ਵਾਲੇ ਇਤਿਹਾਸਕ ਨਗਰ ਸੋਹਾਣਾ ਦੇ ਵਸਨੀਕਾਂ ਨੂੰ ਲੋੜ ਅਨੁਸਾਰ ਪੀਣ ਦਾ ਪਾਣੀ ਨਹੀਂ ਮਿਲ ਰਿਹਾ। ਹਾਲਾਂਕਿ ਪਿੰਡ ਸੋਹਾਣਾ ਹੁਣ ਨਗਰ ਨਿਗਮ ਅਧੀਨ ਹੈ ਪ੍ਰੰਤੂ ਸਾਫ਼ ਅਤੇ ਨਹਿਰੀ ਪਾਣੀ ਸਪਲਾਈ ਦੀ ਚਿਰਕੌਣੀ ਮੰਗ ਹਾਲੇ ਵੀ ਅਧੂਰੀ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜਨਸਿਹਤ ਵਿਭਾਗ ਡਿਵੀਜ਼ਨ ਨੰਬਰ-3 ਦੇ ਐਕਸੀਅਨ ਨੂੰ ਮਿਲਿਆ ਅਤੇ ਸੋਹਾਣਾ ਨੂੰ ਨਹਿਰੀ ਪਾਣੀ ਸਪਲਾਈ ਕਰਨ ਦੀ ਮੰਗ ਕੀਤੀ ਤਾਂ ਜੋ ਲੋਕਾਂ ਦੀ ਪਿਆਸ ਬੁਝਾਈ ਜਾ ਸਕੇ। ਇਸ ਮੌਕੇ ਜ਼ਿਲ੍ਹਾ ਐਸਸੀ ਸੈਲ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਅਤੇ ਦਿਹਾਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਸੋਹਾਣਾ ਵੀ ਹਾਜ਼ਰ ਸਨ।
ਜਾਣਕਾਰੀ ਅਨੁਸਾਰ ਮਾਰਚ 2024 ਵਿੱਚ 55 ਲੱਖ ਰੁਪਏ ਦੀ ਲਾਗਤ ਨਾਲ ਯੋਜਨਾ ਤਿਆਰ ਕੀਤੀ ਗਈ ਸੀ, ਜਿਸ ਨੂੰ ਮਨਜ਼ੂਰੀ ਵੀ ਮਿਲ ਚੁੱਕੀ ਹੈ, ਜਿਸ ਮੁਤਾਬਕ ਪਿੰਡ ਸੋਹਾਣਾ ਨੂੰ ਸੈਕਟਰ-77 ਦੇ ਬੂਸਟਰ ਪੰਪ ਤੋਂ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਣੀ ਸੀ ਪਰ ਅਜੇ ਤੱਕ ਨਾ ਤਾਂ ਪਾਈਪਲਾਈਨ ਵਿਛਾਈ ਗਈ ਅਤੇ ਨਾ ਹੀ ਪਿੰਡ ਨੂੰ ਬੂਸਟਰ ਨਾਲ ਜੋੜਿਆ ਗਿਆ। ਕੁਲਜੀਤ ਬੇਦੀ ਨੇ ਕਿਹਾ ਕਿ ਹਾਲੇ ਤੱਕ ਪਾਈਪਲਾਈਨ ਨਾ ਪਾਉਣ ਕਾਰਨ ਪਿੰਡ ਵਾਸੀ ਟਿਊਬਵੈੱਲਾਂ ਦੇ ਪਾਣੀ ’ਤੇ ਨਿਰਭਰ ਹਨ, ਪਾਣੀ ਸੰਕਟ ਜਲ ਸੰਗ੍ਰਹਿ ਅਤੇ ਵਾਤਾਵਰਨ ਸੰਭਾਲ ਲਈ ਵੀ ਚੁਨੌਤੀ ਬਣਿਆ ਹੋਇਆ ਹੈ।
ਡਿਪਟੀ ਮੇਅਰ ਨੇ ਜ਼ੋਰ ਦੇ ਕੇ ਆਖਿਆ ਕਿ ਸੋਹਾਣਾ ਵਾਸੀਆਂ ਨੂੰ ਟਰੀਟ ਕੀਤਾ ਸਾਫ਼-ਸੁਥਰਾ ਨਹਿਰੀ ਪਾਣੀ ਸਪਲਾਈ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ ਨਾਲ ਟਿਊਬਵੈੱਲਾਂ ਦੀ ਵਰਤੋਂ ਘਟੇਗੀ, ਅੰਡਰਗਰਾਊਂਡ ਜਲ ਸਰੋਤਾਂ ਦੀ ਸੰਭਾਲ ਹੋਵੇਗੀ ਅਤੇ ਉੱਪਰਲੀਆਂ ਮੰਜ਼ਲਾਂ ’ਤੇ ਵੀ ਪੂਰੇ ਪੈ੍ਰਸ਼ਰ ਨਾਲ ਪਾਣੀ ਮਿਲ ਸਕੇਗਾ। ਪਾਣੀ ਸੰਕਟ ਕਾਰਨ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਲਗਾਤਾਰ ਰੋਸ ਭਖ ਰਿਹਾ ਹੈ।
ਅਕਾਲੀ ਦਲ ਦੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਨੇ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਵੱਲੋਂ ਸੋਹਾਣਾ ਦੇ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਲਗਾਤਾਰ ਢਿੱਲ ਵਰਤੀ ਜਾ ਰਹੀ ਹੈ। ਪਿੰਡ ਵਾਸੀ ਮੁਹਾਲੀ ਪ੍ਰਸ਼ਾਸਨ ਤੋਂ ਇਹ ਉਮੀਦ ਰੱਖਦੇ ਹਨ ਕਿ ਪਿਛਲੇ ਸਾਲ ਜੋ ਮਤਾ ਨਗਰ ਨਿਗਮ ਨੇ ਹਾਊਸ ਵਿੱਚ ਪਾਸ ਕੀਤਾ ਸੀ, ਉਸ ਮੁਤਾਬਕ ਸੋਹਾਣਾ ਵਾਸੀਆਂ ਨੂੰ ਨਹਿਰੀ ਪਾਣੀ ਸਪਲਾਈ ਕੀਤਾ ਜਾਵੇ ਅਤੇ ਇਸ ਪ੍ਰਾਜੈਕਟ ਵਿੱਚ ਦੇਰੀ ਲਈ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰ ਫਿਕਸ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…