ਜ਼ਿਲ੍ਹ ਪੁਲੀਸ ਵੱਲੋਂ ਲਗਜ਼ਰੀ ਕਾਰ ਚੋਰ ਗਰੋਹ ਦਾ ਪਰਦਾਫਾਸ਼, 2 ਕਾਬੂ, 9 ਲਗਜ਼ਰੀ ਕਾਰਾਂ ਬਰਾਮਦ

ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਮੁਹਾਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਲਗਜਰੀ ਕਾਰ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਮੇਸ਼ ਕੁਮਾਰ ਵਾਸੀ ਪਿੰਡ ਸੀਸਰ ਖਾਸ, ਜ਼ਿਲ੍ਹਾ ਰੋਹਤਕ, (ਹਰਿਆਣਾ) ਅਤੇ ਅਮਿਤ ਕੁਮਾਰ ਵਾਸੀ ਮੇਲਾ ਗਰਾਉਂਡ, ਜ਼ਿਲ੍ਹਾ ਰੋਹਤਕ, (ਹਰਿਆਣਾ) ਵਜੋਂ ਹੋਈ ਹੈ। ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ 9 ਲਗਜਰੀ ਕਾਰਾਂ ਵੀ ਬਰਾਮਦ ਕੀਤੀਆਂ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਨਵੇਂ ਕਾਨੂੰਨ ਬੀਐਨਐਸ ਦੀ ਧਾਰਾ 303(2), 317(2), 318(4), 336(2), 336(3), 338, 340(2), 61(2) ਤਹਿਤ ਸੋਹਾਣਾ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁਹਾਲੀ ਦੇ ਐਸਪੀ (ਡੀ) ਸ੍ਰੀਮਤੀ ਜਯੋਤੀ ਯਾਦਵ ਅਤੇ ਡੀਐਸਪੀ (ਸਪੈਸ਼ਲ ਬਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲੀਸ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਤਫ਼ਤੀਸ਼ ਦੌਰਾਨ ਰਮੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਪੁੱਛਗਿੱਛ ਮਗਰੋਂ ਇਸ ਗਰੋਹ ਦੇ ਮਾਸਟਰਮਾਈਂਡ ਅਮਿਤ ਕੁਮਾਰ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜੋ ਵਿਦੇਸ਼ ਭੱਜਣ ਦੀ ਝਾਕ ਵਿੱਚ ਸੀ।

ਸੰਦੀਪ ਗਰਗ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਗਰੋਹ ਵੱਖ-ਵੱਖ ਸੂਬਿਆਂ ’ਚੋਂ ਐਕਸੀਡੈਂਟਲ ਕਾਰਾਂ (ਟੋਟਲ ਲੋਸ) ਨੂੰ ਖ਼ਰੀਦ ਕਰਕੇ ਉਨ੍ਹਾਂ ਦੇ ਦਸਤਾਵੇਜ਼ ਆਪਣੇ ਕੋਲ ਰੱਖ ਲੈਂਦੇ ਸਨ ਅਤੇ ਕਾਰਾਂ ਨੂੰ ਡਿਸਮੈਂਟਲ ਕਰ ਦਿੰਦੇ ਸਨ। ਬਾਅਦ ਵਿੱਚ ਉਹ ਉਸੇ ਮਾਰਕਾ/ਮਾਡਲ/ਰੰਗ ਦੀ ਲਗਜ਼ਰੀ ਕਾਰ ਚੋਰੀ ਕਰਕੇ ਉਨ੍ਹਾਂ ਦੇ ਇੰਜਣ ਅਤੇ ਚਾਸੀ ਨੰਬਰ ਟੈਂਪਰ ਕਰਕੇ ਗੁਆਂਢੀ ਸੂਬਿਆਂ ਸਮੇਤ ਉੱਤਰ ਪੱਛਮੀ ਰਾਜਾਂ ਵਿੱਚ ਸੀਮਾ ਪਾਰ ਕਰਵਾ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਦੇ ਸਨ। ਪੁਲੀਸ ਅਨੁਸਾਰ ਇਸ ਗਰੋਹ ਦਾ ਮੁੱਖ ਸਰਗਨਾ ਖਿਹੇਤੋ ਅਚੋਮੀ ਵਾਸੀ ਦੀਮਾਪੁਰ, ਨਾਗਾਲੈਂਡ ਨਾਂ ਦਾ ਵਿਅਕਤੀ ਹੈ। ਜੋ ਚੋਰੀ ਦੀਆਂ ਕਾਰਾਂ ਨੂੰ ਅੱਗੇ ਵੇਚਦਾ ਸੀ, ਹੁਣ ਤੱਕ ਇਸ ਗਰੋਹ ਵੱਲੋਂ 400 ਤੋਂ ਵੱਧ ਗਲਜ਼ਰੀ ਕਾਰਾਂ ਚੋਰੀ ਕਰਕੇ ਕੌਮਾਂਤਰੀ ਸਰਹੱਦ ਪਾਰ ਕੇ ਸਪਲਾਈ ਕਰ ਚੁੱਕੇ ਹਨ। ਮਾਮਲੇ ਦੀ ਜਾਂਚ ਜਾਰੀ ਹੈ, ਪੁਲੀਸ ਨੂੰ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…